Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
YUDH

ਯੁੱਧ

ਮੈਂ ਯੋਧਾ ਹਾਂ ਜਾਂ ਨਹੀਂ ?…
ਪਤਾ ਨਹੀਂ …
ਪਰ ਇੱਕ ਯੁੱਧ ਮੇਰੇ ਅੰਦਰ ਅਕਸਰ ਚਲਦਾ ....…
ਦਵੰਧ – ਮੇਰੇ ਹੀ ਸਵਾਲਾਂ ਦਾ ਮੇਰੀ ਸਮਝ ਨਾਲ਼ …
ਜੰਗ – ਮੇਰੇ ਹੀ ਦਿਲ ਦਾ , ਮੇਰੇ ਦਿਮਾਗ਼ ਨਾਲ਼ ! ….

 

ਕੌਣ ਵੱਡਾ ਹੈ ….
ਕਰਮ ਜਾਂ ਧਰਮ ???

ਕਹਿੰਦੇ ਨੇ ਕਰਮ ਹੀ ਧਰਮ ਹੈ …
ਪਰ ਜੇ ਕਰਮ ਕਮਾਉਂਦਿਆਂ ਧਰਮ ਵਿੱਚ ਆ ਖਲੋਵੇ ...
ਤਾਂ ਫੇਰ ਕਰਮ ਕਰਾਂ ਜਾਂ ਧਰਮ ਨਿਭਾਵਾਂ ?

ਕਿਸਦੀ ਗੱਲ ਜਿਆਦਾ ਮੰਨਾਂ …
ਦਿਲ ਦੀ ਜਾਂ ਦਿਮਾਗ਼ ਦੀ ??

ਕਹਿੰਦੇ ਨੇ ਦਿਲ ਤੋਂ ਲਏ ਫੈਸਲੇ ਅਕਸਰ ਸਹੀ ਹੁੰਦੇ ਨੇ …
ਪਰ ਜੇ ਦਿਲ ਹੀ ਗਲਤ ਰਾਹ ਵੱਲ ਤੋਰ ਦੇਵੇ …
ਤਾਂ ਫੇਰ ਕੀ ਦਿਮਾਗ਼ ਤੇ ਭਰੋਸਾ ਕਰ ਲਵਾਂ ???

ਦੋਹਾਂ ਵਿੱਚੋਂ ਕਿਸ ਨੂੰ ਚੁਣਾਂ ….
ਪਿਆਰ ਨੂੰ ਜਾਂ ਪਰਿਵਾਰ ਨੂੰ ???

ਕਹਿੰਦੇ ਨੇ ਪਿਆਰ ਨਾਪਿਆ ਨਹੀਂ ਜਾ ਸਕਦਾ ….
ਪਰ ਜੇ ਪਰਿਵਾਰ ਛੱਡ ਪਿਆਰ ਨਾਲ ਤੁਰ ਜਾਵਾਂ …
ਤਾਂ ਫੇਰ ਕਿ ਇਹ ਪੰਝੀ ਸਾਲਾਂ ਦੇ ਪਿਆਰ ਦੀ ਕੁਝ ਸਮੇਂ ਦੇ ਪਿਆਰ ਅੱਗੇ
ਹਾਰ ਨਹੀਂ ਹੋਵੇਗੀ ??

ਕਿਸਨੂੰ ਮੇਰੀ ਵੱਧ ਲੋੜ ਹੈ ….
ਪਰਿਵਾਰ ਨੂੰ ਜਾਂ ਸਮਾਜ ਨੂੰ ??

ਕਹਿੰਦੇ ਨੇ ਸਮਾਜ ਦੇ ਕੰਮ ਆਉਣਾ ਇਨਸਾਨ ਦਾ ਪਹਿਲਾ ਫਰਜ਼ ਹੈ ..
ਪਰ ਜੇ ਇੰਝ ਕਰਦੇ ਪਰਿਵਾਰ ਛੁੱਟਦਾ ਹੋਵੇ …
ਤਾਂ ਫਿਰ ਕਿਸ ਦੀ ਲੋੜ ਨੂੰ ਪੂਰਾ ਕਰਾਂ ???

ਕਿਹੜੀ ਭੁੱਖ ਜਿਆਦਾ ਖਤਰਨਾਕ ਹੈ …
ਰੋਟੀ ਦੀ ਜਾਂ ਪੈਸੇ ਦੀ ??

ਕਹਿੰਦੇ ਨੇ ਇਨਸਾਨ ਰੋਟੀ ਦੇ ਲਈ ਹੀ ਕਮਾਉਂਦਾ ਹੈ ….
ਪਰ ਜੇ ਢਿੱਡ ਭਰਿਆ ਹੋਣ ਤੇ ਵੀ ਪੈਸੇ ਲਈ ਤ੍ਰਿਸ਼ਨਾ ਨਾ ਜਾਵੇ ….
ਤਾਂ ਫਿਰ ਉਸ ਭੁੱਖ ਨੂੰ ਕਿੱਦਾਂ ਮਿਟਾਇਆ ਜਾਵੇ ???

ਕਿੱਥੇ ਲੱਭਾਂ ਰੱਬ ਨੂੰ …
ਗੁਰਦੁਆਰੇ ਮੰਦਿਰ ਜਾਂ ਆਪਣੇ ਹੀ ਦਿਲ ਦੇ ਅੰਦਰ ??

ਕਹਿੰਦੇ ਨੇ ਰੱਬ ਤੇ ਦੁਨੀਆਂ ਦੀ ਹਰ ਸ਼ੈਅ ਵਿੱਚ ਵਸਦਾ ਹੈ …
ਪਰ ਜੇ ਮੈਂ ਉਸ ਦੇ ਦਰ ਤੇ ਨਹੀਂ ਜਾਂਦਾ …
ਤਾਂ ਫਿਰ ਮੈਨੂੰ ਨਾਸਤਿਕ ਕਿਉਂ ਕਿਹਾ ਜਾਂਦਾ ਹੈ ???
ਰੋਜ਼ ਇਸ ਤਰ੍ਹਾਂ ਦੇ ਸੁਆਲਾਂ ਦਾ ਵਰੋਲਾ ਉੱਠਦਾ ਹੈ …
ਜਿਨ੍ਹਾਂ ਨਾਲ ਅਕਸਰ ਮੇਰਾ ਯੁੱਧ ਚਲਦਾ ਹੈ …
ਕਈ ਵਾਰ ਮੈਂ ਹਾਰ ਵੀ ਜਾਨਾਂ …
ਪਰ ਕਹਿੰਦੇ ਨੇ ਇਹ ਕੋਈ ਜ਼ਰੂਰੀ ਨਹੀਂ …
ਕਿ ਯੋਧਾ ਹਰ ਯੁੱਧ ਜਿੱਤ ਆਵੇ …
ਕਿਉਂਕਿ ਵੀਰ ਤਾਂ ਉਹ ਵੀ ਹੁੰਦੇ ਨੇ ….
ਜੋ ਹਾਰ ਜਾਂਦੇ ਨੇ …
ਸੋ ਇਹ ਦਵੰਧ ਜਾਰੀ ਹੈ ...
ਜਿੱਤ ਕੇ ਵੀ
ਤੇ ਹਾਰ ਕੇ ਵੀ …

"ਮਨਦੀਪ"

07 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Mandeep G

 

Nice Writing G

07 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

koi alfhaaz nai sift krn layi ....

ba-kmaal hai biba g....

 

bahut sohne dhang nai byan kita hai ,,,,,,

jeooooooooooooooooooo

07 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਤੁਸੀਂ ਯੋਧੇ ਹੋ

ਤੇਜ਼  ਓਬਾਲ  ਅਤੇ  ਸੁੰਦਰ  ਖ਼ਿਆਲ...ਸੋਹਣਾ ਲਿਖਿਆ  ਹੈ ਜੀ

 

ਮੈਂ ਯੋਧਾ ਹਾਂ ਜਾਂ ਨਹੀਂ ?…
ਪਤਾ ਨਹੀਂ …


ਦਵੰਦ  ਦਾ   ਦਰਸ਼ਕ  ਯੋਧਾ ਹੈ -  ਭਗੋੜਾ ਯੋਧਾ ਨਹੀ

07 Sep 2010

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 

ਮਨਦੀਪ ਜੀ ਕੀ ਗੱਲ ਆ.....ਤੁਹਾਡੀ ਲਿਖੀ ਹਰ ਗੱਲ ਦਿਲ ਚ ਉਤਰ ਜਾਦੀ ਆ....
ਲੱਗਦਾ ਤੁਸੀ ਵੀ ਬਹੁਤ ਦਿਲ ਤੋ ਲਿਖਦੇ ਹੋ.......thanks sade nal eh share karn lyee...

07 Sep 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

 

Sunil ji, Stalinveer ji, Naib ji te Sandeep ji...tuhada sareya da dilo bohat bohat dhanvaad meri kavita nu sarahun layi...

07 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

kya baat hai

 

Thanks  for sharing

10 Sep 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

thanks gurpreet ji...

14 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi vadiya lakhiya    ji............................!!thanks for sharing!!

29 Oct 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Thanks Harsimarn ji for appreciating my poem....

29 Oct 2010

Showing page 1 of 3 << Prev     1  2  3  Next >>   Last >> 
Reply