Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
| ਜ਼ਿੰਦਾਬਾਦ ਕਿਰਸਾਨੀ |


 

ਅਸੀਂ ਪੇਂਡੂ ਹਾਂ
ਸਾਡੇ ਪੈਰ ਨਹੀਂ ਡੋਲਦੇ
ਤੇਰੇ ਸ਼ਹਿਰ ਦਿਆਂ
ਫ਼ੁੱਟਪਾਥਾਂ ਤੇ ,ਕਿਉਂਕਿ
ਅਸੀਂ ਤੁਰਨ ਗਿੱਝੇ ਹਾਂ
ਤਿਲਕਣੀਆਂ ਵੱਟਾਂ ਤੇ
ਭੱਖੜੇ ਵਾਲੇ ਰਾਹਾਂ ਤੇ
ਤੇਰੇ ਸ਼ਹਿਰ ਦਿਆਂ ਸੂਰਜਾਂ
ਕੀ ਦੇਣਾ ਸੇਕ ਸਾਨੂੰ
ਅਸੀਂ ਤਾਂ ਕੱਟੇ ਨੇ
ਦੁਪਹਿਰੇ ਜੇਠ ਹਾੜ ਦੇ
ਨਹੀਂ ਹੈ ਤੇਰੇ ਸ਼ਹਿਰ ਦੇ
ਸੂਰਜ ਦਾ ਐਨਾ ਤਾਅ
ਜਿੰਨਾਂ ਹੁੰਦਾ ਏ 
ਕੜਕਦੀ ਧੁੱਪ ਚ,
ਤਾਲ ਕੱਢਦਿਆਂ
ਜ਼ੀਰੀ ਆਲੇ ਪਾਣੀ ਚ੍
ਆਦਤ ਨਹੀਂ ਹੈ ਸਾਡੀ
ਬਣੇ-ਬਣਾਏ ਰਾਹਾਂ ਤੇ ਤੁਰਨ ਦੀ
ਅਸੀ ਤਾਂ ਕੱਢਦੇ ਹਾਂ
ਕੰਡਿਆਲੀਆਂ ਥੋਹਰਾਂ
ਵਿੱਚ ਦੀ ਪਗਡੰਡੀਆਂ
ਤੇ ਬਣਦੇ ਜਾਂਦੇ ਨੇ
ਆਪਣੇ-ਆਪ ਹੀ ਰਾਹ
ਸਾਡੇ ਤਾਂ ਵੱਸਦਾ ਏ
ਖੂਹਾਂ ਤੇ ਰੱਬ ਆਪ
ਤੇ ਨਾਲ ਵਹਾਉਂਦਾ ਏ
ਧੰਨੇ ਭਗਤ ਦੀਆਂ ਜਮੀਨਾਂ
ਵਗਦਾ ਏ ਬਲਦਾ ਵਾਂਗ
ਓਹਦੇ ਖੇਤਾਂ ਵਿੱਚ
ਉਹ ਤਾਂ ਰਹਿੰਦੈ ਸਦਾ
ਸਾਡਾ ਆੜੀ ਬਣਕੇ
ਅਸੀ ਰਹਿਨੇਂ ਹਾਂ ਸਦਾ
ਓਹਦੇ ਭਾਣੇ ਵਿੱਚ
ਤੇ ਉਹ ਵੀ ਰਹਿੰਦੈ
ਸਦਾ ਹੀ ਸਾਡੇ ਅੰਗ-ਸੰਗ
ਨਹੀਂ ਹੈ ਮੋਹ ਪਿਆਰ
ਪਿੰਡਾ ਜਿਹਾ ਤੇਰੇ ਸ਼ਹਿਰ ਚ'
ਸਾਡੇ ਤਾਂ ਦੁਖਦੇ-ਸੁਖਦੇ
ਹਰ ਵੇਲੇ ਨਾਲ ਖੜਦਾ
ਪਰਿਵਾਰ ਵਾਂਗ ਸਾਰਾ ਪਿੰਡ
ਪਰ ਤੇਰੇ ਸ਼ਹਿਰ ਤਾਂ ਸੱਜਣਾ
ਸਾਰ ਨਹੀਂ ਲੈਂਦੇ ,ਗਵਾਂਢ ਚ'
ਰਹਿੰਦੇ ਗਵਾਂਢੀਆਂ ਦੀ
ਨਾ ਮੋਹ ਪਿਆਰ ਅਪਣੱਤ
ਨਾ ਸਾਂਝ ਰਿਸ਼ਤਿਆ ਦੀ
ਫ਼ੇਰ ਕਾਹਦਾ ਕਰਦਾ ਏ ਮਾਣ
ਕੌਣ ਖੜਦਾ ਏ ਤੇਰੇ ਨਾਲ
ਦੱਸ ਔਖੇ ਵੇਲਿਆ ਵਿੱਚ
ਕਿਹੜੇ ਪਾਸਿਓਂ ਦੱਸਦੈਂ 
ਸਾਨੂੰ ਤੂੰ ਪੱਛੜੇ 
ਤੇਰੇ ਨਾਲੋਂ ਕਿਤੇ ਅਮੀਰ ਹਾਂ
ਰਿਸ਼ਤਿਆ ਦੀ ਸਾਂਝ ਪੱਖੋਂ
ਕਿਤੇ ਸੁਖਾਲੇ ਹਾਂ ਅਸੀ
ਕਿਉਂਕਿ ਰਹਿਤ ਹਾਂ ਅਸੀਂ
ਚੋਰ - ਮੋਰੀਆਂ ਤੋਂ
ਅਸੀਂ ਰੱਖਦੇ ਹਾਂ ਵਿਸ਼ਵਾਸ਼
ਪਹੁ ਫ਼ੁਟਾਲੇ ਤੋਂ ਲੌਢੇ ਵੇਲੇ ਤੱਕ
ਮਿੱਟੀ ਨਾਲ ਮਿੱਟੀ ਹੋ ਕੇ
ਬੰਜ਼ਰਾ - ਉਜਾੜਾਂ ਵਿੱਚੋਂ
ਖਰਾ ਸੋਨਾ ਉਗਾਉਣ ਵਿੱਚ
ਮੈਨੂੰ ਮਾਣ ਹੈ ਅੱਜ
ਆਵਦੇ ਪੇਂਡੂ ਹੋਣ ਤੇ
ਮਾਣ ਹੈ ਅੱਜ ਮੈਨੂੰ ਓਸ
ਕਰਮ ਦਾ ਹਿੱਸਾ ਹੋਣ ਤੇ
ਜੀਹਨੂੰ ਆਖਿਆ ਸੀ ਸਭਤੋਂ
ਉੱਤਮ ਬਾਬੇ ਨਾਨਕ ਨੇ
ਜੀਹਦੇ ਕਰਕੇ ਪਹੁੰਚਦੈ
ਸਾਰੀ ਦੁਨੀਆ ਨੂੰ
ਖਾਣਾ ਦਾਣਾ |
| ਜ਼ਿੰਦਾਬਾਦ ਕਿਰਸਾਨੀ | | ਜ਼ਿੰਦਾਬਾਦ ਕਿਰਤੀ |
| ਨਿਮਰਬੀਰ ਸਿੰਘ |

ਅਸੀਂ ਪੇਂਡੂ ਹਾਂ

ਸਾਡੇ ਪੈਰ ਨਹੀਂ ਡੋਲਦੇ

ਤੇਰੇ ਸ਼ਹਿਰ ਦਿਆਂ

ਫ਼ੁੱਟਪਾਥਾਂ ਤੇ ,ਕਿਉਂਕਿ

ਅਸੀਂ ਤੁਰਨ ਗਿੱਝੇ ਹਾਂ

ਤਿਲਕਣੀਆਂ ਵੱਟਾਂ ਤੇ

ਭੱਖੜੇ ਵਾਲੇ ਰਾਹਾਂ ਤੇ

ਤੇਰੇ ਸ਼ਹਿਰ ਦਿਆਂ ਸੂਰਜਾਂ

ਕੀ ਦੇਣਾ ਸੇਕ ਸਾਨੂੰ

ਅਸੀਂ ਤਾਂ ਕੱਟੇ ਨੇ

ਦੁਪਹਿਰੇ ਜੇਠ ਹਾੜ ਦੇ

ਨਹੀਂ ਹੈ ਤੇਰੇ ਸ਼ਹਿਰ ਦੇ

ਸੂਰਜ ਦਾ ਐਨਾ ਤਾਅ

ਜਿੰਨਾਂ ਹੁੰਦਾ ਏ 

ਕੜਕਦੀ ਧੁੱਪ ਚ,

ਤਾਲ ਕੱਢਦਿਆਂ

ਜ਼ੀਰੀ ਆਲੇ ਪਾਣੀ ਚ੍


ਆਦਤ ਨਹੀਂ ਹੈ ਸਾਡੀ

ਬਣੇ-ਬਣਾਏ ਰਾਹਾਂ ਤੇ ਤੁਰਨ ਦੀ

ਅਸੀ ਤਾਂ ਕੱਢਦੇ ਹਾਂ

ਕੰਡਿਆਲੀਆਂ ਥੋਹਰਾਂ

ਵਿੱਚ ਦੀ ਪਗਡੰਡੀਆਂ

ਤੇ ਬਣਦੇ ਜਾਂਦੇ ਨੇ

ਆਪਣੇ-ਆਪ ਹੀ ਰਾਹ


ਸਾਡੇ ਤਾਂ ਵੱਸਦਾ ਏ

ਖੂਹਾਂ ਤੇ ਰੱਬ ਆਪ

ਤੇ ਨਾਲ ਵਹਾਉਂਦਾ ਏ

ਧੰਨੇ ਭਗਤ ਦੀਆਂ ਜਮੀਨਾਂ

ਵਗਦਾ ਏ ਬਲਦਾ ਵਾਂਗ

ਓਹਦੇ ਖੇਤਾਂ ਵਿੱਚ

ਉਹ ਤਾਂ ਰਹਿੰਦੈ ਸਦਾ

ਸਾਡਾ ਆੜੀ ਬਣਕੇ

ਅਸੀ ਰਹਿਨੇਂ ਹਾਂ ਸਦਾ

ਓਹਦੇ ਭਾਣੇ ਵਿੱਚ

ਤੇ ਉਹ ਵੀ ਰਹਿੰਦੈ

ਸਦਾ ਹੀ ਸਾਡੇ ਅੰਗ-ਸੰਗ


ਨਹੀਂ ਹੈ ਮੋਹ ਪਿਆਰ

ਪਿੰਡਾ ਜਿਹਾ ਤੇਰੇ ਸ਼ਹਿਰ ਚ'

ਸਾਡੇ ਤਾਂ ਦੁਖਦੇ-ਸੁਖਦੇ

ਹਰ ਵੇਲੇ ਨਾਲ ਖੜਦਾ

ਪਰਿਵਾਰ ਵਾਂਗ ਸਾਰਾ ਪਿੰਡ

ਪਰ ਤੇਰੇ ਸ਼ਹਿਰ ਤਾਂ ਸੱਜਣਾ

ਸਾਰ ਨਹੀਂ ਲੈਂਦੇ ,ਗਵਾਂਢ ਚ'

ਰਹਿੰਦੇ ਗਵਾਂਢੀਆਂ ਦੀ


ਨਾ ਮੋਹ ਪਿਆਰ ਅਪਣੱਤ

ਨਾ ਸਾਂਝ ਰਿਸ਼ਤਿਆ ਦੀ

ਫ਼ੇਰ ਕਾਹਦਾ ਕਰਦਾ ਏ ਮਾਣ

ਕੌਣ ਖੜਦਾ ਏ ਤੇਰੇ ਨਾਲ

ਦੱਸ ਔਖੇ ਵੇਲਿਆ ਵਿੱਚ

ਕਿਹੜੇ ਪਾਸਿਓਂ ਦੱਸਦੈਂ 

ਸਾਨੂੰ ਤੂੰ ਪੱਛੜੇ 

ਤੇਰੇ ਨਾਲੋਂ ਕਿਤੇ ਅਮੀਰ ਹਾਂ

ਰਿਸ਼ਤਿਆ ਦੀ ਸਾਂਝ ਪੱਖੋਂ

ਕਿਤੇ ਸੁਖਾਲੇ ਹਾਂ ਅਸੀ

ਕਿਉਂਕਿ ਰਹਿਤ ਹਾਂ ਅਸੀਂ

ਚੋਰ - ਮੋਰੀਆਂ ਤੋਂ

ਅਸੀਂ ਰੱਖਦੇ ਹਾਂ ਵਿਸ਼ਵਾਸ਼

ਪਹੁ ਫ਼ੁਟਾਲੇ ਤੋਂ ਲੌਢੇ ਵੇਲੇ ਤੱਕ

ਮਿੱਟੀ ਨਾਲ ਮਿੱਟੀ ਹੋ ਕੇ

ਬੰਜ਼ਰਾ - ਉਜਾੜਾਂ ਵਿੱਚੋਂ

ਖਰਾ ਸੋਨਾ ਉਗਾਉਣ ਵਿੱਚ


ਮੈਨੂੰ ਮਾਣ ਹੈ ਅੱਜ

ਆਵਦੇ ਪੇਂਡੂ ਹੋਣ ਤੇ

ਮਾਣ ਹੈ ਅੱਜ ਮੈਨੂੰ ਓਸ

ਕਰਮ ਦਾ ਹਿੱਸਾ ਹੋਣ ਤੇ

ਜੀਹਨੂੰ ਆਖਿਆ ਸੀ ਸਭਤੋਂ

ਉੱਤਮ ਬਾਬੇ ਨਾਨਕ ਨੇ

ਜੀਹਦੇ ਕਰਕੇ ਪਹੁੰਚਦੈ

ਸਾਰੀ ਦੁਨੀਆ ਨੂੰ

ਖਾਣਾ ਦਾਣਾ |


| ਜ਼ਿੰਦਾਬਾਦ ਕਿਰਸਾਨੀ | | ਜ਼ਿੰਦਾਬਾਦ ਕਿਰਤੀ |


| ਨਿਮਰਬੀਰ ਸਿੰਘ |

 

10 Dec 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

| ਜ਼ਿੰਦਾਬਾਦ ਕਿਰਸਾਨੀ | | ਜ਼ਿੰਦਾਬਾਦ ਕਿਰਤੀ |
ਲੰਬੀ ਗੈਰ ਹਾਜਰੀ ਤੋਂ ਬਾਦ
ਸ਼ਾਨਦਾਰ ਕਿਰਤ !
ਜੀਓ ........

10 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut hi wadia nimar ji......
ajj fir dubara punjabizm te v eh khulle watawarn wargi likht padh ke bhut chnga lagga

eda hi likhde raho...kirsaani lyi...kirsana lyi.....
duaava bht saariya

10 Dec 2013

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਸ਼ੁਕਰੀਆ ਬਿੱਟੂ ਜੀ 
ਸ਼ੁਕਰੀਆ ਹਰਜਿੰਦਰ ਜੀ

ਸ਼ੁਕਰੀਆ ਬਿੱਟੂ ਜੀ 

 

ਸ਼ੁਕਰੀਆ ਹਰਜਿੰਦਰ ਜੀ

 

11 Dec 2013

Reply