Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ

ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ਕੁਝ ਇਸ ਤਰਾਂ,
ਆੳਣ ਵਾਲਾ ਇੱਕ -ਇੱਕ ਪਿਆਰਾ ਹੁੰਦਾ ਜਾ ਰਿਹਾ |

 

ਜਿਧਰ ਵੇਖਾਂ ਆਵੇ  ਨਜਰੀਂ ਸਤਰੰਗੀ ਪੀਂਘ ਮੈੰਨੂ, 
ਐਹੋ ਜਿਹਾ ਜ਼ਿੰਦਗੀ ਦਾ ਹੁਣ ਨਜ਼ਾਰਾ ਹੁੰਦਾ ਜਾ ਰਿਹਾ |
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ...............

 

ਅੱਜ ਤਕ ਹੁੰਦੀ ਰਹੀ ਹੈ ਭਾਵੇਂ ਡਾਵਾਂਡੋਲ ਜ਼ਿੰਦਗੀ ,
ਹੁਣ ਸਾਡੀ ਵੀ ਜ਼ਿੰਦਗੀ ਦਾ ਕੋਈ ਸਹਾਰਾ ਹੁੰਦਾ ਜਾ ਰਿਹਾ |
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ...............

 

ਹੁੰਦੀ ਕਸ਼ਮਕਸ਼ ਰਹੀ ਹੈ ਕਿਸਮਤ ਦੇ ਨਾਲ ਸਾਡੀ ,
ਐਪਰ ਕਿਸਮਤ ਸਾਡੀ ਦਾ ਤੇਜ਼ ਸਿਤਾਰਾ ਹੁੰਦਾ ਜਾ ਰਿਹਾ |
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ...............


ਆਦਤ ਐਸੀ ਪਈ ਹੈ ਸ਼ਰਬਤੀ ਨੈਣਾਂ 'ਚੋ ਪੀਣ ਦੀ ,
ਹੁਣ ਮੈਖਾਨੇ ਤੋਂ ਵੀ ਸਾਡਾ ਕਿਨਾਰਾ ਹੁੰਦਾ ਜਾ ਰਿਹਾ |
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ...............


ਆਪਣਾ ਦਿਲ ਹੀ ਦਿੱਤਾ ਸੀ ਕਦੇ 'ਅਮਨ' ਨੇ ਜਿਸਨੂੰ ,
ਅੱਜ ਕਲ ਤਾਂ ਉਸਦਾ ਸਾਰੇ ਦਾ ਸਾਰਾ ਹੁੰਦਾ ਜਾ ਰਿਹਾ
ਜ਼ਿੰਦਗੀ ਬਦਲ ਦਿੱਤੀ ਹੈ ਜ਼ਿੰਦਗੀ ਨੇ ...............

 


~~~~~~~~ ਅਮਨ ਫੱਲੜ ~~~~~~~~

31 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਬਾਈ ਜੀ ..........tfs

31 Jul 2010

Reply