Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੱਦੀ ਨੇ ਸੰਵਾਰੀ ਜ਼ਿੰਦਗੀ

ਬੱਚਿਆਂ ਲਈ ਜੂਨ ਦਾ ਮਹੀਨਾ ਸਭ ਤੋਂ ਪਿਆਰਾ ਹੁੰਦਾ ਹੈ। ਇਸ ਮਹੀਨੇ ਮੌਸਮ ਦਾ ਮਿਜ਼ਾਜ਼ ਭਾਵੇਂ ਗਰਮ ਹੁੰਦਾ ਹੈ ਪਰ ਬੱਚਿਆਂ ਦੀ ਖ਼ੁਸ਼ੀ ਉਸ ਨੂੰ ਵੀ ਖ਼ੁਸ਼ਗਵਾਰ ਬਣਾ ਦਿੰਦੀ ਹੈ। ਸਵੱਖਤੇ ਉੱਠ ਕੇ ਸਕੂਲ ਜਾਣ ਦੇ ਝੰਜਟ ਤੋਂ ਖਹਿੜਾ ਛੁਟਿਆ ਹੁੰਦਾ ਹੈ। ਜੂਨ ਮਹੀਨਾ ਖਾਣ-ਪੀਣ, ਖੇਡਣ, ਸੌਣ ਅਤੇ ਮੌਜ-ਮਸਤੀ ਦਾ ਮਹੀਨਾ ਹੁੰਦਾ ਹੈ। ਸਾਡੇ ਵੇਲਿਆਂ ਵਿੱਚ ਭਾਵੇਂ ਬੱਚਿਆਂ ਲਈ ਸਮਰ ਕੈਂਪ ਨਹੀਂ ਹੁੰਦੇ ਸਨ ਪਰ ਫਿਰ ਵੀ ਅਸੀਂ ਇਨ੍ਹਾਂ ਦਿਨਾਂ ਨੂੰ ਆਪਣੇ ਤੌਰ ‘ਤੇ ਹੀ ਆਨੰਦਮਈ ਬਣਾ ਲੈਂਦੇ ਸਾਂ।
ਗੱਲ 1971-72 ਦੀ ਹੈ। ਗਰਮੀ ਦੀਆਂ ਛੁੱਟੀਆਂ ਸਨ। ਅੱਠਵੀਂ ਜਮਾਤ ਪਾਸ ਕਰਕੇ ਅਸੀਂ ਅਜੇ ਨੌਵੀਂ ਜਮਾਤ ਵਿੱਚ ਹੋਏ ਹੀ ਸਾਂ। ਦਿਨ ਵੇਲੇ ਬੰਟੇ, ਲੁੱਕਣਮੀਚੀ ਵਿੱਚ ਮਗਨ ਰਹਿੰਦੇ ਸਾਂ ਅਤੇ ਸ਼ਾਮ ਵੇਲੇ ਹਾਕੀ ਖੇਡਦੇ ਸਾਂ। ਉਸ ਤੋਂ ਬਾਅਦ ਸਾਇਕਲਿੰਗ ਦਾ ਮਜ਼ਾ ਲੈਂਦੇ ਸਾਂ। ਇਨ੍ਹਾਂ ਦਿਨਾਂ ਵਿੱਚ ਮੈਂ ਇੱਕ ਦੁਪਹਿਰੇ ਚਵੱਨੀ ਲੈ ਕੇ ਗੁਆਂਢ ਵਿੱਚ ਬਣੀ ਬਾਸ ਦੇਵ ਦੀ ਦੁਕਾਨ ਤੋਂ ਗੋਲੀਆਂ ਲੈਣ ਚਲਾ ਗਿਆ। ਉੱਥੇ ਇੱਕ ਆਦਮੀ ਰੱਦੀ ਵੇਚਣ ਆਇਆ ਜਿਸ ਵਿੱਚ ਕੁਝ ਅਖ਼ਬਾਰਾਂ, ਕਾਪੀਆਂ ਅਤੇ ਕਿਤਾਬਾਂ ਸਨ। ਕਿਤਾਬਾਂ ਵਿੱਚ ਅਧਫਟੀਆਂ ਜਿਹੀਆਂ ਤਿੰਨ-ਚਾਰ ਪੰਜਾਬੀ ਦੀਆਂ ਕਿਤਾਬਾਂ ਸਨ। ਇੱਕ ਕਿਤਾਬ ਦੀ ਜਿਲਦ ਉੱਪਰ ‘ਪਵਿੱਤਰ ਪਾਪੀ’ ਲਿਖਿਆ ਸੀ ਅਤੇ ਬਾਕੀ ਦੋ ਉੱਪਰ ‘ਚਿੱਟਾ ਲਹੂ’ ਅਤੇ ‘ਇੱਕ ਮਿਆਨ ਦੋ ਤਲਵਾਰਾਂ’। ਨਾਲ ਹੀ ਇਨ੍ਹਾਂ ਦੇ ਲੇਖਕ ਦਾ ਨਾਮ ਨਾਨਕ ਸਿੰਘ ਲਿਖਿਆ ਹੋਇਆ ਸੀ। ਉਸ ਵੇਲੇ ਤਕ ਮੈਂ ਪੰਜਾਬੀ ਦੀਆਂ ਦੋ ਕਹਾਣੀਆਂ ਹੀ ਪੜ੍ਹੀਆਂ ਸਨ। ਇੱਕ ਸੰਤੋਖ ਸਿੰਘ ਧੀਰ ਦੀ ‘ਸਾਂਝੀ ਕੰਧ’ ਦੂਜੀ ਦਲੀਪ ਕੌਰ ਟਿਵਾਣਾ ਦੀ ‘ਬੱਸ ਕੰਡੈਕਟਰ’। ਮੈਨੂੰ ਕਹਾਣੀ ਅਤੇ ਨਾਵਲ ਵਿਚਲੇ ਫ਼ਰਕ ਦਾ ਨਹੀਂ ਪਤਾ ਸੀ ਅਤੇ ਨਾ ਹੀ ਕਦੇ ਨਾਵਲ ਪੜ੍ਹਿਆ ਸੀ। ਪਤਾ ਨਹੀਂ ਕਿਉਂ ਮੇਰਾ ਧਿਆਨ ਬੰਟਿਆਂ ਤੋਂ ਹਟ ਕੇ ਇਨ੍ਹਾਂ ਕਿਤਾਬਾਂ ਵੱਲ ਗਿਆ ਜੋ ਦੁਕਾਨਦਾਰ ਨੇ ਰੱਦੀ ਵਿੱਚ ਖ਼ਰੀਦ ਲਈਆਂ ਸਨ।
”ਮਾਸੜ ਜੀ, ਮੈਨੂੰ ਆਹ ਕਿਤਾਬਾਂ ਦੇ ਦੇਵੋ” ਉਸ ਸਮੇਂ ਅਜੇ ਅੰਕਲ-ਆਂਟੀ ਕਹਿਣ ਦਾ ਰਿਵਾਜ ਨਹੀਂ ਸੀ।
”ਤੂੰ ਕੀ ਕਰੇਂਗਾ ਪੁੱਤ” ਬਾਸ ਦੇਵ ਨੇ ਪੁੱਛਿਆ।
”ਪੜੂੰਗਾ” ਮੈਂ ਕਿਹਾ।
”ਜੇ ਪੜੇਂਗਾ ਤਾਂ ਲੈ ਜਾ ਅਤੇ ਨਾਲ ਹੀ ਉਸ ਨੇ ਮੈਨੂੰ ਮੇਰੀ ਚਵੱਨੀ ਵੀ ਮੋੜ ਦਿੱਤੀ। ਮੈਂ ਕਿਤਾਬਾਂ ਲੈ ਆਇਆ ਤੇ ‘ਪਵਿੱਤਰ ਪਾਪੀ’ਪੜ੍ਹਨਾ ਸ਼ੁਰੂ ਕੀਤਾ। ਨਾਵਲ ਵਿੱਚ ਇੰਨਾ ਮਗਨ ਹੋਇਆ ਕਿ ਖੇਡਣਾ ਅਤੇ ਖਾਣਾ, ਪੀਣਾ ਸਭ ਭੁੱਲ ਗਿਆ। ਚਾਰ-ਪੰਜ ਦਿਨਾਂ ਵਿੱਚ ਪਵਿੱਤਰ ਪਾਪੀ ਖ਼ਤਮ ਹੋਇਆ ਤਾਂ ਚਿੱਟਾ ਲਹੂ ਸ਼ੁਰੂ ਕਰ ਲਿਆ। ਨਾਵਲ ਕਾਹਦਾ ਪੜ੍ਹਨ ਲੱਗਾ ਗਰਾਊਂਡ ਜਾਣਾ ਛੱਡ ਦਿੱਤਾ। ਮਾਂ ਨੂੰ ਫ਼ਿਕਰ ਹੋਇਆ ਕਹਿਣ ਲੱਗੀ,
”ਸਕੂਲ ਦਾ ਕੰਮ ਤੂੰ ਕਰਦਾ ਨਹੀਂ, ਖੇਡਣ ਤੂੰ ਜਾਂਦਾ ਨੀ ਆਹ ਕੀ ਵਾਧੂ ਪੜ੍ਹੀ ਜਾਣੈਂ। ਬੰਦ ਕਰ ਇਹ ਕੰਮ। ਸਕੂਲ ਦਾ ਕੰਮ ਕਰਿਆ ਕਰ ਅਤੇ ਖੇਡਣ ਜਾਇਆ ਕਰ” ਪਰ ਮੈਂ ਮਾਂ ਦਾ ਹੁਕਮ ਨਹੀਂ ਮੰਨਿਆ ਅਤੇ ਨਾਵਲ ਪੜ੍ਹਨਾ ਜਾਰੀ ਰੱਖਿਆ। ਮੈਨੂੰ ਸਾਹਿਤ ਪੜ੍ਹਨਾ ਚੰਗਾ ਲੱਗਣ ਲੱਗਾ ਤੇ ਮੈਂ ਸਕੂਲ ਲਾਇਬ੍ਰੇਰੀ ਤੋਂ ਕਿਤਾਬਾਂ ਕਢਵਾ ਕੇ ਪੜ੍ਹਨ ਲੱਗਾ। ਸਕੂਲ ਦੇ ਪੰਜਾਬੀ ਦੇ ਅਧਿਆਪਕ ਗਿਆਨੀ ਗਿਆਨ ਸਿੰਘ ਤੋਂ ਵੀ ਕੁਝ ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਪੜ੍ਹੀਆਂ। ਮਾਸਟਰ ਅਸ਼ਵਨੀ ਕੁਮਾਰ ਭਾਟੀਆ ਅਤੇ ਗਿਆਨੀ ਜੀ ਦੀ ਮਦਦ ਨਾਲ ਸਕੂਲ ਦੀ ਸਾਹਿਤ ਸਭਾ ਬਣਾਈ। ਐਨ.ਸੀ.ਸੀ., ਭੰਗੜਾ, ਹਾਕੀ ਅਤੇ ਵਾਲੀਵਾਲ ਦੇ ਨਾਲ ਪੜ੍ਹਨਾ ਵੀ ਜਾਰੀ ਰੱਖਿਆ।
”ਪੁੱਤ, ਆਹ ਕੁਝ ਹੋਰ ਕਿਤਾਬਾਂ ਆਈਆਂ ਨੇ ਸ਼ਾਇਦ ਤੇਰੇ ਕੰਮ ਦੀਆਂ ਹੋਣ” ਇੱਕ ਦਿਨ ਗੁਆਂਢੀ ਦੁਕਾਨਦਾਰ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ। ਇਸ ਵਾਰ ਜਸਵੰਤ ਸਿੰਘ ਕੰਵਲ ਦੇ ਚਾਰ-ਪੰਜ ਨਾਵਲਾਂ ਨੂੰ ਵੇਖ ਕੇ ਮੈਂ ਬਹੁਤ ਖ਼ੁਸ਼ ਹੋਇਆ। ਜਦੋਂ ਮੈਂ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਦਾਖਲਾ ਲਿਆ ਤਾਂ ਉੱਥੇ ਮੇਰਾ ਸੰਪਰਕ ਪ੍ਰੋ. ਲਾਲ ਸਿੰਘ, ਪ੍ਰੋ. ਗੁਲਜ਼ਾਰ ਸਿੰਘ ਅਤੇ ਡਾ. ਆਤਮ ਹਮਰਾਹੀ ਨਾਲ ਹੋਇਆ। ਇਨ੍ਹਾਂ ਦੀ ਪ੍ਰੇਰਨਾ ਸਦਕਾ ਅਸੀਂ ਕਾਲਜ ਦੀ ਸਾਹਿਤ ਸਭਾ ਬਣਾਈ। ਪਹਿਲੇ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਭਗਤ ਸਿੰਘ ਦੇ ਸਹਿਯੋਗ ਨਾਲ ਕਾਲਜ ਦੀ ਸਾਹਿਤ ਸਭਾ ਵੱਲੋਂ ਜਸਵੰਤ ਸਿੰਘ ਕੰਵਲ ਨੂੰ ਬੁਲਾਇਆ ਗਿਆ।
ਮੈਂ ਜਸਵੰਤ ਸਿੰਘ ਕੰਵਲ ਬਾਰੇ ਇੱਕ ਲੇਖ ਲਿਖਿਆ ਜਿਹੜਾ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਮੈਗਜ਼ੀਨ ‘ਕਲੇਰੀਅਨ’ ਵਿੱਚ ਛਪਿਆ ਜਿਸ ਦਾ ਕਿ ਮੈਂ ਵਿਦਿਆਰਥੀ ਸੰਪਾਦਕ ਸਾਂ। ਇਹ ਮੇਰਾ ਪਹਿਲਾ ਲੇਖ ਸੀ ਜੋ ਕਿਤੇ ਪ੍ਰਕਾਸ਼ਤ ਹੋਇਆ ਸੀ। ਅੱਜ ਸੋਚਦਾ ਹਾਂ ਕਿ ਰੱਦੀ ਵਿੱਚ ਆਏ ਨਾਵਲਾਂ ਨੇ ਨਾ ਸਿਰਫ਼ ਮੈਨੂੰ ਸਾਹਿਤ ਨਾਲ ਜੋੜਿਆ ਬਲਕਿ ਜ਼ਿੰਦਗੀ ਭਰ ਦਾ ਰੁਜ਼ਗਾਰ ਵੀ ਦਿੱਤਾ।

 

ਡਾ. ਹਰਜਿੰਦਰ ਵਾਲੀਆ * ਸੰਪਰਕ: 98723-14380

21 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਮੇਰਾ ਮੰਨਣਾ ਇਹ ਹੈ ਕੇ ਕਿਸਮਤ ਆਪਾਂ ਨੂੰ  ਇਕ ਧੱਕਾ ਹੀ ਲਾਉਂਦੀ ਹੈ ,ਜਿਸ ਕਰਕੇ ਆਪਾਂ ਚਲਨਾ ਸ਼ੁਰੂ ਕਰ ਦਿੰਦੇ ਆਂ ,,,ਤੇ ਆਪਾਂ ਹੌਲੀ ਹੌਲੀ ਮੰਜਿਲ ਤੇ ਪੁੱਜ ਜਾਂਦੇ ਆਂ......

29 Jun 2012

Reply