|
 |
 |
 |
|
|
Home > Communities > Punjabi Poetry > Forum > messages |
|
|
|
|
|
15 ਅਗਸਤ - ਮੈਂ ਗੁਲਾਮ ਹਾਂ ! |
******************* ਜੇ ਯੂਨੀਅਨ ਜੈਕ ਲਾਹ ਕੇ ਵੰਝ ਤੇ ਤਿਰੰਗਾ ਟੰਗਣ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਤਾਂ ਮੈਂ ਹਾਲੇ ਆਜ਼ਾਦ ਨਹੀਂ ਹੋਇਆ ! ਜੇ ਦਿੱਲੀ ਦੇ ਤਖਤ ਤੇ ਬੈਠੇ ਗੋਰੇ ਹੁਕਮਰਾਨ ਦਾ ਰੰਗ ਬਦਲਣ ਦੀ ਖੁਸ਼ੀ ਵਿੱਚ ਜਸ਼ਨ ਮਨਾ ਰਹੇ ਹੋ ਤੁਸੀਂ ਤਾਂ ਮੈਂ ਇੰਨਾਂ ਜਸ਼ਨਾਂ 'ਚ ਸ਼ਾਮਿਲ ਨਹੀਂ ਹਾਂ ! ਜੇ ਅੱਧੀ-ਰਾਤੀਂ ਆਪਣੇ ਵਤਨ ਦੇ ਹੋਏ ਦੋ ਟੋਟਿਆਂ ਤੇ ਮਾਤਮ ਮਨਾਉਣ ਦੀ ਥਾਂ ਇੰਨੇ ਖੁਸ਼ ਹੋ ਤੁਸੀਂ , ਤਾਂ ਮੈਂ ਤੁਹਾਡਾ ਹਮਵਤਨ ਨਹੀਂ ਹਾਂ ! ਜੇ ਲਾਲ ਕਿਲੇ ਤੋਂ ਹਰ ਸਾਲ ਲਾਰਿਆਂ ਤੇ ਵਾਦਿਆਂ ਦੇ ਕਾਗਜ਼ੀ ਜਹਾਜ਼ ਉਡਾ ਉਡਾ ਕੇ ਇੰਝ ਹੀ ਖੇਡਣੀ ਹੈ ਤੁਸੀਂ ਬੱਚਿਆਂ ਦੀ ਖੇਡ , ਤਾਂ ਮੇਰੀ ਤਾਂ ਕੱਟੀ ਹੈ ਤੁਹਾਡੇ ਨਾਲ ! ਜੇ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਤੋਂ ਲੈ ਕੇ ਗਲੀ ਗਲੀ ਸ਼ਹਿਰ ਸ਼ਹਿਰ ਦੁਹਰਾਉਣਾ ਹੈ ਤੁਸੀਂ ਤਾਂ ਮੈਂ ਅੱਜ ਵੀ ਗੁਲਾਮ ਹੀ ਹਾਂ ! ਮੈਂ ਗੁਲਾਮ ਹਾਂ ਜਿੰਨਾ ਚਿਰ ਨੌਕਰੀਆਂ ਮੰਗਦੇ ਮੇਰੇ ਬੇਰੋਜ਼ਗਾਰ ਵੀਰਾਂ ਨੂੰ ਸੜਕਾਂ ਤੇ ਘੜੀਸ ਘੜੀਸ ਕੁੱਟਦੀ ਹੈ ਪੁਲਿਸ , ਮੈਂ ਗੁਲਾਮ ਹਾਂ ਜਿੰਨੀ ਦੇਰ ਖੁਦ ਨੂੰ ਅੱਗ ਲਾ ਕੇ ਸੜ ਮਰ ਰਹੀਆਂ ਹਨ ਮੇਰੀਆਂ ਭੈਣਾਂ ! ਮੈਂ ਗੁਲਾਮ ਹਾਂ ਜਿੰਨਾ ਚਿਰ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਬੂਟ-ਪਾਲਿਸ਼ਾਂ ਕਰਦੇ ਨੇ ਮੇਰੇ ਲੋਕ ਕਿ ਸਰਕਾਰੇ ਤੈਨੂੰ ਸ਼ਰਮ ਆਵੇ , ਜਿੰਨੀ ਦੇਰ ਤੁਸੀਂ ਬੇਸ਼ਰਮੀ ਦੀ ਨੀਂਦ ਸੁੱਤੇ ਹੋ ਉਨੀਂ ਦੇਰ ਆਜ਼ਾਦ ਨਹੀਂ ਹਾਂ ਮੈਂ ! ਜਿੰਨੀ ਦੇਰ ਕੀੜੇ ਮਾਰ ਦਵਾਈਆਂ ਕੀੜਿਆਂ ਦੀ ਥਾਂ ਮੇਰੇ ਪਿੰਡ ਦੇ ਕਿਸਾਨਾਂ ਨੂੰ ਮਾਰਦੀਆਂ ਹਨ ਮੈਂ ਗੁਲਾਮ ਹਾਂ ! ਜਿੰਨੀ ਦੇਰ ਮੇਰੇ ਸ਼ਹਿਰ ਦੇ ਚੌਂਕ 'ਚ ਮਜ਼ਦੂਰ ਵਿਕਦਾ ਹੈ ਮੈਂ ਗੁਲਾਮ ਹਾਂ ! ਜਿੰਨੀ ਦੇਰ ਤੁਹਾਡੇ ਲਾਲ ਕਿਲੇ ਵਾਲੀ ਦਿੱਲੀ 'ਚ ਮੇਰੇ ਕਾਤਲ ਖੱਦਰ ਪਹਿਨ ਕੇ ਰੇਸ਼ਮੀ ਜ਼ਿੰਦਗੀ ਜਿਉਂਦੇ ਨੇ ਮੈਂ ਗੁਲਾਮ ਹਾਂ ! ਜਿੰਨੀ ਦੇਰ ਰੋਜ਼ੀ ਰੋਟੀ ਲਈ ਮੇਰੇ ਲੋਕ ਪ੍ਰਦੇਸੀਂ ਰੁਲਦੇ ਨੇ ਮੈਂ ਗੁਲਾਮ ਹਾਂ ! ਜਦ ਤੀਕ ਵੋਟ-ਪਰਚੀਆਂ ਦੀਆਂ ਕਿਸ਼ਤੀਆਂ ਤੇ ਨੱਚਦੇ ਤੁਸੀਂ ਲੋਕ-ਤੰਤਰ ਦਾ ਮਜ਼ਾਕ ਉਡਾਉਂਦੇ ਹੋ ਮੈਂ ਤੁਹਾਡੀ ਕਿਸੇ ਖੁਸ਼ੀ 'ਚ ਸ਼ਾਮਿਲ ਨਹੀਂ ਹਾਂ ! ਜਦ ਤੀਕ ਤੁਸੀਂ ਮੇਰੀ ਪੱਗ ਦੀ ਤਲਾਸੀ ਲੈਂਦੇ ਹੋ ਜਦ ਤੀਕ ਤੁਸੀਂ ਮੇਰੀ ਦਾਹੜੀ ਫਰੋਲਦੇ ਹੋ ਮੈਂ ਗੁਲਾਮ ਹਾਂ ! ਜਦ ਤੱਕ ਤੁਹਾਡੀਆਂ ਅਦਾਲਤਾਂ 'ਚ ਲੱਗਾ "ਇਨਸਾਫ ਦੀ ਦੇਵੀ" ਦਾ ਬੁੱਤ ਅੱਖਾਂ ਤੇ ਬੰਨੀ ਪੱਟੀ ਵਾਲਾ ਮਿੱਟੀ ਦਾ ਬੁੱਤ ਹੈ ਸਿਰਫ ਮੈਂ ਗੁਲਾਮ ਹਾਂ ! ਜਿੰਨਾਂ ਚਿਰ ਮੇਰੇ ਬੋਲਾਂ ਤੇ ਪਹਿਰਾ ਹੈ , ਜਿੰਨੀ ਦੇਰ ਮੇਰੀ ਕਲਮ ਦੀ ਸਿਆਹੀ ਤੁਹਾਡੀ ਪ੍ਰਯੋਗਸ਼ਾਲਾ 'ਚ " ਟੈਸਟ " ਹੁੰਦੀ ਹੈ ਆਜ਼ਾਦ ਨਹੀਂ ਹਾਂ ਮੈਂ ! ਜਿੰਨੀ ਦੇਰ ਤੁਹਾਡੇ ਨਿਜ਼ਾਮ 'ਚ ਹੱਕ ਮੰਗਣਾ ਬਗਾਵਤ ਹੈ ਆਜ਼ਾਦ ਨਹੀਂ ਹਾਂ ਮੈਂ ! ਜਦ ਤੀਕ ਕੈਦ ਹੈ ਕਿਸੇ ਮਾਂ ਦਾ ਇੱਕ ਵੀ ਬੇਕਸੂਰ ਪੁੱਤਰ ਤੁਹਾਡੀ ਜੇਲ੍ਹ ਵਿੱਚ , ਜਦ ਤੀਕ ਇੱਕ ਵੀ ਕਾਤਲ ਦਰਬਾਰੀ ਫੀਲਾ ਹੈ ਤੁਹਾਡਾ , ਮੈਂ ਤੁਹਾਡੇ ਦਰਬਾਰ 'ਚ ਨਹੀਂ , ਤੁਹਾਡੇ "ਆਜ਼ਾਦ ਦੇਸ਼" 'ਚ ਨਹੀਂ ਜੇਲ੍ਹ 'ਚ ਵੱਸਦਾ ਹਾਂ ! ਹਾਂ...ਕੈਦ ਹਾਂ ਮੈਂ ਵੀ !! ਗੁਲਾਮ ਹਾਂ ਮੈਂ ਵੀ !!! ਜਿੱਥੇ ਕਦੇ ਅਕਾਲ ਤਖਤ ਢਾਹ ਦਿੰਦੇ ਹੋ ਤੁਸੀਂ ਕਦੇ ਬਾਬਰੀ ਮਸਜਿਦ , ਉੱਥੇ ਮੈਂ ਆਜ਼ਾਦ ਹੋ ਵੀ ਕਿਵੇਂ ਸਕਦਾ ? ਜੋ ਅਰਥ ਆਜ਼ਾਦੀ ਦੇ ਤੁਸੀਂ ਬਿਆਨਦੇ ਹੋ ਮੇਰੀ ਸਮਝ ਤੋਂ ਬਾਹਰ ਨੇ ! ਆਖਿਰ ਇੱਕੋ ਲਤੀਫੇ ਤੇ ਚੌਂਹਠ ਸਾਲ ਕਿਵੇਂ ਹੱਸ ਸਕਦਾ ਹੈ ਕੋਈ ? ਮੈਂ ਜਾਣਦਾ ਹਾਂ ਮੈਂ ਗੁਲਾਮ ਹਾਂ ਆਜ਼ਾਦ ਸਿਰਫ ਤੁਸੀਂ ਹੋ ! ਮੈਂ ਜਾਣਦਾ ਹਾਂ ਤੁਸੀਂ ਲੜਾਈ ਜਿੱਤ ਕੇ ਆਜ਼ਾਦ ਨਹੀਂ ਹੋਏ , ਸਗੋਂ ਸਮਝੋਤੇ 'ਚ ਮਿਲੀ ਹੈ ਆਜ਼ਾਦੀ ਤੁਹਾਨੂੰ ! ਪਰ ਮੈਂ ਲੜਾਈ ਲੜ ਰਿਹਾ ਹਾਂ ਤੇ ਇੱਕ ਦਿਨ ਜਿੱਤ ਕੇ ਲਵਾਂਗਾ ਆਜ਼ਾਦੀ ! *********************** ਅਮਰਦੀਪ ਸਿੰਘ
|
|
14 Aug 2013
|
|
|
|
ਤਥਾ ਕਥਿਤ ਅਜਾਦ ਭਾਰਤੀ ਦੀ ਸਾਈਕੀ (psyche) ਤੇ ਇਕ ਸ਼ੋਕਿੰਗ ਕਿਰਤ |
jaggi
|
|
14 Aug 2013
|
|
|
|
ਤਥਾ ਕਥਿਤ ਅਜਾਦ ਭਾਰਤੀ ਦੀ ਸਾਈਕੀ (psyche) ਤੇ ਇਕ ਸ਼ੋਕਿੰਗ ਕਿਰਤ |
jaggi
|
|
14 Aug 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|