Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
੧੬੯੯ - ਰੂਪ ਢਿੱਲੋਂ

ਬੜਾ ਭਰਾ ਇੱਕਠ ਲੱਗਿਆ ਵੈਸਾਖੀ ਦਾ ਮੇਲਾ    
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ  ਅਕੇਲਾ।   
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,   
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?   
ਕੌਣ ਅਕੀਦੇ ਲਈ ਦਿਊ ਸੀਸ, ਕੌਣ ਵਫ਼ਾਦਾਰ   
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।  
  
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ   
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।   
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,   
ਖੜਾ ਦਯਾ, ਨਾ ਡਰਿਆ, ਨਾ ਸੰਗਿਆ।   
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ   
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।    
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,   
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।   
  
ਕਈ ਡਰਕੇ ਥਾਂ ਤੋਂ ਦੌੜ੍ਹ ਗਏ,   
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।   
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,   
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।   
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,   
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।   
ਜਨਤਾ ਵਿਚ ਹੋਈ ਅਤਿਅੰਤ ਪਰਸ਼ਾਂਨੀ,   
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?

14 Apr 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,   
ਅੱਗੇ ਨਾਲੋ ਘੱਟ ਬੈਠੇ ਰਹਿ।   
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ    
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।  
  
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,   
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ",    
ਗੁਰੂ ਨੇ ਸਭ ਨੂੰ ਆਖਿਆ, "  ਸੰਗਤ ਵੱਲ ਫਿਰ ਝਾਕਿਆ।   
ਤੀਜੀ ਵਾਰੀ ਤੰਬੂ'ਚੋਂ ਮੁੜਿਆ, 
 ਸੱਚੇ ਸਾਂਵਲੇ ਤੋਂ ਛੁੱਟ ਮੰਡਲ ਤੁਰਿਆ।   
ਗੁਰੂ ਨੇ ਚੌਥਾ ਖੋਪਰ ਮੰਗਿਆ, ਹੁਣ ਖਲੋਤਾ ਮੋਹਕਮ,    
ਨਾ ਡਰਿਆ , ਨਾ ਸੰਗਿਆ।  
  
ਲੋਕ ਭੱਜ ਗਏ, ਕੇਵਲ ਇਮਾਨਦਾਰ ਰਹ‌ਿ ਗਏ।   
ਸਾਹਮਣੇ ਖੜਾ ਦਸਵੀਂ ਪਾਤਸ਼ਾਹ,   
ਚੰਡੀ ਤੋਂ ਚੋਏ ਸੂਹੀਆਂ, ਬਹਾਦਰੀ ਦਾ ਰਾਹ।  
  
"ਕੌਣ ਅਪਣੇ ਸੀਸ ਨੂੰ ਤਲੀ ਤੇ ਰਖਣ ਨੂੰ ਤਿਆਰ?   
ਕੌਣ ਅਪਣੇ ਧਰਮ ਸੰਗਤ ਨੂੰ ਇਨਾਂ ਕਰਦਾ ਪਿਆਰ?",   
ਗੁਰੂ ਨੇ ਆਖਰੀ ਵਾਰ, ਪੰਜਵਾਂ ਸਿਰ ਮੰਗਿਆ,   
ਖੜ ਗਿਆ ਸਾਹਿਬ, ਨਾ ਡਰਿਆ , ਨਾ ਸੰਗਿਆ।   
ਜਦ ਤੰਬੂ ਫਿਰ ਖੁਲਿਆ, ਪੰਜ ਪਿਆਰੇ ਖਲੋਤੇ ਸਨ;  
ਸਾਜੇ, ਪੰਜ ਕੱਕੇ ਨਾਲ।  
ਹੈਰਾਨ ਬਦਹਵਾਸ ਬੈਠੇ, ਸਾਰੇ ਸਰੋਤੇ ਸਨ;   
ਕੀ ਜਾਦੂ, ਕੀ ਕਮਾਲ?  
  
ਗੁਰੂ ਨੇ ਫਿਰ ਘੋਸ਼ਿਆ, " ਪੰਜ ਪਿਆਰਿਓ",   
ਫਿਰ ਖੁਦ ਉਨ੍ਹਾਂ ਦੇ ਸਾਹਮਣੇ ਝੁਕਿਆ,   
ਕੀਤੀ ਬੇਨਤੀ, " ਤੁਸੀਂ ਮੈਨੂ ਵੀ ਸਾਜੋ, ਪੰਜ ਪਿਆਰਿਓ"।  
ਇਸ ਤਰ੍ਹਾਂ ਗੁਰੂ ਨੇ ਪੰਥ ਧਰਮ ਚੁਕਿਆ।  
 

14 Apr 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਪਹਿਲੀ ਵੈਸਾਖੀ ਨੂੰ ਯਾਦ ਕੀਤਾ ਜੇ- ਵੈਸਾਖੀ ਦੀਆਂ ਵਧਾਈਆਂ ਦੇ ਪਾਤਰ ਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਹੀ ਰਖੇ ਪੰਥ ਨੂੰ

14 Apr 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

 

                           ........... ਸ਼ਾਹੇ ਸ਼ੇਹਨਸ਼ਾਹ ਗੁਰੂ ਗੋਬਿੰਦ ਸਿੰਘ ਜੀ ...........



ਵਾਹ ਵੀਰ ਜੀ ਵਾਹ ....ਕਮਾਲ ਲਿਖਿਆ...


ਮਨ ਵਿਚ ਓਹੀ ਦਰਿਸ਼ ਘੁਮ ਰਿਹਾ ਠਾਠਾ ਮਾਰਦਾ ਇਕਠ ਮੇਰੇ ਸ਼ੇਹਨਸ਼ਾਹ ਦੇ ਹਥ ਚ ਨੰਗੀ ਕਰਪਾਨ......

ਕੋਈ ਆਵੇ ਵਿਚ ਮੈਦਾਨ..

ਤਲੀ ਤੇ ਟਿਕਾ ਕੇ ਜਾਨ..

ਗੁਰੂ ਗੋਬਿੰਦ ਸਿੰਘ ਜੀ ਨੇ ਓਸ ਦਿਨ ਆਪਣੇ ਇਲਾਹੀ ਕੋਤਕ ਨਾਲ ਉਚ ਨੀਚ ਦਾ ਫਰਕ ਮਿਟਾਇਆ....

ਤੇ ਪੰਜ ਪਿਆਰੇ ਸਾਜੇ 

ਤੇ ਮਾਤਾ ਸਾਹਿਬ ਕੋਰ ਨੂ ਖਾਲਸੇ ਦੀ ਮਾ ਦਾ ਦਰਜਾ ਦਿਤਾ.. ਪੰਜੋ ਪਿਆਰੇ ਸਭ ਨੀਵੀ ਜਾਤ ਦੇ ਸੀ...

ਧਰਮ ਚੰਦ ਤੋ ਧਰਮ ਸਿੰਘ      

ਦਇਆ ਰਾਮ ਤੋ ਦਇਆ ਸਿੰਘ 

ਹਿਮਤ ਰਾਇ ਤੋ ਹਿਮਤ ਸਿੰਘ 

ਮੋਹਕਮ ਚੰਦ ਤੋ ਮੋਹਕਮ ਸਿੰਘ 

ਸਾਹਿਬ ਚੰਦ ਤੋ ਸਾਹਿਬ ਸਿੰਘ 

ਇਨਾ ਸਾਰਿਆ ਨੂ ਖੰਡੇ ਬਾਟੇ ਦਾ ਅਮ੍ਰਿਤ ਸ਼ਕਾ ਕੇ ਇਕੋ ਡੋਰ ਚ ਬਨਿਆ.......

ਖਾਲਸੇ ਨੂ ਵਖਰੀ ਪਹਿਚਾਨ ਦਿਤੀ....ਤੇ ਗੁਰੂ ਸਾਹਿਬ ਨੇ ਏਕਤਾ ਦਾ ਉਪਦੇਸ਼ ਦਿਤਾ..

 

ਫੇਰ ਵੀ ਕਈ ਜਗਾ ਤੇ ਅਸੀਂ ਓਹਨਾ ਦੇ ਦਿਤੇ ਉਪਦੇਸ਼ ਤੋ ਓਹਲੇ ਹੁੰਦੇ ਜਾ ਰਹੇ ਹਾ...... 


ਖਾਲਸੇ ਦੇ ਜਨਮ ਦਿਹਾੜੇ ਤੇ ਸਭ ਨੂ ਲਖ ਲਖ ਮੁਬਾਰਕਾਂ ਜੀ .... 

 

                                   ਖਾਲਸੇ ਦੀ ਸਦਾ ਚੜਦੀ ਕਲਾ ਰਹੇ ........

 

 

14 Apr 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
thora jaa betar version

੧੬੯੯ - ਰੂਪ ਢਿੱਲੋਂ     
  
ਬੜਾ ਭਾਰਾ ਇਕੱਠ ਲੱਗਿਆ ਵੈਸਾਖੀ ਦਾ ਮੇਲਾ      
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ  ਅਕੇਲਾ।     
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,     
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?     
ਕੌਣ ਅਕੀਦੇ ਲਈ ਦੇਊ ਸੀਸ, ਕੌਣ ਵਫ਼ਾਦਾਰ     
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।    
    
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ     
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।     
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,     
ਖੜਾ ਦਯਾ, ਨਾ ਡਰਿਆ, ਨਾ ਸੰਗਿਆ।     
  
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ     
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।      
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,     
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।     
    
ਕਈ ਡਰਕੇ ਥਾਂ ਤੋਂ ਦੌੜ੍ਹ ਗਏ,     
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।     
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,     
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।     
  
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,     
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।     
ਜਨਤਾ ਵਿਚ ਹੋਈ ਅਤਿਅੰਤ ਪਰੇਸ਼ਾਂਨੀ,     
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?    
    
ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,     
ਅੱਗੇ ਨਾਲੋ ਘੱਟ ਬੈਠੇ ਰਹਿ ਗਏ।     
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ      
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।    
    
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,     
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ",      
ਗੁਰੂ ਨੇ ਸਭ ਨੂੰ ਆਖਿਆ, "  ਸੰਗਤ ਵੱਲ ਫਿਰ ਝਾਕਿਆ।     
  
ਤੀਜੀ ਵਾਰੀ ਤੰਬੂ'ਚੋਂ ਮੁੜਿਆ,   
 ਸੱਚੇ ਸਾਂਵਲੇ ਤੋਂ ਛੁੱਟ ਮੰਡਲ ਤੁਰਿਆ।     
ਗੁਰੂ ਨੇ ਚੌਥਾ ਖੋਪਰ ਮੰਗਿਆ, ਹੁਣ ਖਲੋਤਾ ਮੋਹਕਮ,      
ਨਾ ਡਰਿਆ , ਨਾ ਸੰਗਿਆ।    
    
ਲੋਕ ਭੱਜ ਗਏ, ਕੇਵਲ ਇਮਾਨਦਾਰ ਰਹ‌ਿ ਗਏ।     
ਸਾਹਮਣੇ ਖੜਾ ਦਸਵਾਂ ਪਾਤਸ਼ਾਹ,     
ਚੰਡੀ ਤੋਂ ਚੋਏ ਸੂਹੀਆਂ, ਬਹਾਦਰੀ ਦਾ ਰਾਹ।    
    
"ਕੌਣ ਅਪਣੇ ਸੀਸ ਨੂੰ ਤਲੀ ਤੇ ਰਖਣ ਨੂੰ ਤਿਆਰ?     
ਕੌਣ ਅਪਣੇ ਧਰਮ ਸੰਗਤ ਨੂੰ ਇਨਾਂ ਕਰਦਾ ਪਿਆਰ?",     
ਗੁਰੂ ਨੇ ਆਖਰੀ ਵਾਰ, ਪੰਜਵਾਂ ਸਿਰ ਮੰਗਿਆ,     
ਖੜ ਗਿਆ ਸਾਹਿਬ, ਨਾ ਡਰਿਆ , ਨਾ ਸੰਗਿਆ।     
  
ਜਦ ਤੰਬੂ ਫਿਰ ਖੁਲਿਆ, ਪੰਜ ਪਿਆਰੇ ਖਲੋਤੇ ਸਨ;    
ਸਾਜੇ, ਪੰਜ ਕੱਕੇ ਨਾਲ।    
ਹੈਰਾਨ ਬਦਹਵਾਸ ਬੈਠੇ, ਸਾਰੇ ਸਰੋਤੇ ਸਨ;     
ਕੀ ਜਾਦੂ, ਕੀ ਕਮਾਲ?    
    
ਗੁਰੂ ਨੇ ਫਿਰ ਘੋਸ਼ਿਆ, " ਪੰਜ ਪਿਆਰਿਓ",     
ਫਿਰ ਖੁਦ ਉਨ੍ਹਾਂ ਦੇ ਸਾਹਮਣੇ ਝੁਕਿਆ,     
ਕੀਤੀ ਬੇਨਤੀ, " ਤੁਸੀਂ ਮੈਨੂ ਵੀ ਸਾਜੋ, ਪੰਜ ਪਿਆਰਿਓ"।   
ਇਸ ਤਰ੍ਹਾਂ ਗੁਰੂ ਨੇ ਪੰਥ ਧਰਮ ਚੁਕਿਆ।    

14 Apr 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਸ਼ੁਕਰੀਆ ਕੁਲਬੀਰ ੨੨ ਜੀ

14 Apr 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sohni haazri lawai aa .... iss mauke te bai ji.... :)

14 Apr 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਹਾਜਰੀ ਤੇ ਬਾਈ ਜੀ ਬੜੀ ਦੇਰ ਤੋ ਲਾਗ੍ਵਉਣ ਦੀ ਕੋਸ਼ਿਸ਼ ਕਰਦੇ ਸੀ ਪਰ ਇਹਨਾ ਦਾ i hone ਨੀ ਲੱਗਣ ਦਿੰਦਾ ਸੀ ਹਾਜਰੀ....... 

14 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਬਾਈ ਜੀ ਬੜਾ ਪਿਆਰਾ ਦ੍ਰਿਸ਼ ਬੰਨਿਆਂ ਹੈ ਓਸ ਇਤਿਹਾਸਿਕ ਦਿਨ ਦਾ ! ਬਿਲਕੁਲ ਅੱਖਾਂ ਸਾਹਮਣੇ ਘੁੰਮ ਰਿਹਾ ਹੈ ਸਾਜਨਾ ਦਿਵਸ ਦਾ ਸੀਨ ! ਸ਼ੁਕਰੀਆ...

14 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Good one Rupinder ji....

14 Apr 2011

Showing page 1 of 2 << Prev     1  2  Next >>   Last >> 
Reply