ਸਾਡੇ ਘਰ ਵਿਚ ਗਰੀਬੀ ਦਾ ਮਾਤਮ ਜਰੂਰ ਏ,
ਪਰ ਸਾਡਾ ਇਮਾਨ ਤੇ ਸਾਡੀ ਖੁਦ ਗਰਜੀ ਹਾਲੇ ਜਿਉਦੀ ਏ।
ਸਾਡੇ ਘਰ ਤੋ ਜਿਨਾ ਨੇ ਸਦਾ ਲਈ ਰਿਸਤਾ ਤੋੜ ਲਿਆ ਏ,
ਸਾਨੂੰ ਤਾ ਉਹ ਅੱਜ ਵੀ ਚੇਤੇ ਆਉਦੇ ਨੇ ।
ਸਾਡੇ ਘਰ ਦੀਆ ਇੱਟਾ ਭਾਵੇ ਖੁਰ ਕੇ ਰੇਤ ਹੋ ਗਈਆ ਏ,
ਪਰ ਸਾਨੂੰ ਤਾ ਇਹ ਅੱਜ ਵੀ ਨਜਰੀ ਪੱਥਰ ਆਉਦੇ ਨੇ ।
ਸਾਡੇ ਘਰ ਵਿਚ ਰਹਿਣ ਵਾਲੇ ਭਾਵੇ ਧੁਰ ਅੱਦਰ ਤੱਕ ਉਦਾਸ ਨੇ,
ਪਰ ਦੇਖਣ ਵਾਲਿਆ ਲਈ ਤਾ ਅੱਜ ਵੀ ਖੁਸੀ ਮਨਾਉਦੇ ਨੇ ।
ਸਾਡੇ ਵਿਹੜੇ ਚ ਪਿਆ ਇਹ ਟੁੱਟੀਆ ਫੁੱਟੀਆ ਇਹ ਸਮਾਨ ਭਾਵੇ
ਕਿਸੇ ਕਵਾੜ ਖਾਨੇ ਤੋ ਘੱਟ ਨਹੀ ,
ਪਰ ਬਚਪਨ ਨੂੰ ਤਾ ਯਾਦ ਇਹ ਟੁੱਟੇ ਹੋਏ ਖਿਡਾਉਣੇ ਹੀ ਕਰਾਉਦੇ ।
ਕੁ੍ਝ ਪਲ ਸੀ ਕੋਈ ਸਮਾ ਜੋ ਗੁਜਰ ਗਿਆ
ਬੀਤੇ ਤੇ ਪਛਤਾਉਣ ਦਾ ਹੁਣ ਕੀ ਫਾਇਦਾ ਲੱਘੀ ਜਵਾਨੀ ਤੇ ਉਹ ਦਿਨ
ਤੇ ਉਹ ਦਿਨ ਵਾਪਸ ਕੱਦ ਆਉਦੇ ਨੇ ।
ਕਦੇ-ਕਦੇ ਮੇਰੀ ਸੋਚ ਬੜੀ ਹੈਰਨ ਹੁੰਦੀ ਹੈ ਜਦੋ ਕਦੇ ਉਸ ਦਾ ਭੁਲੇਖਾ ਪੈ
ਜਾਦਾ ਹੈ 'ਬਲਜੀਤ' ਦਾ ਘਰ ਉਜਾੜਣ ਲਈ ਜਿਹਨਾ ਹਰ ਵਾਹ ਲਾਈ ਹੁਣ
ਹੋਰ ਉਜਾੜਣ ਉਹ ਮੇਰਾ ਕੀ ਆਉਦੇ ਨੇ ।