ਦੋਸਤੋ ਇਹ ਰਚਨਾ ਐਮ.ਬੱਬੂ ਤੀਰ ਜੀ ਦੀ ਲਿਖੀ ਹੋਈ ਹੈ ਜੋ ਮੈਨੂੰ ਬਹੁਤ ਪਸੰਦ ਹੈ । ਤੂਹਾਡੇ ਨਾਲ ਸਾਜੀ ਕਰਨ ਜਾ ਰਿਹਾ ਹਾ । ਗਲਤੀ ਹੋਵੇ ਤਾ ਜਰੂਰ ਦੱਸੀਉ....
ਚੰਗਾ ਹੀ ਹੋਇਆ ਤੂ ਚੁਪ ਜਿਹੜਾ ਕਰ ਗਿਆ,
ਤੇਰੇ ਸਵਾਲਾ ਦੇ ਕਟਹਿਰੇ ਚੋ ਮੇਰੀਆ ਮਜਬੂਰੀਆ ਦੀ ਕੈਦ ਤਕ
ਸਫਰ ਬੜਾ ਲੰਮਾ ਸੀ ।
ਮੇਰੇ ਸਬਰ ਨੇ ਮੈਥੋ ਕਈ ਕੋਰੇ ਕਾਗਜਾ ਤੇ ਅਗੂਠੇ ਲਵਾਏ ,
ਪਰ ਰਿਹਾਈ ਦੀ ਉਮੀਦ,ਵਕਤ ਨੇ ਕਦੇ ਦਵਾਈ ਨਹੀ !
ਕਹਿੰਦੇ ਹਨ ਸੁਫਨੇ ਤੇ ਉਮੀਦਾ ਖਾਲਣ ਖਾਤਰ ਉਮਰਾ ਥੁੜ ਜਾਦੀਆ
ਹਨ ਪਰ ਵਕਤ ਤੋ ਕੀਮਤ ਭਰੀ ਨਹੀ ਜਾਦੀ ਸੁਫਨੀਲੀਆ ਅੱਖਾ ਦਾ
ਕਸੂਰ ਛੱਜ ਚੋ ਪਾ ਛੱਟਣ ਲਈ ਭੀੜਾ ਲੱਗ ਜਾਦੀਆ ਹਨ ਉਨਾ ਦਾ
ਹੱਕ ਦਿਵਾਉਣ ਲਈ ਕੋਈ ਮੂਰੇ ਨਹੀ ਆਉਦਾ ।
ਮੈ ਕਲ ਵੀ ਕਸੂਰਵਾਰ ਨਹੀ ਸੀ, ਮੈ ਅੱਜ ਵੀ ਇਲਜਾਮ ਰਹਿਤ ਨਹੀ ,
ਕਲ ਵੀ ਸੁਲਗਦਾ ਧੁਖਦਾ ਮੱਚਦਾ ਵਕਤ ਪੰਲੇ ਬੰਨਿਆ ਸੀ ਤੇ ਅੱਜ ਵੀ
ਫਾਸਲਾ ਹੀ ਸਜਾ ਹੈ ।
ਤੂ ਲਫਜਾ ਨੂੰ ਇਸਾਰੀਆ ਤੇ ਨਚਾ ਲੈਨਾ ਏ ਤੇਰੀ ਜਾਦੂਗਰੀ ਦੇ ਕਾਇਲ
ਕਈ ਨੇ ਮੈਨੂੰ ਸਵਾਲ ਕਰਨੇ ਨਹੀ ਆਉਦੇ ਤੇ ਮੈ ਅੱਜ ਵੀ ਉਮੀਦ ਪਾਲਣ
ਦੀ ਜੁਅਰੱਤ ਨਹੀ ਰਖਦਾ ।
ਪਰ ਗੱਲ ਕਰ ਅਪਣੀ । ਤੂ ਤਾ ਅਨਮੋਲ ਸੁਗਾਤ ਪਰੋਸੀ ਮੈਨੂੰ ਹਰ ਵੇਰ
ਨਵੇ ਅੰਦਾਜ ਚੋ ਕਿਉ ਕੀ ਤੇਰੀ ਚੁਪ ਦੇ ਵੀ ਕਿੰਨੇ ਹੀ ਰੂਪ ਹਨ ਕਦੇ
ਅਣਭੋਲ ਬੱਚੇ ਦੀ ਅੜੀ ਜਿਹੀ ਕਦੇ ਯੁਗੋ ਵਿਛੜੀ ਘੜੀ ਜਿਹੀ ਕਦੇ
ਕਿਸੇ ਹੁਕਮਰਾਨ ਦੇ ਰੋਅਬ ਵਰਗੀ ਤੇ ਹੁਣ ਮੋਏ ਰਿਸਤੇ ਦੀ ਕਬਰ ਤੇ
ਪਸਰੀ ਸੁੰਨ ਵਰਗੀ ।
ਪਰ ਚੰਗਾ ਹੀ ਹੋਇਆ ! ਜੋ ਤੂ ਚੁੱਪ ਕਰ ਗਿਆ ।
ਮੇਰੀਆ ਸੱਧਰਾ ਦੇ ਰੰਗ-ਬਰੰਗੇ ਨਾਜੁਕ ਕੰਚ ਨੂੰ ਮੈ ਅਪਣੀ ਜਾਦੂਗਰੀ
ਨਾਲ ਘੁੰਮਾ-ਫਿਰਾ 'ਕਲਾਈਡੋਸਕੋਪ' ਬਣਾ ਲਿਆ ਤਾ ਮੈ ਈਹਨੂੰ ਕਹਿਨਾ
ਹਾ ! ਜੋ ਕਿਤੇ ਈਹਦੀਆ ਕਿਰਚਾ ਮੁੱਠੀ ਚ' ਘੁੱਟ ਬਹਿ ਰਹਿਦਾ ਤਾ ਵਗਦੇ
ਖੁਨ ਨੇ ਕਦੇ ਸਿੰਮਣਾ ਨਹੀ ਸੀ ।
ਤੇ ਹੋਰ ਕੀਤਾ ਵੀ ਕੀ ਜਾ ਸਕਦਾ ਹੈ ਤੇਰੀ ਚੁੱਪ ਮੇਰੇ ਉਮਰਾ ਦੇ ਲਫਜ ਤੇ ਫਨੀਅਰ
ਬਣ ਬਹਿ ਗਈ ਹੈ ।
ਜਜਬਿਆ ਦੀ ਗਵਾਈ ਪਰਵਾਨ ਨਹੀ ਹੁੰਦੀ ਤੇ ਵਕਤ ਨੂੰ ਰਿਹਾਈ ਨਸੀਬ ਨਹੀ ਹੁੰਦੀ ।
ਅੱਜ ਆਪਾ ਦੋਵੇ ਕੈਦ ਹਾ ਤੂ ਮੇਰੇ ਅਤੀਤ ਵਿਚ ਤੇ ਮੈ ਅਪਣੇ ਵਰਤਮਾਨ ਵਿਚ ,
ਪਰ ਚੰਗਾ ਹੈ ਤੂ ਸਵਾਲ ਕਰਨੇ ਛੱਡ ਦਿਤੇ । ਤੇਰੀ 'ਕਿਉ' ਖਾਤਰ ਕੋਈ ਜਵਾਬ
ਮੇਰੇ ਅੱਜ ਵੀ ਨਹੀ !!
********* ਬੱਬੂ ਤੀਰ