|
ਜੇ ਉਹਨੂੰ ਖ਼ਤ ਕੋਈ ਪਾਵੇ.......... |
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ, ਕਬੂਲੇ ਨਾਂ ਕਬੂਲੇ ਭਾਵੇਂ, ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ, ਉਹਨੂੰ ਮਸ਼ਹੂਰ ਲਿਖ ਦੇਣਾ, ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ, ਉਹਨੂੰ ਸਫਲ ਲਿਖ ਦੇਣਾ, ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ, ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ, ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ, ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ, ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ, ਮੇਰੀ ਕਬਰ ਤੇ ,”ਦੇਬੀ ਕਰਦਾ ਆਰਾਮ” ਲਿਖ ਦੇਣਾ।
***********ਦੇਬੀ ਮਖਸੂਸਪੁਰੀ
|
|
07 Jul 2011
|