ਰੱਬ ਲਈ ਦੁਆ
ਰੱਬਾ, ਤੇਰੇ ਕੋਲ ਤੇਰੇ ਹੀ ਲਈ ,
ਦੁਆ ਹਾਂ ਮੈਂ ਕਰ ਰਿਹਾ...
ਕਿਉਂਕਿ ਮੇਰਾ ਨਾਮ ਲੈ ਕੇ,
ਤੈਨੂੰ ਕੋਈ ਬਦ-ਦੁਆਵਾਂ ਹੈ ਦੇ ਗਿਆ ।
ਉਹਦਾ ਤਾਂ ਨਹੀਂ ਪਰ ਸ਼ਾਇਦ ਤੇਰਾ,
ਗੁਨਾਹਗਾਰ ਹੋਵਾਂਗਾ ਮੈਂ...
ਸਭ ਇੱਛਾਵਾਂ ਜੋ ਉਹਦੀਆਂ,
ਪੂਰੀਆਂ ਹੋਣ ਦੇ ਕਦੇ ਵਰ ਸੀ ਦੇ ਗਿਆ ।
ਭਿੱਜਦਾ ਨਾ ਜੇਕਰ ਮੈਂ ਤੇਰੇ ਬਣਾਏ,
ਉਸ ਦੇ ਪਿਆਰ ਅੰਦਰ,
ਤੇਰੇ ਹੀ ਲੋਕਾਂ ਕਹਿਣਾ ਸੀ ਫਿਰ,
ਮੈਂ ਦੁਨੀਆਂ ਤੇ ਆ ਕੇ ਕੀ ਸਾਂ ਲੈ ਗਿਆ ।
ਕਰਦੀ ਨਾ ਕਦੇ ਉਹ ਭਗਤੀ ਮੇਰੀ,
ਤੇਰੇ ਇਹ ਭਗਤਾਂ ਵਾਂਗਰਾਂ,
ਮੈਂ ਕੋਈ ਭੋਲਾ ਭੰਡਾਰੀ ਨਹੀਂ ਹਾਂ,
ਜਿਸ ਤੋਂ ਰਾਖਸ਼ ਐਵੇਂ ਵਰ ਸੀ ਲੈ ਗਿਆ ।
ਯਾਰ ਦੀ ਬੰਦਗੀ ਕਰਾਂ ਜੇ ਤਾਂ ਸ਼ਾਇਦ
ਤੈਨੂੰ ਬਚਾਅ ਲਵਾਂ...
ਕਿਉਂ ਪਾਏ ਤੂੰ ਵਿਯੋਗ ਵਿੱਚ ਲੇਖਾਂ,
ਮੇਰੇ 'ਚ ਤੈਨੂੰ ਵੇਖ ਸਜਾਵਾਂ ਜੋ ਦੇ ਗਿਆ ।
ਜੇਕਰ ਮੇਰਾ ਹੈ ਉਹ ਯਾਰ,
ਤਾਂ ਤੇਰਾ ਵੀ ਕੁਝ ਲਗਦਾ ਹੋਵੇਗਾ,
ਗ਼ਮੀਂ ਦੇ ਹਾਰ ਆਪ ਗਲੇ ਪਵਾ,
ਖੁਸ਼ੀਆਂ ਨੂੰ ਮੇਰਾ ਸਿਰਨਾਵਾਂ ਜੋ ਦੇ ਗਿਆ ।
ਮਾਵੀ
ਰੱਬ ਲਈ ਦੁਆ
ਰੱਬਾ, ਤੇਰੇ ਕੋਲ ਤੇਰੇ ਹੀ ਲਈ
ਦੁਆ ਹਾਂ ਮੈਂ ਕਰ ਰਿਹਾ...
ਕਿਉਂਕਿ ਮੇਰਾ ਨਾਮ ਲੈ ਕੇ,
ਤੈਨੂੰ ਕੋਈ ਬਦ-ਦੁਆਵਾਂ ਹੈ ਦੇ ਗਿਆ ।
ਉਹਦਾ ਤਾਂ ਨਹੀਂ, ਪਰ ਸ਼ਾਇਦ ਤੇਰਾ
ਗੁਨਾਹਗਾਰ ਹੋਵਾਂਗਾ ਮੈਂ...
ਸਭ ਇੱਛਾਵਾਂ ਜੋ ਉਹਦੀਆਂ,
ਪੂਰੀਆਂ ਹੋਣ ਦੇ ਕਦੇ ਵਰ ਸੀ ਦੇ ਗਿਆ ।
ਭਿੱਜਦਾ ਨਾ ਜੇਕਰ ਮੈਂ ਤੇਰੇ ਬਣਾਏ,
ਉਸ ਦੇ ਪਿਆਰ ਅੰਦਰ,
ਤੇਰੇ ਹੀ ਲੋਕਾਂ ਕਹਿਣਾ ਸੀ ਫਿਰ,
ਮੈਂ ਦੁਨੀਆਂ ਤੇ ਆ ਕੇ ਕੀ ਸਾਂ ਲੈ ਗਿਆ ।
ਕਰਦੀ ਨਾ ਕਦੇ ਉਹ ਭਗਤੀ ਮੇਰੀ,
ਤੇਰੇ ਇਹ ਭਗਤਾਂ ਵਾਂਗਰਾਂ,
ਮੈਂ ਕੋਈ ਭੋਲਾ ਭੰਡਾਰੀ ਨਹੀਂ ਹਾਂ,
ਜਿਸ ਤੋਂ ਰਾਖਸ਼ ਐਵੇਂ ਵਰ ਸੀ ਲੈ ਗਿਆ ।
ਯਾਰ ਦੀ ਬੰਦਗੀ ਕਰਾਂ ਜੇ ਤਾਂ ਸ਼ਾਇਦ
ਤੈਨੂੰ ਬਚਾਅ ਲਵਾਂ...
ਕਿਉਂ ਪਾਏ ਤੂੰ ਵਿਯੋਗ ਵਿੱਚ ਲੇਖਾਂ,
ਮੇਰੇ 'ਚ ਤੈਨੂੰ ਵੇਖ ਸਜਾਵਾਂ ਜੋ ਦੇ ਗਿਆ ।
ਜੇਕਰ ਮੇਰਾ ਹੈ ਉਹ ਯਾਰ,
ਤਾਂ ਤੇਰਾ ਵੀ ਕੁਝ ਲਗਦਾ ਹੋਵੇਗਾ,
ਗ਼ਮੀਂ ਦੇ ਹਾਰ ਆਪ ਗਲੇ ਪਵਾ,
ਖੁਸ਼ੀਆਂ ਨੂੰ ਮੇਰਾ ਸਿਰਨਾਵਾਂ ਜੋ ਦੇ ਗਿਆ ।
ਮਾਵੀ