|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿੰਡੋਂ ਆਇਆ ਆਦਮੀ |
ਵਿਹੜਿਆਂ ਵਾਲੇ ਘਰ ਜਦੋਂ ਫਲੈਟ ਵਿੱਚ ਕਰਦੇ ਹਨ ਪ੍ਰਵੇਸ਼ ਤਾਂ ਉਹ ਲੈਂਦੇ ਹਨ ਆਪਣੇ ਕੱਦ ਘਟਾ। ਪਿੱਛੇ ਛੱਡ ਆਉਂਦੇ ਹਨ ਮੁਕਤ ਹਵਾ। ਫਲੈਟ ਅੰਦਰ ਅਲਮਾਰੀਆਂ ਬਹੁਤ ਹੁੰਦੀਆਂ ਹਨ ਸਾਮਾਨ ਦੀਆਂ ਭਰੀਆਂ ਹੋਈਆਂ ਹਰ ਅਲਮਾਰੀ ਵਿੱਚ ਦਵਾਈਆਂ ਲਈ ਹੁੰਦਾ ਹੈ ਇੱਕ ਖਾਨਾ ਰਾਖਵਾਂ ਬਹੁਤ ਵਸਤਾਂ ਹਨ, ਵਰਤਣ ਲਈ ਨਹੀਂ ਫਲੈਟ ਆਪਣੀਆਂ ਵਸਤਾਂ ਦੀ ਸਜਾਵਟ ਦੂਜੇ ਦੀ ਨਿਗ੍ਹਾ ਰਾਹੀਂ ਨਿਹਾਰਦਾ ਹੈ ਉਭਰੀ ਤਿਊੜੀ ਹੋਰ ਉਭਾਰਦਾ ਹੈ ਫਲੈਟ ਦੀਆਂ ਲੱਤਾਂ ਵਿੰਗੀਆਂ ਹੁੰਦੀਆਂ ਹਨ ਸਦਾ ਰਹਿੰਦਾ ਹੈ ਗੋਡਿਆਂ ਵਿੱਚ ਦਰਦ। ਫਲੈਟ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਪਰ ਬਿਰਤੀ ਸ਼ਿਕਾਰੀ ਪੈਰੀਂ ਹੱਥ ਲਾਉਣ ਲੱਗੇ ਜੇਬ ਟੋਹ ਲੈਂਦੇ ਹਨ ਫਲੈਟੀ ਬੰਦੇ ਵਪਾਰੀ ਉਤਲੇ ਤੇ ਹੇਠਲੇ ਗੁਆਂਢੀ ਦੀ ਸਿਰਫ਼ ਲਿਫਟ ਵਿੱਚ ਹੀ ਹੁੰਦੀ ਹੈ ਮੁਲਾਕਾਤ ਜਾਣਾ ਹੋਵੇ ਜਿਵੇਂ ਪਹਾੜ ਟੱਪ ਕੇ ਸਮੁੰਦਰੋਂ ਪਾਰ ਸੁਸਾਇਟੀ ਜਾਂ ਅਪਾਰਟਮੈਂਟ ਪਿੰਡ ਨਹੀਂ ਹੁੰਦਾ ਨਾ ਪਰਿਵਾਰ, ਨਾ ਸਮਾਜ, ਨਾ ਮੇਲਾ ਫਲੈਟ ਦੀਆਂ ਕੰਧਾਂ ਹੁੰਦੀਆਂ ਹਨ ਪਰ ਨੀਹਾਂ ਨਹੀਂ ਬੰਦੇ ਹੁੰਦੇ ਹਨ ਪਰ ਪਰਛਾਵੇਂ ਨਹੀਂ ਫਲੈਟ ਦੀਆਂ ਬਾਹਾਂ ਹੁੰਦੀਆਂ ਹਨ ਪਰ ਗਲਵਕੜੀ ਨਹੀਂ ਦੌਲਤਾਂ ਹਨ ਪਰ ਦਿਲ ਨਹੀਂ ਮੁਕਾਬਲਾ ਹੈ ਪਰ ਮੁਹੱਬਤ ਨਹੀਂ ਖਾਣੇ ਹਨ ਪਰ ਸਵਾਦ ਨਹੀਂ ਹਰ ਕਮਰੇ ਦਾ ਆਪਣਾ ਚੈਨਲ ਹੈ, ਪਰ ਤਾਲ-ਸੰਗੀਤ ਨਹੀਂ ਪੇਟ ਰੱਜਿਆ ਹੈ ਮਨ ਭੁੱਖਾ ਹੈ ਸਰੀਰ ਅੰਦਰੋਂ ਕੁਝ ਟੁੱਟਣ ਦੀ ਆਉਂਦੀ ਹੈ ਆਵਾਜ਼ ਕਿਸੇ ਦੇ ਆਇਆਂ ਖ਼ੁਸ਼ੀ ਨਹੀਂ ਹੁੰਦੀ ਫੇਰ ਵੀ ਭਟਕਦੀ ਰਹਿੰਦੀ ਹੈ ਇੰਤਜ਼ਾਰ। ਇਨ੍ਹਾਂ ਫਲੈਟਾਂ ਅੰਦਰ ਪਤਾ ਨਹੀਂ ਕਿੰਨੇ ਕੁ ਦੱਬੇ ਪਏ ਹਨ ਪਿੰਡ, ਖੇਤ, ਖੂਹ ਤੇ ਆਡਾਂ ਭੰਗੜੇ, ਗਿੱਧੇ, ਤੀਆਂ ਤੇ ਕਿਰਤੀ ਖਰਾਦਾਂ। ਸੁੰਗੜੇ ਅਹਾਤੇ ਹਵੇਲੀਆਂ, ਫਰਲੇ-ਚਾਦਰੇ ਸੀਮਿੰਟ ਸਰੀਏ ਦਾ ਜੰਗਲ, ਕਿਧਰੇ ਨਹੀਂ ਨਮੀਂ ਸਾਹ ਲੈਣ ਲਈ ਫਲੈਟ ਤੋਂ ਬਾਹਰ ਭੱਜਦਾ ਹੈ ਪਿੰਡੋਂ ਆਇਆ ਆਦਮੀ।
ਪ੍ਰੋ. ਹਮਦਰਦਵੀਰ ਨੌਸ਼ਹਿਰਵੀ - ਮੋਬਾਈਲ: 94638-08697
|
|
24 Jun 2012
|
|
|
|
|
bahut wadiya veer ji...!!!
|
|
26 Jun 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|