Punjabi Literature
 View Forum
 Create New Topic
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਆਜਜ਼

ਲੋਕੋਂ ਮੈਂ ਨਵੀਂ ਨਿੰਨ੍ਹੀ ਕਹਾਣੀ ਸ਼ੁਰੂ ਕੀਤੀ ਹੈ। ਮੈਂ ਇਸ ਦੇ ਪਹਿਲੇ ਵਾਕ ਲਿਖ ਲੈ...ਮੈਂ ਚਾਹੁੰਦਾ ਕਿ ਹਰ ਬੰਦਾ / ਭੈਣ ਵੀ ਇਸ ਦੀ ਥੌੜ੍ਹੀ ਅੱਗੇ ਕਰੇ! ਐ ਹੈ ਮੇਰੇ ਬੰਦ ਅਤੇ ਕਹਾਣੀ ਦਾ ਨਾਂ...ਹੁਣ ਤੁਸੀਂ ਅੱਗਲਾ ਬੰਦ ਲਿਖੋਂ...ਉੁਸ ਤੋਂ ਬਾਅਦ ਹੋਰ ਕੋਈ ਲਿਖੋ! ਫਿਰ ਅੱਸੀ ਦੇਖੀਏ ਜੇ ਸਮੁਦੀ ਕਹਾਣੀ ਕਈ ਬੰਡੇ ਆਵਦੇ ਹਿਸੇ ਜੋਰ ਕੇ ਲ਼ਿਖ ਸਕਦੇ ਨੇ! ਲੋ ਜੀ...ਕਹਾਣੀ ਦਾ ਸ਼ੁਰੂਆਤ.......

ਆਜਜ਼ – ਰੂਪ ਢਿੱਲੋਂ
ਜੱਸੀ ਭੰਜੇ ਪਿਆ ਔਖੀ ਦੇਣੀ ਸਾਹ ਲੈ ਰਿਹਾ ਸੀ। ਉਸਨੇ ਆਲ਼ੇ ਦੁਆਲ਼ੇ ਝਾਕਿਆ।ਲੀਨ ਕੁੰਜੇ'ਚ ਬੇਠੀ ਸੀ, ਸਿਰ ਉਸਦੇ ਡੌਲ਼ੀਆਂ ਤੇ, ਮੂੰਹ ਗੋਡਿਆਂ ਪਿੱਛੇ ਲੁਕੋਇਆ। ਲੀਨ ਦੇ ਕੱਪੜ ਰਤ ਨਾਲ਼ ਗੜੁੱਚੇ ਸਨ। ਕਮਰੇ ਦੇ ਗੱਭੇ ਕੁਰਸੀ ਤੇ ਹਾਲੇ ਵੀ ਸ਼ਿੰਦਾ ਬਿਹਾ ਸੀ। ਘੁਸਰ ਮੁਸਰ ਕਰਦਾ ਸੀ। ਸ਼ਿੰਦੇ ਦੇ ਸਾਹਮਣੇ ਸਿਮੀ ਖਲੋਈ ਸੀ, ਹੱਥ ਵਿੱਚ ਦੁਸਾਂਘਾ, ਮੁਖ ਦਰਵਾਜ਼ੇ ਵੱਲ ਵਧਿਆ। ਦਰਵਾਜ਼ੇ ਦੇ ਵਿੱਚ ਫਰਸ ਤੇ ਸਰਦਾਰ ਮੇਘ ਬਿੰਦਾ ਪਿਆ ਸੀ, ਧਰਤੀ ਉੱਤੇ...ਭਾਂਝ ਖਾਦੀ। ਗੱਲ ਇੱਥੇ ਕਿੰਝ ਪੁੱਜੀ?
ਜੱਸੀ ਬਰਤਨਵੀ ਪੰਜਾਬੀ ਸੀ। ਉਸਨੇ ਜਿੰਦਗੀ'ਚ ਇੱਕ ਬਾਰ ਹੀ ਪੰਜਾਬ'ਚ ਕਦਮ ਰੱਖੇ ਸੀ। ਜਦ ਨਿਆਣਾ ਸੀ। ਉਸ ਤੋਂ ਬਾਅਦ ਵਾਪਸ ਆਇਆ ਨਹੀਂ। ਵੱਡਾ ਹੋ ਕੇ ਯੂਨੀਵਰਸਿਟੀ ਗਿਆ ਲੰਡਨ ਵਿੱਚ। ਫਿਰ ਸਕੂਲ'ਚ ਮਾਸਟਰ ਬਣ ਗਿਆ। ਇਸ ਵੇਲੇ ਉਸਦਾ ਵਿਆਹ ਮਾਂ-ਪਿਓ ਨੇ ਕਰਾ ਦਿੱਤਾ ਸੀ, ਇੱਕ ਪਠਾਕੇ ਨਾਲ਼, ਪੰਜਾਬ ਤੋਂ। ਦੋਨਾਂ ਦੇ ਸੁਬਾਅ ਅੱਡ ਸੀ। ਜੱਸੀ ਬਲਹੀਣ ਬੰਦਾ ਸੀ, ਜਿਸਨੂੰ ਕਿਤਾਬਾਂ ਨਾਲ਼ ਪਿਆਰ ਸੀ, ਪਰ ਵਿਹਾਰੀ ਜਾਚ'ਣ ਨਕੰਮਾ ਸੀ। ਉਸਦੀ ਵਹੋਟੀ, ਲੀਨ ਉਲਟ ਸੁਬਾਅ ਦੀ ਸੀ। ਜੱਸੀ ਚਾਹੁੰਦਾ ਸੀ ਕਿ ਮੈਂ ਹੀ ਕਰਦਾ ਮਰਦ ਏਂ, ਮੈਂ ਹੀ ਰੋਟੀ ਕਮਾਵੇਗਾ। ਲੀਨ ਨੂੰ ਸਬਾਤ'ਚ ਰਹਿਣਾ ਚਾਹੀਦਾ ਸੀ ਜਾਂ ਜੱਸੀ ਨੂੰ ਖ਼ੁਸ਼ ਰੱਖਣਾ ਚਾਹੀਦਾ ਸੀ। ਲੀਨ ਨੂੰ ਇਸ ਨਾਲ਼ ਬਹੁਤਾ ਇਤਰਾਜ ਨਹੀਂ ਸੀ, ਪਰ ਚਾਹੁੰਦੀ ਸੀ ਕਿ ਜੇ ਇਹ ਹੀ ਕੁੱਝ ਜੱਸੀ ਭਾਲਦਾ , ਉਸਨੂੰ ਘਰਦੇ ਕੰਮਾਂ ਅਤੇ ਬਾਹਰਦੇ ਕੰਮਾਂ ਹਰ ਆਦਮੀ ਵਾਂਗ ਕਾਇਮ ਹੋਣਾ ਚਾਹੀਦਾ ਸੀ। ਪਰ ਜੱਸੀ ਨੂੰ ਕਿਤਾਬਾਂ ਨਾਲ਼ ਹੀ ਸ਼ੌਂਕ ਸੀ। ਹੋਰ ਕੁੱਝ ਨਹੀਂ ਜਾਣਦਾ ਸੀ। 
ਲੀਨ ਬਰਤਨਿਆ ਆਈ ਸੀ ਅਜ਼ਾਦੀ ਲਈ। ਜਿਹੜੀ ਅਜ਼ਾਦੀ ਪੰਜਾਬ'ਚ ਕਦੀ ਨਹੀਂ ਕੁੜੀ ਨੂੰ ਮਿਲ ਸਕਦੀ ਸੀ। ਪਰ ਉਸਨੂੰ ਤਾਂ ਇਸ ਮਰੀਅਲ ਨਾਲ਼ ਵਿਆਹ ਕਰਵਾਂ ਦਿੱਤਾ ਸੀ। ਜਦ ਗੁੱਸਾ ਚੜ੍ਹ ਜਾਂਦਾ, ਜੱਸੀ ਦਾ ਹੱਥ ਲੀਨ ਦੇ ਮੁਖੜੇ ਦਾ ਟੌਰ੍ਹ ਕੱਢਾ ਦਿੰਦਾ ਸੀ! ਫਿਰ ਵੀ ਹੌਲ਼ੀ ਹੌਲ਼ੀ ਸੈਟ ਹੋ ਗਈ, ਤੇ ਸਿਮੀ ਦਾ ਜਨਮ ਹੋ ਗਿਆ। ਕੁੜੀ ਸੀ ਪਰ ਦੋਨੇ ਮਾਂ-ਪਿਓ ਖ਼ੁਸ਼ ਸਨ ਅਤੇ ਸਾਰਾ ਕੁੱਝ ਘਰ ਵਿੱਚ ਬਦਲਣ ਲੱਗ ਪਿਆ। ਲੀਨ ਨੇ ਜੱਸੀ ਦਾ ਤੰਗ ਦਿਮਾਗ਼ ਖਲਾਸੀ ਕਰ ਦਿੱਤਾ। ਫਿਰ ਇੱਕ ਦਿਨ ਜੱਸੀ ਨੂੰ ਮੋਕਾ ਮਿਲਿਆ ਪੰਜਾਬ ਜਾ ਕੇ ਨੌਕਰੀ ਕਰਨ ਇੱਕ ਨਿੱਕੇ ਜਿਹੇ ਪਿੰਡ ਵਿੱਚ। ਪੰਜਾਬੀਆਂ ਨੂੰ ਅੰਗ੍ਰੇਜ਼ੀ ਸਿਖਾਉਣੀ ਸੀ। ਲੀਨ ਵਾਪਸ ਨਹੀਂ ਜਾਣੀ ਚਾਹੁੰਦੀ ਸੀ, ਪਰ ਜੱਸੀ ਨੇ ਨਾ ਨਹੀਂ ਸੁਣਨਾ ਸੀ। ਹੁਣ ਤਾਂ ਸਿਮੀ ਵੀ ਵੱਡੀ ਹੁੰਦੀ ਸੀ।
ਨੌਕਰੀ ਸਰਦਾਰ ਮੇਘ ਬਿੰਦਾ ਸਿਆਂ ਦੇ ਪਿੰਡ ਮਿਲੀ। ਜਦ ਪਹਿਲੇ ਬਾਰ ਮੇਘ ਦੀਆਂ ਅੱਖਾਂ ਜੱਸੀ ਤੇ ਠਾਹਰੀਆਂ, ਉਸਨੂੰ ਜੱਸੀ ਵੱਲ ਹਕਾਰਤ ਸੀ। ਪਿੰਡ ਵਿੱਚ ਕਈ ਰੰਗ ਬਰੰਗੀ ਲੋਕ ਸਨ, ਉਨ੍ਹਾਂ ਵਿੱਚੋਂ ਇਕ ਸ਼ਿੰਦਾ ਸੀ , ਜਿਸਨੂੰ ਲੋਕ ਝੱਲਾ ਆਦਮੀ ਸਮਝਦੇ ਸਨ। ਜੱਸੀ ਅਤੇ ਲੀਨ ਨੂੰ ਪਤਾ ਨਹੀਂ ਸੀ, ਪਰ ਕਾਫ਼ੀ ਦੇਰ ਪਹਿਲਾ, ਉਸਨੂੰ ਥਾਣੇ ਪਾਇਆ ਸੀ ਕਿਸੇ ਦੀ ਧੀ ਦੇ ਕਤਲ ਲਈ। ਸ਼ਿੰਦੇ ਦੀ ਆਦਤ ਸੀ ਜਾਨਵਰਾਂ ਨੂੰ ਚੁੰਮਣ ਚੱਟਣਾ। ਉਸ ਦਿਨਾਂ ਵਿੱਚ ਉਹ ਕੁੜੀ ਸ਼ਿੰਦੇ ਨਾਲ਼ ਗੱਲਾਂ ਕਰਨ ਲੱਗ ਪਈ ਅਤੇ ਸ਼ਿੰਦੇ ਨੇ ਉਸਦੇ ਵਾਲ਼ ਪੋਲ਼ਸਣ ਲੱਗ ਪਿਆ। ਜਦ ਕੁੜੀ ਨੇ ਕਿਹਾ, "ਛੱਡ" ਮੈਨੂੰ ਉਸਨੇ ਚੀਕ ਸੁਣਕੇ ਗਲਤੀ ਵਿੱਚ ਕੁੜੀ ਦਾ ਸਾਹ ਗੁੰਮ ਕਰ ਦਿੱਤਾ। ਇਸ ਲਈ ਲੋਕ ਸ਼ਿੰਦੇ ਤੋਂ ਪਰ੍ਹਾਂ ਰਹਿੰਦੇ ਸੀ। ਮੇਘ ਸਿੰਘ ਨੂੰ ਗੁੱਸਾ ਸੀ ਕਿ ਜੇਲ੍ਹ'ਚ ਨਹੀਂ ਪਾਇਆ, ਕਿਉਂਕਿ ਪਾਗਲ ਹੈ। ਅੱਜ ਤੱਖ ਪਿੰਡ ਵਿੱਚ ਤੁਰਦਾ ਫਿਰਦਾ ਸੀ ਤੇ ਸਭ ਉਸ ਤੋਂ ਡਰਦੇ ਸੀ।
ਇਸ ਹਲਾਤਾਂ'ਚ ਜੱਸੀ ਤੇ ਲੀਨ ਇਸ ਪਿੰਡ ਵਿੱਚ ਆਏ। ਪਿੰਡ ਵਾਲ਼ਿਆ ਨੂੰ ਚਟ ਪਤਾ ਲੱਗ ਗਿਆ ਕੇ ਜੱਸੀ ਬਲਹੀਣ ਸੁਬਾਆ ਦਾ ਸੀ। ਇੱਥੋਂ ਅੱਗ ਸ਼ੁਰੂ ਹੋਈ ਸੀ। ਲੋਕ ਲੀਨ ਦਾ ਮਕੌਲ਼ ਕਰਦੇ ਸੀ, ਪਰ ਜੱਸੀ ਨੇ ਕੁੱਝ ਨਹੀਂ ਕਿਹਾ। ਅੰਗ੍ਰੇਜ਼ੀ ਪੜ੍ਹੋਣ ਅਤੇ ਲਿਖਣ'ਚ ਗੁਮਿਆ ਹੀ ਰਹਿੰਦਾ ਸੀ। ਜਦ ਲੀਨ ਖੂਹ ਵੱਲ ਤੁਰਦੀ ਸੀ, ਜਨਾਨੀਆਂ ਉਸਦਾ ਮਕੌਲ਼ ਕਰਦੀਆਂ ਸਨ। ਉਹ ਵੀ ਡਰਦੀ ਸੀ ਪਿੰਡ ਵਾਲ਼ਿਆਂ ਤੋਂ। ਸਿਰਫ ਸਿਮੀ ਨੂੰ ਡਰ ਨਹੀਂ ਸੀ। ਇੱਕ ਬਾਰ ਉਸਨੇ ਸ਼ਿੰਦੇ ਨੂੰ ਖੇਤ'ਚ ਮਿਲਿਆ। ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ। ਹੌਲੀ ਹੌਲੀ ਦਿਨੋਂ ਦਿਨ ਦੋਸਤੀ ਬਣਨ ਲੱਗ ਪਈ। ਜੱਸੀ ਨੇ ਕੁੱਝ ਕਿਹਾ ਨਹੀਂ। ਸਿਮੀ ਆਵਦੀ ਮਾਂ ਨੂੰ ਦਸਿਆ ਕਿ ਸ਼ਿੰਦਾ ਤਾਂ ਕਮਲ਼ ਕੁੱਜਾ ਬੰਦਾ ਸੀ।
ਇੱਕ ਦਿਨ ਪਿੰਡੇ ਦੇ ਕੁੱਝ ਜੱਟ ਸ਼ਰਾਬੀ ਹੋ ਗਏ। ਉਨ੍ਹਾਂ ਨੇ ਸ਼ਿੰਦੇ ਨੂੰ ਵੀ ਫੜ੍ਹ ਕੇ ਸ਼ਰਾਬੀ ਕਰ ਦਿੱਤਾ। ਫਿਰ ਗਲਤੀ ਨਾਲ਼ ਉਸਨੂੰ ਇੱਕ ਗੱਲੀ'ਚ ਸੁਟ ਦਿੱਤਾ। ਇਸ ਥਾਂ ਐਸ ਵੇਲੇ ਇੱਕ ਕੁੜੀ ਤੁਰਦੀ ਸੀ, ਮਟਕੇ ਨਾਲ਼। ਸ਼ਿੰਦੇ ਤੋਂ ਮਟਕਾ ਟੁਟ ਗਿਆ। ਕੁੜੀ ਦੌੜ੍ਹ ਪਈ। ਪਰ ਘਰ ਨਹੀਂ ਪਹੁੰਚੀ। ਜਦ ਘਰ ਵਾਪਸ ਨਹੀਂ ਆਈ ਉਸਦੇ ਬਾਪ ਨੇ ਸਵਾਲਾਂ ਆਖ ਆਖ ਕੇ ਸਾਬਤ ਕਰ ਲਿਆ ਕਿ ਕੁੜੀ ਸੀ ਸ਼ਿੰਦੇ ਨਾਲ਼ ਮੁਲਾਕਾਟ ਹੋਈ ਸੀ। ਬਸ ਸਾਰਾ ਪਿੰਡ ਪਾਗਲ ਹੋ ਗਿਆ ਸ਼ਿੰਡੇ ਨੂੰ ਟੋਲਨ। ਇਸ ਦੌਰਾਨ, ਸ਼ਰਾਬੀ ਹੋਇਆ ਸ਼ਿੰਦਾ ਤੁਰਦਾ ਫਿਰਦਾ ਜੱਸੀ ਦੀ ਗਡੀ ਵਿੱਚ ਵੱਜ੍ਹ ਗਿਆ। ਜੱਸੀ ਨੇ ਹਸਪਤਾਨ ਦੇ ਥਾਂ ਸ਼ਿੰਦੇ ਨੂੰ ਆਵਦੇ ਘਰ ਲੈ ਗਿਆ।
ਪਿੰਗ ਵੀਲ਼ਆਂ ਨੂੰ ਪਤਾ ਲੱਗ ਪਿਆ। ਉਨ੍ਹਾਂ ਦੇ ਅੱਗੇ ਮੇਘ ਵੀ ਆਇਆ। ਸਾਰੇ ਦੇ ਹੱਥੀ ਹਥੀਆਰ ਸਨ। ਜਦ ਦਾ ਪਿੰਡ ਜੱਸੀ ਆਇਆ ਸੀ ਕਈ ਲੋਕਾਂ ਨਾਲ਼ ਉਸਦਾ ਤਕਰ ਹੋਇਆ ਸੀ। ਉਹ ਸਭ ਉਸਦੇ ਘਰ ਵੱਲ ਕੂਚ ਗਏ।

25 Sep 2013

Reply