|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਂ ਆਖੀਂ |
ਕੀ ਹੋਇਆ ਜੇ ਤੇਰੇ ਘਰ ਵਿੱਚ ਸੁੱਖ ਨਹੀਂ ਮੇਰੇ ਘਰ ਜੇ ਪੂੜੇ ਪੱਕਣ ਤਾਂ ਆਖੀਂ।
ਤੇਰੇ ਚੁੱਲ੍ਹੇ ਫੂਕ ਮਾਰਿਆਂ ਜੇ ਸੁਆਹ ਉੱਡਦੀ ਮੇਰੇ ਪਤੀਲੇ ਚੜ੍ਹਿਆ ਢੱਕਣ ਤਾਂ ਆਖੀਂ।
ਬਲਾਤਕਾਰ ਹੀ ਹੋਇਆ ਤਾਂ ਕੀ ਹੋਇਆ ਭਾਣਾ ਮੰਨ ਲਾਸ਼ਾਂ ਨੂੰ ਜੇ ਥੁੜ੍ਹ ਗਏ ਕੱਫਣ ਤਾਂ ਆਂਖੀਂ।
ਸਾਡੇ 'ਕਾਲੀ ਯੋਧੇ, ਕੌਮ ਹੈ ਸ਼ੇਰਾਂ ਦੀ ਕਾਂਗਰਸੀਏ ਜੇ ਗੁੰਡੇ ਰੱਖਣ ਤਾਂ ਆਖੀਂ।
ਚੱਲ ਓ ਰੋਜ਼ੀ ਮਕਾਣੇ ਆਈਏ ਜਾ ਉਨ੍ਹਾਂ ਦੀ ਚਾੜ੍ਹੇ ਜਿਨ੍ਹਾਂ ਜ਼ੁਬਾਂ ਤੇ ਢੱਕਣ ਤਾਂ ਆਖੀਂ।
ਤੇਰੇ ਵੀ ਨਟ-ਬੋਲਟ ਢਿੱਲੇ ਲੱਗਦੇ ਨੇ ਗੱਗ ਦੇ ਤਾਂ ਸਭ ਜਾਣਦੇ ਲੱਛਣ ਤਾਂ ਆਖੀਂ।
ਸੁਰਜੀਤ ਗੱਗ
|
|
27 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|