|
 |
 |
 |
|
|
Home > Communities > Punjabi Poetry > Forum > messages |
|
|
|
|
|
AAM AADMI |
"ਆਮ ਆਦਮੀ"
ਸਾਰੀਆਂ ਹੀ ਨੀਤੀਆਂ ਕਾਨੂੰਨ ਇਹਦੇ ਵਾਸਤੇ, ...ਤਾਂ ਵੀ ਹਰ ਪਾਸਿਉਂ ,ਪਿਛੇਤਾ ਆਮ ਆਦਮੀ।
ਵੋਟਾਂ ਵੇਲੇ ਕਿਉਂਕਿ ਸਰਕਾਰ ਇਹ ਚੁਣਦਾ, ਤਾਹੀਉਂ ਹਰ ਨੇਤਾ ਦਾ, ਚਹੇਤਾ ਆਮ ਆਦਮੀ।
ਵੋਟਾਂ ਪਿਛੋਂ ਦਰ ਦਰ ਠੋਕਰਾਂ ਇਹ ਖਾਵੇ, ਇਹ ਜੋ ਸਰਕਾਰਾਂ ਦਾ, ਰਚੇਤਾ ਆਮ ਆਦਮੀ।
ਘਪਲੇ ਘੁਟਾਲਿਆਂ ਨੂੰ ਬੜੀ ਛੇਤੀ ਭੁੱਲ ਜਾਵੇ, ਬਹੁਤ ਥੋੜ੍ਹਾ ਰੱਖਦਾ ਏ ਚੇਤਾ ਆਮ ਆਦਮੀ।
ਲੱਖਾਂ ਦੁੱਖ ਸਹਿ ਕੇ ਵੀ ਇਹ ਕਿੰਨਾ ਖੁਸ਼ ਲੱਗੇ, ਸਾਰਿਆਂ ਤੋਂ ਵੱਡਾ, ਅਭਿਨੇਤਾ ਆਮ ਆਦਮੀ।
ਦੇਸ਼ ਕਰੇਗਾ ਤਰੱਕੀ ,ਸਭ ਰੌਲੇ ਮੁੱਕ ਜਾਣੇ, ਜੇ ਚੁਣੇ ਸੱਚਾ ਸੁੱਚਾ ਨੇਤਾ ਆਮ ਆਦਮੀ।
ਉੱਚੀ ਰੱਖੇ ਸੋਚ ਅਤੇ ਸੁੱਚਾ ਇਖਲਾਕ ਰੱਖੇ, 'ਪ੍ਰੀਤ' ਤਾਹੀਉਂ ਬਣੇਗਾ, ਵਿਜੇਤਾ ਆਮ ਆਦਮੀ..
http://preetludhianvi.blogspot.com/
|
|
21 Aug 2011
|
|
|
|
ਬਹੁਤ ਖੂਬ ਸਰ ਜੀ ਵਧੀਆ ਬਿਆਨ ਕੀਤਾ ਹੈ ਆਮ ਆਦਮੀ ਦੀ ਤਾਕਤ ਤੇ ਕਮਜੋਰੀ ਨੂੰ ਸਾਂਝਾ ਕਰਨ ਲਈ ਸ਼ੁਕਰੀਆ ਜੀਓ ,,,,,,,,
|
|
21 Aug 2011
|
|
|
|
|
|
|
|
 |
 |
 |
|
|
|