ਬੱਸ ਲੰਗਰ ਈ ਖਾਇਓ ..ਦੇਖਿਓ ਕਿਤੇ ਬਾਣੀ ਹਿਰਦੇ ਨਾ ਵੱਸ ਜੇ ....ਆਹਾ ਚੌਧਰਾਂ ਕੁਰਸੀਆਂ, ਜੱਥੇਦਾਰੀਆਂਖੁੱਸ ਜਾਣੇ ਆ ਸਾਰੇ ਰਾਗ ਰੰਗ ..ਬੱਸ ਜੋੜਿਆਂ ਦੀ ਸੇਵਾ ਹੀ ਸਭ ਤੋਂ ਵੱਡੀ ਹੈਕੋਈ ਵੀ ਸਮਾਜਿਕ ਜਿੰਮੇਵਾਰੀ ਏਸ ਲਾਹੇ ਤੋਂ ਵੱਧ ਨੀ ਹੋਣੀ ਆਓ ਗੋਲਕਾਂ ਭਰੀਏਨਗਰ ਕੀਰਤਨ ਕੱਢੀਏਕਲਯੁਗ ਦਾ ਪਹਿਰਾ ਹੈਆਉ ਉੱਚੀ ਉੱਚੀ ਚੌਪਈ ਦਾ ਪਾਠ ਕਰੀਏਮਹਾਂਕਾਲ ਅਰਾਧੀਏਹਮਰੇ ਦੁਸਟ ਸਭੈ ਤੁਮ ਘਾਵਹੁਤਾਂਕਿ ਅਸੀਂ ਹੋਰ ਦੁਸ਼ਟਤਾ ਕਰ ਸਕੀਏਦੇਖਿਓ ਕਿਤੇ ਵਾਕ ਲੈਣ ਲੱਗਿਆਂ .."ਪੰਡਤ ਮੁੱਲਾਂ ਛਾਡੈ ਦੋਊਂ ਹਮਰਾ ਝਗਰਾ ਰਹਾ ਨਾ ਕੋਊ "ਵਾਲਾ ਪੰਨਾ ਨਾ ਖੁੱਲ ਜਾਵੇ ਕਿਵੇਂ ਭਰਾਂਗੇ ਉਹ ਖਾਤੇ ਜੋ ਏਸ ਝਗੜੇ ਦੀ ਕਮਾਈ ਨਾਲ ਭਰਦੇ ਨੇਸੋ ਆਓ ਪਿਆਰਿਉਲੰਗਰ ਛਕੀਏ .. ਨਾਮ ਜਪੀਏਦੀਪਮਾਲਾ ਕਰੀਏਕਾਫ਼ਰ