Home > Communities > Punjabi Poetry > Forum > messages
ਆਪੋ ਆਪਣੇ ਖਿਆਲ....ਬਲਿਹਾਰ ਸੰਧੂ
ਕਿੰਝ ਲੋਕੀ ਪੰਛੀ ਪ੍ਰਦੇਸੀਆਂ ਨੂੰ ਇੱਕ ਕਹਿਣ, ਮਸਲਾ ਏ ਇਹ ਤਾਂ, ਆਪੋ ਆਪਣੇ ਖਿਆਲਾਂ ਦਾ....
ਪੰਛੀਆਂ ਦਾ ਦਿਨ ਦਿਨ ਢਲਦਿਆਂ ਮੁੱਕ ਜਾਵੇ, ਸਾਡਾ ਪ੍ਰਦੇਸੀਆਂ ਦਾ, ਦਿਨ ਕਈਆਂ ਸਾਲਾਂ ਦਾ...
ਗਰਮੀ ਨਾ ਠੰਡ ਭੋਰਾ ਲੱਗੇ ਕਦੇ ਵੀਹਵਿਆਂ 'ਚ, ਬੁੱਢੀ ਉਮਰ ਨੂੰ ਡਰ ਹਮੇਸ਼ਾਂ, ਗਰਮੀ ਕਦੇ ਸਿਆਲਾਂ ਦਾ...
ਵੱਡੇ ਅਫਸਰਾਂ ਨੂੰ ਜੀ ਜਨਾਬ ਜੀ ਹਜ਼ੂਰ ਕਹਿਣ, ਆਮ ਜਨਤਾ ਤੇ ਮੀਂਹ, ਵਰਸਾਉਂਦੇ ਉਹ ਗ੍ਹਾਲਾਂ ਦਾ...
ਪੱਬਾਂ ਵਿੱਚ ਬਹਿਕੇ ਬਹੁਤੇ ਨਸ਼ੇ ਵਿੱਚ ਗੁੱਟ ਹੋਣ, ਤੇ ਕੁਝ ਚੇਤਾ ਭੁੱਲਦੇ ਨੀਂ, ਪਿੰਡ ਦੀਆਂ ਤ੍ਰਿਕਾਲਾਂ ਦਾ...
ਕਈਆਂ ਦਾ ਤਾਂ ਲੱਕ ਜਿਹਾ ਹਿਲਾਕੇ ਭੁਸ ਪੂਰਾ ਹੋਜੇ, ਕਈਆਂ ਨੂੰ ਜਨੂੰਨ ਹੈ ਯਾਰੋ, ਭੰਗੜੇ ਦੀਆਂ ਧਮਾਲਾਂ ਦਾ...
ਸਵਿਮਿੰਗ ਪੂਲਾਂ 'ਚ ਅੱਜ ਕਈਆਂ ਨੂੰ ਅਨੰਦ ਆਵੇ, ਕਈਆਂ ਨੂੰ ਨਾ ਚੇਤਾ ਭੁੱਲੇ, ਟੋਭੇ ਵਾਲੀਆਂ ਛਾਲਾਂ ਦਾ...
ਉਹ ਵੀ ਨੇ ਜੋ ਸਾਲ ਵਿੱਚ ਦੋ ਦੋ ਵਾਰ ਦੇਸ ਜਾਂਦੇ, ਕਈਆਂ ਦਾ ਨਾ ਟੁੱਟੇ ਘੇਰਾ, ਇੱਥੇ ਆਪੇ ਬੁਣੇ ਜਾਲਾਂ ਦਾ...
ਚੱਲ "ਸੰਧੂ" ਤੂੰ ਬੈਗ ਚੱਕ ਤੇ ਵਤਨਾ ਨੂੰ ਮਾਰ ਗੇੜਾ, ਆਕੇ ਲੇਖਾ ਜੋਖਾ ਕਰ ਲਈਂ, ਇੱਥੋਂ ਵਾਲੇ ਜੰਜਾਲਾਂ ਦਾ......
ਬਲਿਹਾਰ ਸੰਧੂ ਮੈਲਬੌਰਨ 28/02/2011
27 Feb 2011
bahut khoob..!!
!!..ਵਾਹ ਜੀ ਵਾਹ..!! ਬਹੁਤ ਹੀ ਸੋਹਨਾ ਲਿਖਿਆ ਬਾਬਿਓ.ਪਰਦੇਸੀਆਂ ਦੇ ਦੁੱਖ-ਦਰਦ ਨੂੰ ਬਾਖੂਬੀ ਬਿਆਨ ਕਰਦੀ ਹੈ ਤੁਹਾਡੀ ਇਹ ਰਚਨਾ ਕਿ ਕਿਵੇਂ ਉਹ ਆਪਣੇ ਹੀ ਬਣਾਏ ਦਾਇਰੇ ਵਿੱਚ ਬੱਝਦੇ ਚਲੇ ਜਾਂਦੇ ਹਨ..ਕੱਲੀ-ਕੱਲੀ ਸਤਰ ਮੂੰਹੋਂ ਬੋਲਦੀ ਹੈ.. !!..ਜਿਉਂਦੇ ਵੱਸਦੇ ਰਹੋ..!!
27 Feb 2011
khoobsoorat..!!
ਬਹੁਤ ਖੂਬ ਸੰਧੂ ਸਾਹਬ..!! ਬਹੁਤ ਹੀ ਲਾਜਵਾਬ ਲਿਖਿਆ ਹਮੇਸ਼ਾ ਵਾਂਗ ਤੇ ਸੱਚਾਈ ਵੀ ਹੈ,,,ਸਾਰੀਆਂ ਸਤਰਾਂ ਬਹੁਤ ਹੀ ਬਾ-ਕਮਾਲ ਹਨ | ਸਾਂਝਿਆਂ ਕਰਨ ਲਈ ਸ਼ੁਕਰੀਆ ਜੀ..ਜਿਉਂਦੇ ਰਹੋ
27 Feb 2011
ਬਹੁਤ ਖੂਬ ਵੀਰੇ ..........ਕਮਾਲ ਕਰਤੀ .........
ਤੁਹਾਡੀ ਲੇਖਣੀ ਨੂੰ ਸਮਰਪਿਤ ਕੁਝ ...ਮੇਰੇ ਵਲੋਂ ......
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਪੰਜਾਬ ਤੇ ਪੰਜਾਬੀ ਤੁਹਾਡੇ ਨਾਲ ਮੋਢਾ ਜੋੜ ਰਹੀ,
ਪੰਜਾਬੀਅਤ ਖੂਨ ਬਣ ਰਗਾਂ ਵਿਚ ਦੌੜ ਰਹੀ,
ਪੰਜਾ ਦਰਿਆਵਾਂ ਵਾਲਾ , ਅਮ੍ਰਿਤ ਆਬ ਏ,
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਬਹੁਤ ਖੂਬ ਵੀਰੇ ..........ਕਮਾਲ ਕਰਤੀ .........
ਤੁਹਾਡੀ ਲੇਖਣੀ ਨੂੰ ਸਮਰਪਿਤ ਕੁਝ ...ਮੇਰੇ ਵਲੋਂ ......
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਪੰਜਾਬ ਤੇ ਪੰਜਾਬੀ ਤੁਹਾਡੇ ਨਾਲ ਮੋਢਾ ਜੋੜ ਰਹੀ,
ਪੰਜਾਬੀਅਤ ਖੂਨ ਬਣ ਰਗਾਂ ਵਿਚ ਦੌੜ ਰਹੀ,
ਪੰਜਾ ਦਰਿਆਵਾਂ ਵਾਲਾ , ਅਮ੍ਰਿਤ ਆਬ ਏ,
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਬਹੁਤ ਖੂਬ ਵੀਰੇ ..........ਕਮਾਲ ਕਰਤੀ .........
ਤੁਹਾਡੀ ਲੇਖਣੀ ਨੂੰ ਸਮਰਪਿਤ ਕੁਝ ...ਮੇਰੇ ਵਲੋਂ ......
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਪੰਜਾਬ ਤੇ ਪੰਜਾਬੀ ਤੁਹਾਡੇ ਨਾਲ ਮੋਢਾ ਜੋੜ ਰਹੀ,
ਪੰਜਾਬੀਅਤ ਖੂਨ ਬਣ ਰਗਾਂ ਵਿਚ ਦੌੜ ਰਹੀ,
ਪੰਜਾ ਦਰਿਆਵਾਂ ਵਾਲਾ , ਅਮ੍ਰਿਤ ਆਬ ਏ,
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਬਹੁਤ ਖੂਬ ਵੀਰੇ ..........ਕਮਾਲ ਕਰਤੀ .........
ਤੁਹਾਡੀ ਲੇਖਣੀ ਨੂੰ ਸਮਰਪਿਤ ਕੁਝ ...ਮੇਰੇ ਵਲੋਂ ......
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
ਪੰਜਾਬ ਤੇ ਪੰਜਾਬੀ ਤੁਹਾਡੇ ਨਾਲ ਮੋਢਾ ਜੋੜ ਰਹੀ,
ਪੰਜਾਬੀਅਤ ਖੂਨ ਬਣ ਰਗਾਂ ਵਿਚ ਦੌੜ ਰਹੀ,
ਪੰਜਾ ਦਰਿਆਵਾਂ ਵਾਲਾ , ਅਮ੍ਰਿਤ ਆਬ ਏ,
ਜੀਓ ਪਰ੍ਦੇਸੀਓ ! ਤੁਹਾਡੇ ਨਾਲ ਵਸਦਾ ਪੰਜਾਬ ਏ,
Yoy may enter 30000 more characters.
27 Feb 2011
so nice brother.....
no words to say..
27 Feb 2011
superbb writing..
bahut ho sohna likheya g,,as usual..thankx for sharing
27 Feb 2011
ਨਿਮਰ, ਅਰਸ਼, ਸਿਮਰਨਜੀਤ, ਜੱਸ, ਸੁਨੀਲ ਤੇ ਮਾਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜਾਰ ਹਾਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਇਸਨੂੰ ਪੜ੍ਹਨ ਲਈ ਤੇ ਆਪਣੇ ਵਿਚਾਰ ਦੇਣ ਲਈ....
ਤੁਹਾਡੇ ਪਿਆਰ ਭਰੇ ਹੁੰਗਾਰੇ ਦਾ ਇੱਕ ਵਾਰ ਫਿਰ ਤੋਂ ਸ਼ੁਕਰੀਆ
27 Feb 2011
bahut wadiya balihar bhaji...tusi time kad ke poori kar hi leya esnu..lol..really nice...
28 Feb 2011
Thanku SODI....dekh lai aapan maarha mota jorh torh jiha laake poori kar he ditti eh v....badi der ton latki payi c.....Hun dekhde aan next wali kadon complete hundi ae.....Thanks a lot for your ongoing support always..!!
28 Feb 2011