ਆਸ ਹੈ ਰੱਬ ਤੋ ਕੁੱਝ ਤਾਂ ਝੋਲੀ ਪਾਵੇਗਾ
ਆਪਣਾ ਮੇਹਰ ਭਰਿਆ ਹੱਥ ਸਾਡੇ ਵੱਲ ਘੁਮਾਵੇਗਾ
ਨਾ ਅਸੀ ਮੰਗੀ ਕਦੇ ਰੱਬ ਤੋ ਮਾਇਆ
ਸਦਾ ਸਭਨਾ ਦਾ ਭਲਾ ਚਾਹਿਆ
ਕਦੇ ਗਰੀਬ ਦਾ ਦਿਲ ਨਾ ਦੁਖਾਇਆ
ਬਜੁਰਗਾ ਦਾ ਪਿਆਰ ਰੱਬ ਸਮਝ ਕੇ ਪਾਇਆ
ਹੁਣ ਆਏ ਜੋ ਦੁੱਖ ਸਾਡੇ ਤੇ ਰੱਬ ਹੀ ਪਾਰ ਹਟਾਵੇਗਾ
ਆਸ ਹੈ ਰੱਬ ਤੋ ਕੁੱਝ ਤਾਂ ਝੋਲੀ ਪਾਵੇਗਾ
ਆਪਣਾ ਮੇਹਰ ਭਰਿਆ ਹੱਥ ਸਾਡੇ ਵੱਲ ਘੁਮਾਵੇਗਾ
ਸਦਾ ਤੇਰੇ ਦਰ ਤੇ ਹਾਜਰੀ ਭਰੀਏ
ਗਮਾ ਨੂੰ ਤੇਰੀ ਖੁਸ਼ੀ ਸਮਝ ਜਰੀਏ
ਜੋ ਤਿਲ ਫੁੱਲ ਭੇਂਟਾ ਕੋਲ ,ਤੇਰੇ ਕਦਮਾ ਚ ਧਰੀਏ
ਜਿਨਾ ਦਿੱਤਾ ਉਸੇ ਦਾ ਸੁਕਰਾਨਾ ਕਰੀਏ
ਜੋ ਆਇਆ ਤੇਰੇ ਕਹਿਣ ਤੇ ਉਸੇ ਸੱਦੇ ਵਾਪਿਸ ਜਾਵੇਗਾ
ਆਸ ਹੈ ਰੱਬ ਤੋ ਕੁੱਝ ਤਾਂ ਝੋਲੀ ਪਾਵੇਗਾ
ਆਪਣਾ ਮੇਹਰ ਭਰਿਆ ਹੱਥ ਸਾਡੇ ਵੱਲ ਘੁਮਾਵੇਗਾ
ਅਰਜ਼ ਕਰਦੇ ਅੱਜ ਅਸੀ ਪੰਜਾਬ ਲਈ
ਦੇਦੇ ਰੱਬਾ ਜਵਾਬ ਜੋ ਉੱਠ ਰਹੇ ਸਵਾਲ ਕਈ
ਦੇਖ ਅੱਜ ਤੇਰੀ ਬਣਾਈ ਦੁਨੀਆ ਕਿੱਧਰ ਤੁਰ ਪਈ
ਮਾੜੇ ਨੂੰ ਛੱਡ ਅੱਜ ਕਿਉ ਤੇਰੇ ਘਰ ਤਕੜੇ ਦੀ ਸੁਣਵਾਈ ਹੋ ਰਈ
ਦੁਨੀਆ ਤੋ ਦੂਰ ਅਰਸ਼ ਤੇ ਬੈਠੇ ਰੱਬ ਨੂੰ ਅੱਜ ਕੌਣ ਬੁਲਾਏਗਾ
ਆਸ ਹੈ ਰੱਬ ਤੋ ਕੁੱਝ ਤਾਂ ਝੋਲੀ ਪਾਵੇਗਾ
ਆਪਣਾ ਮੇਹਰ ਭਰਿਆ ਹੱਥ ਸਾਡੇ ਵੱਲ ਘੁਮਾਵੇਗਾ