|
 |
 |
 |
|
|
Home > Communities > Punjabi Poetry > Forum > messages |
|
|
|
|
|
|
ਆਸ |
ਇੱਕ ਅਰਸਾ ਹੋ ਗਿਆ
ਮੈਨੂੰ ਰਾਹਾਂ ਤੇ ਭਟਕਦੇ ਨੂੰ
ਪਤਾ ਨਹੀ
ਤੇਰੇ ਵੱਲ ਜਾਂਦਾ
ਹਰ ਰਾਹ
ਮੁੱਕ ਜਾਂਦਾ ਹੈ
ਕਿਓਂ ਅਧਵਾਟੇ ਵਿੱਚ
ਤੇ ਰੁੜ ਜਾਂਦਾ ਹੈ
ਮੇਰਾ ਹਰ ਚਾਓ
ਪਲਕਾਂ ਦੇ ਕੰਡੇ ਤੋੜਕੇ ਵਗਦੀ
ਇਸ ਨਦੀ ਵਿੱਚ
ਅਜੇ ਵੀ
ਆਸ ਹੈ ਮੈਨੂੰ
ਕੀ ਪਹੁੰਚਾਂਗਾ ਤੇਰੇ ਤੱਕ
ਕਿਸੇ
ਪਗਡੰਡੀ ਦੇ
ਕੰਡਿਆਂ ਨੂੰ ਮਿਧ੍ਦਾ
ਤੇ ਸਮਾ ਜਾਵਾਂਗਾ
ਤੇਰੇ ਅੰਦਰ
ਕਿਸੇ
ਸੁੱਕੀ ਧਰਤ ਤੇ ਪਈ
ਬਾਰਿਸ਼ ਦੀ ਬੂੰਦ ਵਾਂਗ,......
.................ਮਿੰਦਰ
|
|
22 Jul 2012
|
|
|
|
ਬਹੁਤ ਅੱਛੇ ਖਿਆਲ ।
ਬੇਸ਼ਕ ਨਜ਼ਮ ਛੋਟੀ ਹੈ ਪਰ ਵਧੀਆ ਹੈ ।
|
|
22 Jul 2012
|
|
|
|
|
|
bahoot khoob...dair baad per bhut shi najam sanjhi kiti hai tusi..shukria..likhde rvo hamesha ise tra..:)
|
|
22 Jul 2012
|
|
|
|
|
|
ਬਹੁਤ ਸੋਹਨੀ ਰਚਨਾ ਹੈ ਵੀਰ ਜੀ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!
|
|
22 Jul 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|