ਆਸ਼ਾ
ਖੁਸ਼ੀਆਂ ਦੇ ਪਲ ਆ ਕੇ ਮੇਰੇ ਕੋਲ ਦੋ ਘੜੀ ,
ਹਥਾਂ ਵਿਚੋਂ ਹਰ ਵਾਰ ਤਿਲਕਦੇ ਰਹੇ ,
ਮੁਠੀਆਂ ਵਿੱਚ ਭਰ ਲਵਾਂਗੀ ਮੈਂ ਰੋਸ਼ਨੀ,
ਇਹੀ ਭਰਮ ਭੁਲੇਖੇ ਸਾਰੀ ਜ਼ਿੰਦਗੀ ਰਹੇ,
ਮੁਸਕਰਾਹਟ ਦਾ ਚੋਲਾ ਪਾ ਕੇ ਹਰ ਮੋੜ ਤੇ,
ਦਰਦ ਹੀ ਮੇਨੂੰ ਹਰ ਵਾਰ ਮਿਲਦੇ ਰਹੇ,
ਤੁਰਨਾ ਚਾਹਿਆ ਹਮੇਸ਼ਾਂ ਸਚ ਦੇ ਰਸਤੇ 'ਤੇ,
ਏਸੇ ਲਈ ਹਰ ਪੜਾਅ ਉੱਤੇ ,
ਸਲੀਬਾਂ ਤੇ ਜ਼ਹਿਰ ਪਿਆਲੇ ਮਿਲਦੇ ਰਹੇ ,
ਜ਼ਕੀਨ ਕਰਦੀ ਵੀ ਤਾਂ ਕਿਸ ਤੇ ,
ਹਰ ਕਦਮ 'ਤੇ ਧੋਖੇ ਤੇ ਫਰੇਬ ਮਿਲਦੇ ਰਹੇ,
ਗਹਿਰੇ ਹਨੇਰੇ ਤੋਂ ਬਾਅਦ ਹੀ ਹੁੰਦਾ ਏ ਸਵੇਰਾ,
ਆਸ਼ਾ ਦੇ ਇਹੀ ਇਰਾਦੇ ,
'ਸਿੰਮੀ' ਨੂੰ ਮਜਬੂਤ ਬਣਾਓਂਦੇ ਰਹੇ,
ਆਸ਼ਾ
ਖੁਸ਼ੀਆਂ ਦੇ ਪਲ ਆ ਕੇ ਮੇਰੇ ਕੋਲ ਦੋ ਘੜੀ ,
ਹਥਾਂ ਵਿਚੋਂ ਹਰ ਵਾਰ ਤਿਲਕਦੇ ਰਹੇ ,
ਮੁਠੀਆਂ ਵਿੱਚ ਭਰ ਲਵਾਂਗੀ ਮੈਂ ਰੋਸ਼ਨੀ,
ਇਹੀ ਭਰਮ ਭੁਲੇਖੇ ਸਾਰੀ ਜ਼ਿੰਦਗੀ ਰਹੇ,
ਮੁਸਕਰਾਹਟ ਦਾ ਚੋਲਾ ਪਾ ਕੇ ਹਰ ਮੋੜ ਤੇ,
ਦਰਦ ਹੀ ਮੇਨੂੰ ਹਰ ਵਾਰ ਮਿਲਦੇ ਰਹੇ,
ਤੁਰਨਾ ਚਾਹਿਆ ਹਮੇਸ਼ਾਂ ਸਚ ਦੇ ਰਸਤੇ 'ਤੇ,
ਏਸੇ ਲਈ ਹਰ ਪੜਾਅ ਉੱਤੇ ,
ਸਲੀਬਾਂ ਤੇ ਜ਼ਹਿਰ ਪਿਆਲੇ ਮਿਲਦੇ ਰਹੇ ,
ਜ਼ਕੀਨ ਕਰਦੀ ਵੀ ਤਾਂ ਕਿਸ ਤੇ ,
ਹਰ ਕਦਮ 'ਤੇ ਧੋਖੇ ਤੇ ਫਰੇਬ ਮਿਲਦੇ ਰਹੇ,
ਗਹਿਰੇ ਹਨੇਰੇ ਤੋਂ ਬਾਅਦ ਹੀ ਹੁੰਦਾ ਏ ਸਵੇਰਾ,
ਆਸ਼ਾ ਦੇ ਇਹੀ ਇਰਾਦੇ ,
'ਸਿੰਮੀ' ਨੂੰ ਮਜਬੂਤ ਬਣਾਓਂਦੇ ਰਹੇ,