Punjabi Poetry
 View Forum
 Create New Topic
  Home > Communities > Punjabi Poetry > Forum > messages
prabh deep
prabh
Posts: 4
Gender: Male
Joined: 11/Oct/2011
Location: ludhiana
View All Topics by prabh
View All Posts by prabh
 
ਕਵਿਤਾਵਾਂ ਲਿਖਣ ਵਾਲੇ ਸਾਰੇ ਦੋਸਤਾਂ ਦੇ ਨਾਂ ਕਾਤਿਆਇਨੀ ਦੀ ਇਹ ਕਵਿਤਾ

"ਇੱਕ ਫੈਸਲਾ, ਫੌਰੀ ਤੌਰ 'ਤੇ ਕਵਿਤਾ ਦੇ ਖਿਲਾਫ਼" ........

ਕਵਿਤਾਵਾਂ ਬਹੁਤ ਨਹੀਂ ਲਿਖਣੀਆਂ ਚਾਹੀਦੀਆਂ
ਅਤੇ ਲਗਾਤਾਰ ਨਹੀਂ ਲਿਖਣੀਆਂ ਚਾਹੀਦੀਆਂ।
ਇਸ ਨਾਲ਼ ਮਨ ਕੁੱਝ ਉਦਾਸ ਰਹਿਣ ਲਗਦਾ ਹੈ
ਭਾਵੇਂ ਲਿਖੀਆਂ ਜਾਣ ਵਾਲ਼ੀਆਂ ਕਵਿਤਾਵਾਂ
ਬੇਹੱਦ ਆਸ਼ਾਵਾਦੀ ਹੋਣ।
ਕਵਿਤਾ ਲਿਖਣ ਲਈ
ਚੀਜ਼ਾਂ ਤੋਂ ਦੂਰੀ ਲੈਣੀ ਪੈਂਦੀ ਹੈ।
ਇਸ ਲਈ ਕਵਿਤਾਵਾਂ ਲਿਖਦੇ ਰਹਿਣ ਵਾਲ਼ਿਆਂ ਲਈ
ਚੀਜ਼ਾਂ ਤੋਂ ਹਮੇਸ਼ਾਂ ਲਈ ਦੂਰ ਹੋ ਜਾਣ ਦਾ
ਖ਼ਤਰਾ ਬਣਿਆ ਰਹਿੰਦਾ ਹੈ।
ਇਸ ਹੱਦ ਤੱਕ ਨਹੀਂ ਲਿਖੀਆਂ ਜਾਣੀਆਂ ਚਾਹੀਦੀਆਂ ਕਵਿਤਾਵਾਂ
ਕਿ ਚੀਜ਼ਾਂ ਨੂੰ ਸਿੱਧੇ-ਸਾਦੇ ਢੰਗ ਨਾਲ਼
ਬਿਆਨ ਕਰਨ ਦੀ ਆਦਤ ਹੀ ਛੁੱਟ ਜਾਵੇ।
ਹਕੀਕਤ ਤੋਂ ਨਿਰਮਿਤ ਹੋਕੇ ਵੀ ਇੱਕ ਦਮ ਹਕੀਕੀ ਨਹੀਂ ਹੁੰਦੀ ਕਵਿਤਾਵਾਂ ਦੀ ਦੁਨੀਆਂ।
ਹਮੇਸ਼ਾਂ ਕਵਿਤਾਵਾਂ ਦੇ ਨਾਲ਼ ਰਹਿਣਾ ਕਦੇ-ਕਦੇ
ਹਕੀਕੀ ਦੁਨੀਆਂ ਤੋਂ ਅਲੱਗ ਵੀ ਕਰ ਦਿੰਦਾ ਹੈ,
ਅਜਨਬੀਅਤ ਦਾ ਇੱਕ ਅਹਿਸਾਸ ਵੀ ਭਰ ਦਿੰਦਾ ਹੈ।
ਕਵਿਤਾਵਾਂ ਬਹੁਤ ਜ਼ਿਆਦਾ ਅਤੇ ਲਗਾਤਾਰ ਲਿਖਣ ਨਾਲ਼
'ਹੈਲੁਸਿਨੇਸ਼ਨ' ਦਾ ਰੋਗ ਹੋ ਜਾਂਦਾ ਹੈ।
ਸਾਵਧਾਨ ਰਹਿਣਾ ਚਾਹੀਦਾ ਹੈ ਕਿ
ਕਵਿਤਾ ਲਿਖਣਾ ਕਿਤੇ
ਜੀਣ ਅਤੇ ਲੜਨ ਦਾ ਬਦਲ ਨਾ ਬਣ ਜਾਵੇ।
ਹਰ ਤ੍ਰਾਸਦੀ ਉੱਪਰ ਕਵਿਤਾ ਲਿਖਣਾ
ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਮੂੰਹ ਚੁਰਾਉਣਦੀ
ਇੱਕ ਕਾਇਰਤਾ ਵੀ ਹੋ ਸਕਦੀ ਹੈ।
ਇਸ ਤਰਾਂ ਹੋਣਾ ਚਾਹੀਦਾ ਹੈ ਕਦੇ-ਕਦੇ
ਕੋਈ ਘਟਨਾ ਇਸ ਕਦਰ ਜਕੜ ਲਏ ਦਿਲੋ-ਦਿਮਾਗ ਨੂੰ
ਕਿ ਕਵਿਤਾ ਲਿਖਣ ਦੀ ਸੋਚ ਤੱਕ ਨਾ ਸਕੇ ਆਦਮੀ।
ਦਿਲ ਨੂੰ ਵਲੂੰਧਰਨ ਵਾਲ਼ੀ ਹਰ ਘਟਨਾ ਉੱਪਰ ਕਵਿਤਾ ਲਿਖਣ ਵਾਲ਼ਾ ਕਵੀ
ਦੁਨੀਆਂ ਦਾ ਸਭ ਤੋਂ ਹਿਰਦੇ ਹੀਣ ਵਿਅਕਤੀ ਹੁੰਦਾ ਹੈ।
ਕਦੇ-ਕਦੇ ਕਵਿਤਾਵਾਂ ਨਾ ਲਿਖਣਾ
ਜੀਵਨ ਵਿੱਚ ਕਵਿਤਾ ਦੀ ਹਿਫ਼ਾਜ਼ਤ ਕਰਨਾ ਹੁੰਦਾ ਹੈ
ਜਾਂ ਉਸਦੀ ਮੌਜੂਦਗੀ ਨੂੰ
ਸਿੱਧ-ਸਿੱਧੇ ਮਹਿਸੂਸ ਕਰਨਾ।
ਕਦੇ-ਕਦੇ ਕਵਿਤਾਵਾਂ ਨਾ ਲਿਖਣਾ
ਪਾਖੰਡੀ ਅਤੇ ਗਾਲੜੀ ਹੋਣ ਤੋਂ ਬਚਾਉਂਦਾ ਹੈ
ਕਵਿਤਾਵਾਂ ਨਾ ਲਿਖਣਾ ਕਦੇ ਕਦੇ
ਚਰਿੱਤਰਹੀਣ ਹੋਣ ਤੋਂ ਰੋਕਦਾ ਹੈ।
ਕਦੇ-ਕਦੇ ਸੰਪਾਦਕ ਦੀ ਮੰਗ 'ਤੇ ਕਵਿਤਾ ਲਿਖਣ
ਅਤੇ ਸੁਪਾਰੀ ਲੈਣ ਵਿੱਚ ਕੋਈ ਬੁਨਿਆਦੀ ਫਰਕ
ਨਹੀਂ ਰਹਿ ਜਾਂਦਾ।
ਕਵਿਤਾਵਾਂ ਨਾ ਲਿਖਣ ਦਾ ਫੈਸਲਾ
ਕਦੇ-ਕਦੇ ਭਾੜੇ ਦੇ ਕਾਤਲਾਂ, ਦਰਬਾਰੀਆਂ
ਕੋਠੇ ਦੇ ਦਲਾਲਾਂ, ਮਰਾਸੀਆਂ ਦੇ ਝੁੰਡ ਵਿੱਚ
ਸ਼ਾਮਿਲ ਹੋਣ ਤੋਂ ਬਚਣ ਦਾ ਫੈਸਲਾ ਹੁੰਦਾ ਹੈ।
ਅਤੇ ਕਦੇ-ਕਦੇ ਇਹ
ਇੱਕ ਬੇਹੱਦ ਕਾਵਿਆਤਮਕ ਨਿਆਂਪੂਰਣ ਫੈਸਲਾ ਹੁੰਦਾ ਹੈ।
ਜਿਵੇਂ ਕਿ ਅਜੇ ਮੈਂ ਸੋਚ ਰਹੀ ਹਾਂ
ਕਿ ਆਉਣ ਵਾਲ਼ੇ ਕੁੱਝ ਸਾਲਾਂ ਤੱਕ
ਬੰਦ ਕਰ ਦਿੱਤਾ ਜਾਵੇ ਕਵਿਤਾਵਾਂ ਲਿਖਣਾ,
ਲੋਕਾਂ ਨੂੰ ਉਮੀਦਾਂ, ਭਵਿੱਖ ਅਤੇ ਲੜਨ ਦੀ,
ਜ਼ਰੂਰਤ ਬਾਰੇ ਸਿੱਧੇ-ਸਿੱਧੇ
ਕੁੱਝ ਦੱਸਿਆ ਜਾਵੇ,
ਕੁੱਝ ਰਾਜਨੀਤਕ ਅਧਿਐਨ-ਮੰਡਲ ਅਤੇ
ਸੱਭਿਆਚਾਰਕ ਮੁਹਿੰਮਾਂ ਚਲਾਈਆਂ ਜਾਣ
ਛਾਂਟੀ-ਤਾਲਾਬੰਦੀ ਅਤੇ ਮਹਿੰਗਾਈ-ਬੇਰੁਜ਼ਗਾਰੀ ਦੇ ਖਿਲਾਫ਼
ਕੁੱਝ ਸੰਘਰਸ਼ ਵਿੱਢੇ ਜਾਣ,
ਕੁੱਝ ਰਾਜਨੀਤਕ ਪ੍ਰਚਾਰ ਕੀਤਾ ਜਾਵੇ
ਕੁੱਝ ਅਰਥ-ਸ਼ਾਸਤਰ, ਕੁੱਝ ਫ਼ਲਸਫ਼ਾ
ਅਤੇ ਕੁੱਝ ਆਪਣੇ ਸਮੇਂ ਦਾ ਅਧਿਐਨ ਕੀਤਾ ਜਾਵੇ,
ਕੁੱਝ ਯਾਤਰਾਵਾਂ ਕੀਤੀਆਂ ਜਾਣ
ਅਤੇ ਕੁੱਝ ਜ਼ੋਖਿਮ ਉਠਾਏ ਜਾਣ।
ਇਸ ਤਰਾਂ ਕਵਿਤਾ ਦੇ ਭਵਿੱਖ ਪ੍ਰਤੀ
ਹੋਰ ਵਧੇਰੇ ਆਸਵੰਦ ਹੋਇਆ ਜਾਵੇ,
ਉਸਨੂੰ ਹੋਰ ਵਧੇਰੇ ਉੱਨਤ ਬਣਾਇਆ ਜਾਵੇ।

12 Nov 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Amazing too good....


Running out of words...


Thanks a lot for sharing !!!

12 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਇਸ ਤਰਾਂ ਹੋਣਾ ਚਾਹੀਦਾ ਹੈ ਕਦੇ-ਕਦੇ . . . . . ਕੋਈ ਘਟਨਾ ਇਸ ਕਦਰ ਜਕੜ ਲਏ ਦਿਲੋ-ਦਿਮਾਗ ਨੂੰ . . . . . . ਕਿ ਕਵਿਤਾ ਲਿਖਣ ਦੀ ਸੋਚ ਤੱਕ ਨਾ ਸਕੇ ਆਦਮੀ। . . . . . . . .ਦਿਲ ਨੂੰ ਵਲੂੰਧਰਨ ਵਾਲ਼ੀ ਹਰ ਘਟਨਾ ਉੱਪਰ ਕਵਿਤਾ ਲਿਖਣ ਵਾਲ਼ਾ ਕਵੀ . . . . . . . ਦੁਨੀਆਂ ਦਾ ਸਭ ਤੋਂ ਹਿਰਦੇ ਹੀਣ ਵਿਅਕਤੀ ਹੁੰਦਾ ਹੈ। . . . . . . . . ਕਦੇ-ਕਦੇ ਕਵਿਤਾਵਾਂ ਨਾ ਲਿਖਣਾ . . . . . . . ਜੀਵਨ ਵਿੱਚ ਕਵਿਤਾ ਦੀ ਹਿਫ਼ਾਜ਼ਤ ਕਰਨਾ ਹੁੰਦਾ ਹੈ . . . . . . . . ਕਾਤਿਆਇਨੀ ਦੀ eh Shandar rachna Sanjhi karn lai sukira Prabh . . . M vi kujh dina to ehde bare soch reha si par sama nahi lagia . . . . , . . . . . . ਸਾਵਧਾਨ ਰਹਿਣਾ ਚਾਹੀਦਾ ਹੈ ਕਿ . . . . . . ਕਵਿਤਾ ਲਿਖਣਾ ਕਿਤੇ . . . . . . ਜੀਣ ਅਤੇ ਲੜਨ ਦਾ ਬਦਲ ਨਾ ਬਣ ਜਾਵੇ।

12 Nov 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵਾਹ!!!!! ਕਮਾਲ ਦੇ ਵਿਚਾਰ ਨੇ... ਸਾਂਝਾ ਕਰਨ ਵਾਲੇ ਵੀਰ ਦਾ ਬਹੁਤ- ਬਹੁਤ ਸ਼ੁਕਰੀਆ...। ਇੱਕ-ਇੱਕ ਅੱਖਰ ਸੱਚ ਹੈ...।

12 Nov 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very thoughtful indeed........

 

deserves a huge applause.....

 

pr iss de naal naal eh vee sach aa ajehiyan  kavitava sets a trend for others to follow......baaghi tabeeyat is good for the purpose at hand....pr sirf bhadkaun leyi nahi kuch kr dekhaun leyi vee.......sometimes actions speak louder thn words :)

 

tremendous effort........thanx for sharing

 

 

13 Nov 2011

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

Wink

13 Nov 2011

prabh deep
prabh
Posts: 4
Gender: Male
Joined: 11/Oct/2011
Location: ludhiana
View All Topics by prabh
View All Posts by prabh
 

ਸਾਰੇ ਦੋਸਤਾਂ ਦਾ ਧੰਨਵਾਦ .............

13 Nov 2011

aman badyal
aman
Posts: 1
Gender: Male
Joined: 14/Nov/2011
Location: hoshiarpur
View All Topics by aman
View All Posts by aman
 

nice1

 

13 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah veer g..... kafi anubhav lagda a tuhanu kavitavan da.. badi barikian dasia ne g... very nice

13 Nov 2011

Reply