ਅਚਿੰਤ ਦੋ ਅੱਖਰਾਂ ਦੀ ਦੌੜ ਵਿੱਚ, ਰੱਖੀ ਸੱਚ ਝੂਠ ਦੀ ਖਿੱਚ, ਬੈਠਾ ਅੰਦਰ ਰੱਚ ਮਿੱਚ, ਛੱਡ ਚਿੰਤ ਅਚਿੰਤ ਹੋ ਰਹੀਏ। ਸਹਜ ਸੱਚ ਦੇ ਮਾਰਗ ਪਈਏ। ਮੀਤ ਨਾ ਕਰਿਉ ਸੰਸਾਰ, ਗਰਕਿਆ ਵਿੱਚ ਹੰਕਾਰ, ਨਾ ਜਾਣੇ ਆਰ ਤੇ ਪਾਰ. ਸੱਚ ਹਿਰਦੇ ਧਰ ਲਈਏ।ਛੱਡ ਚਿੰਤ ਅਚਿੰਤ ਹੋ ਰਹੀਏ। ਤੂਟੀ ਤੰਤ ਨਾ ਵਜੇ ਰਬਾਬਾ, ਪਹਿਰਾਂ ਘੜੀਆਂ ਲੈਣ ਹਿਸਾਬਾ, ਸ਼ਬਦ ਚਿੱਤ ਅਨਹਦ ਵਾਜਾ, ਛੱਡ ਵਿਯੋਗ ਸੰਜੋਗੀ ਰਹੀਏ।ਛੱਡ ਚਿੰਤ ਅਚਿੰਤ ਹੋ ਰਹੀਏ। ਸਹਜ ਸੱਚ ਦੇ ਮਾਰਗ ਪਈਏ।
No words gurmit ji.it is a wonderful poem with rich vocabulary.thanks for sharing