ਇਕ ਗਲ ਕਹਿਣੀ ਏ ਖਾਸ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ
ਨਸ਼ੇਆਂ ਦੀ ਲਥ ਕਿਉਂ ਮਾਰੀ ਗਈ ਤੁਹਾਡੀ ਮਤ
ਸੋਹਣੇ ਸ਼ਰੀਰ ਦਾ ਕਰਤਾ ਖਰਾਬ ਸ਼ਿੰਗਾਰ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ
ਕਰ ਕਰ ਜਿਮਾਂ ਸ਼ਾਤੀਆਂ ਬਣਾਈਆਂ
ਘੋਲ ਤੇ ਕਬੱਡੀ ਸਬ ਮਿੱਟੀ ਚ ਮਿਲਾਈਆਂ
ਪੰਜਾਬੀ ਵਿਰਸੇ ਦਾ ਭੁਲ ਨਾ ਜਾਏਓ ਸਤਕਾਰ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ
ਜਿਹੜੇ ਪੀ ਲੈਂਦੇ ਫੇੰਸੀ ਮੋਤ ਪਾ ਲੈਂਦੀ ਕੈਂਚੀ
ਮੋਡੇਆਂ ਤੇ ਚਕ ਕਿਹਣਾ ਰਾਮ ਰਾਮ ਸਤ
ਸੀਵੇਆਂ ਦੀ ਲੱਗੀ ਹੁੰਦੀ ਆ ਕਤਾਰ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ
ਜਿਹੜੇ ਖਾਣ ਭੁੱਕੀ ਅਤੇ ਅਫੀਮ
ਬਿਕ ਜਾਂਦੀ ਘਰ ਤੇ ਜਮੀਨ
ਖੇਰੂ ਖੇਰੂ ਹੋ ਜਾਂਦਾ ਪਰੀਵਾਰ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ
ਲਾ ਲਾ ਟੀਕੇ ਹੱਡੀ ਸੀ ਰਚਾਏ
ਵਿਕੀ ਭੱਟੀ ਗਲਾਂ ਸਚੀਆਂ ਸੁਣਾਏ
ਸਮੈਕ, ਸ਼ਰਾਬ, ਜਰਦੇ ਦਾ ਨਾ ਕਰੋ ਇਜਹਾਰ ਦੋਸਤੋ
ਹਥ ਬੰਨ ਕੇ ਹੈ ਮੇਰੀ ਅਰਦਾਸ ਦੋਸਤੋ...ਵਿਕੀ