|
 |
 |
 |
|
|
Home > Communities > Punjabi Poetry > Forum > messages |
|
|
|
|
|
ਐ ਮੇਰੇ ਸੰਵਿਧਾਨ, |
ਐ ਮੇਰੇ ਸੰਵਿਧਾਨ, ਧਰਮ ਨਾਲ ਇੰਝ ਲਗਦੈ, ਤੇਰੇ ਲੋਕ ਤੰਤਰ ਨੇ, ਤੇਰੇ ਸਾਰੇ ਫਰਜਾਂ ਨੂੰ, ਮੇਰੇ ਸੰਵਿਧਾਨਕ ਅਧਿਕਾਰਾਂ ਨੂੰ, ਤੇਰੇ ਪ੍ਰਬੰਧਕੀ ਢਾਂਚੇ ਨੇ ਖਾ ਲਿਆ ਹੈ। ਦੇਸ਼ ਭਗਤਾਂ ਦੇ ਸੁਪਨਿਆਂ ਦੇ ਭਾਰਤ ਨੂੰ, ਰਾਜਨੀਤਿਕ ਸੋਚ ਨੇ ਖਾ ਲਿਆ ਹੈ। ਗੁੱਸਾ ਨਾ ਕਰੀ ਰਾਜਨੀਤਿਕ ਦਖਲਅੰਦਾਜੀ ਨੇ, ਪ੍ਰਬੰਧਕੀ ਢਾਂਚਿਆਂ ਨੂੰ,ਬੇਲਗਾਮ ਕਰ ਦਿਤਾ ਹੈ, ਇੰਸਾਫ਼ ਲਈ ਉਡੀਕ ਕਰਦੇ ਲੋਕਾਂ ਨੂੰ, ਸਾਰਾ ਦਿਨ ਮੂੰਹ ਚੁੱਕੀ ਭੁੱਖਣ ਭਾਣੇੇ, ਸਿਰਫ਼ ਤਰੀਕ ਲੈਣ ਬਾਅਦ ਮੁੱੜਦੇ, ਸੜਕ ਅੈਕਸੀਡੈਂਟ ਵਿੱਚ ਮਰ ਜਾਂਦੇ ਨੇ, ਮੁਦੱਤਾਂ ਤੋਂ ਬਾਅਦ ਹੋਏ ਫੇਸਲੇ ਦੀ ਅਪੀਲ ਲਈ, ਅੱਗਲੀ ਪੀੜੀ ਫਿਰ ਤੁਰ ਪੈਂਦੀ ਹੈ ਉਸੇ ਰਸਤੇ, ਪਤਾ ਨਹੀਂ ਤੇਰੇ ਕਿਸ ਕਨੂੰਨ ਨੇ, ਤੇਰੇ ਪ੍ਰਬੰਧਕੀ ਢਾਂਚੇ ਨੂੰ, ਮੇਰੇ ਘਰਾਂ ਵਿੱਚ ਝਾਕਣ ਦੀ ਖੁੱਲ ਦੇ ਦਿੱਤੀ ਹੈ। ਤੈਨੂੰ ਸ਼ਾਇਦ ਕਿਸੇ ਨੇ ਦੱਸਿਆ ਨਹੀਂ, ਮੇਰੇ ਰਿਸ਼ਤਿਆਂ ਦੀ ਤੋੜ ਭੰਨ ਵਿੱਚ, ਰਿਸ਼ਤੇਦਾਰਾਂ ਨਾਲੋਂ ਪ੍ਰਬੰਧ ਜਿਆਦਾ ਕਸੂਰਵਾਰ ਹਨ। ਇਨਸਾਫ ਦੇ ਨਾ ਤੇ ਫੈਸਲਿਆਂ ਦੀ ਭਰਮਾਰ ਨੇ, ਇਨਸਾਫ ਦਾ ਕਤਲ ਕਰ ਦਿੱਤਾ ਹੈ। ਰਾਜਨੀਤੀ ਦੇ ਨਾਂ ਤੇ ਮਜ੍ਹਬਾਂ ਵਿੱਚ ਦਖਲਅੰਦਾਜੀ, ਰਾਜਸਤ੍ਹਾ ਦੀ ਦੋੜ ਨੇ ਰਾਜਸੀ ਅੱਤਵਾਦ ਨੂੰ, ਲੱਗਦੈ ਤੇਰੇ ਲੋਕਤੰਤਰ ਨੇ ਪ੍ਰਵਾਨ ਕਰ ਲਿਆ ਹੈ। ਤੇਨੂੰ ਤਾਂ ਸ਼ਾਇਦ ਪਤਾ ਨਹੀਂ ਹੋਣਾ, ਕਿ ਤੇਰੇ ਨਾਂ ਤੇ ਤੇਰੇ ਹੀ ਰਾਖਿਆਂ ਨੇ, ਭ੍ਰਿਸ਼ਟਾਚਾਰ ਨੂੰ ਸ਼ਹਿ ਦਿੱਤੀ ਹੈ। ਭ੍ਰਿਸ਼ਟਾਚਾਰੀ ਕੈਂਸਰ ਵਾਂਗ , ਤੇਰੀ ਪ੍ਰਬੰਧਕੀ ਸਾਹ ਪ੍ਰਣਾਲੀ ਵਿੱਚ, ਵਹਿ ਤੇੇੇਰੇ ਲੋਕਤੰਤਰ ਨੂੰ ਖੋਖਲਾ ਕਰ ਰਿਹਾ ਹੈ। ਰਾਜਨੇਤਾ ਤੋਂ ਪ੍ਰਬੰਧ ਦੀ ਆਖਰੀ ਕੜੀ ਤੱਕ, ਸ਼ਾਇਦ ਵਿਰਲੇ ਹੀ, ਪਰ ਹੈਨ, ਬਚੇ ਨੇ, ਜਿਹਨਾਂ ਕਰਕੇ ਅਜੇ ਵੀ ਤੇਰਾ ਲੋਕਤੰਤਰ ਚੱਲ ਰਿਹਾ ਹੈ। ਐ ਸੰਵਿਧਾਨ ਦਿਲ ਤਾਂ ਕਰਦਾ ਹੈ, ਆਪਾਂ ਹੋਰ ਗੱਲਾਂ ਵੀ ਕਰੀਏ, ਸ਼ਾਇਦ ਤੈਨੂੰ ਇਹ ਵੀ ਪਤਾ ਨਹੀਂ ਹੋਣਾਂ, ਤੇਰੇ ਨਾਲ ਆਮ ਆਦਮੀ ਨੂੰ ਗੱਲ ਕਰਨ ਦਾ ਅਧਿਕਾਰ ਨਹੀਂ ਹੈ।
|
|
18 Sep 2014
|
|
|
|
ਵੰਡਰਫੁੱਲ ਸਰ ਜੀ ਬਹੁਤ ਸੋਹਣਾ ਲਿਖਿਆ ਹੈ ਜੀ - ਹਾਲਾਤ ਤਾਂ ਸੱਚ ਮੁੱਚ ਕੁਝ ਇਸਤਰਾਂ ਦੇ ਹੀ ਹਨ | ਚਿੰਤਾ ਦਾ ਵਿਸ਼ਾ ਹੈ ਪਰ ਕਿਸਨੂੰ ਪਰਵਾਹ ਹੈ ਜਾਂ ਕਿਸ ਕੋਲ ਵਕਤ ਹੈ ਇਸ ਤੇ ਗੌਰ ਫੁਰਮਾਉਣ ਲਈ ?
ਇਹੀ ਕਾਰਣ ਹੈ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ |
|
|
18 Sep 2014
|
|
|
|
|
ਬਹਤ ਬਹੁਤ ਧੰਨਵਾਦ ਵੀਰ ਜੀ-----
ਕਲਮ ਅਤੇ ਤਲਵਾਰ ਦੋਵੇਂ। ਤਕਦੀਰ ਦੇਣ ਸਵਾਰ ਦੋਵੇਂ। ਸੋਚ ਵਿੱਚ ਤਦਬੀਰ ਜਿਸਦੇ, ਸਿਦਕ ਮੇਲ ਦੇਣ ਯਾਰ ਦੋਵੇਂ।
|
|
19 Sep 2014
|
|
|
|
|
|
ਬਹਤ ਬਹੁਤ ਧੰਨਵਾਦ ਵੀਰ ਜੀ----- ਸ਼ਮਸੀਰ ਨੇ ਰੁਖ਼ ਤਸਵੀਰ ਦਾ ਬਦਲਣ ਲਈ। ਮੌਜ ਵਿੱਚ ਤਦਬੀਰ ਨੇ ਤਕਦੀਰ ਬਦਲਣ ਲਈ। ਹਰਫ਼ ਕਾਲੇ ਲਿਖ, ਮੁਸਕਰਾਉਂਦੀ ਕਾਇਨਾਤ ਨੇ, ਬਿਖੜੇ ਪੈਂਡੇ ਝੇਲੇ ਕਈ ਤਾਸੀਰ ਬਦਲਣ ਲਈ ।
|
|
19 Sep 2014
|
|
|
|
|
|
|
|
 |
 |
 |
|
|
|