|
ਆਇਨਾ ਝੂਠ ਬੋਲਦਾ ਰਿਹਾ |
ਆਇਨਾ ਝੂਠ ਬੋਲਦਾ ਰਿਹਾ
ਸਮਾਜ ਸੁੱਣਦਾ ਰਿਹਾ, ਰੋਂਦਾ ਤੇ ਹੱਸਦਾ ਰਿਹਾ, ਲੋਕਾਂ ਨੂੰ ਦੱਸਦਾ ਰਿਹਾ, ਸਾਰਾ ਦੇਸ਼ ਪ੍ਰੇਸ਼ਾਨ ਹੈ, ਸੂਝਵਾਨ ਹੈਰਾਨ ਹੈ, ਅੱਖੀਂ ਵੇਖੀ ਘਟਨਾ ਦਾ, ਰੁਪਾਂਤਰ ਕੁਝ ਹੋਰ ਸੀ, ਇੱਕ ਥੱਪੜ ਦੀ ਗੂੰਜ ਹੈ, ਦੂਜੇ ਥੱਪੜ ਤੇ ਖਾਮੌਸ਼ ਹੈ, ਆਇਨਾ ਸੀ ਜੋ ਸੱਚ ਦਾ, ਸਮਾਜ ਦੇ ਨਾਸੁਰ ਨੂੰ, ਮਰ੍ਹਮ ਦੇ ਆਬੂਰ ਨੂੰ, ਸਜਾ ਭੁਗਤੇ ਬੇਕਸੂਰ ਨੂੰ, ਅਪਰਾਧ ਅਤੇ ਕਸੂਰ ਨੂੰ, ਰਾਜਨੀਤੀ ਦੇ ਦੁਰਚਾਰ ਨੂੰ, ਨਸ਼ੀਆ ਦੇ ਵਪਾਰ ਨੂੰ, ਅੌਰਤਾਂ ਨਾਲ ਦੁਰਾਚਾਰ ਨੂੰ, ਝੂਠ ਦੇ ਪ੍ਰਚਾਰ ਨੂੰ, ਪਸਰੇ ਭਿ੍ਰਸ਼ਟਾਚਾਰ ਨੂੰ, ਨੌਜਵਾਨ ਲਾਚਾਰ ਨੂੰ, ਹਰ ਸਵਾਲ ਦੇ ਜਵਾਬ ਨੂੰ, ਬੇਬਾਕ ਨੰਗਿਆਂ ਕਰਨ ਵਾਲਾ, ਕਿਸੇ ਕੋਲੋਂ ਨਾ ਡਰਨ ਵਾਲਾ, ਹਰ ਫ਼ਰਜ ਪੂਰਾ ਕਰਨ ਵਾਲਾ, ਲਾਚਾਰ ਤੇ ਮਝਬੂਰ ਕਿਉਂ, ਸੱਚਾਈ ਤੋਂ ਦੂਰ ਕਿਉਂ, ਅੱਖਾਂ ਵਿੱਚ ਗ਼ਰੂਰ ਕਿਉਂ, ਲਾਲਚ ਮਾਇਆ ਦੇ ਹਦੂਰ ਕਿਉਂ, ਆਇਨਾ ਸੀ ਸਮਾਜ ਦਾ, ਸੱਚ ਝੂਠ ਪਹਿਚਾਣ ਦਾ, ਆਪਣੇ ਫ਼ਰਜਾਂ ਨੂੰ ਜਾਣਦਾ, ਉਹ ਆਇਨਾ ਕਿੱਥੇ ਗਿਆ, ਆਇਨਾ ਝੂਠ ਬੋਲ ਰਿਹਾ ਹੈ, ਆਇਨਾ ਅੱਜੇ ਧੁੰਦਲਾ ਹੈ, ਸਾਫ਼ ਕਰਨ ਦੀ ਲੋੜ ਨਹੀਂ ਹੈ, ,ਬਦਲਣ ਦੀ ਲੋੜ ਹੈ, ਕਦੀ ਤਾਂ ਸੋਚੀਂ, ਕਾਰਨ ਤਾਂ ਦੱਸੀਂ, ਦੇਸ਼ ਨੂੰ ਤੇਰੀ ਲੋੜ ਹੈ, ਉਹ ਮੀਡੀਆ ਕਿਤੇ ਹੋਰ ਹੈ, ਜਾਗ ਜਾਉਗੇ ਤਾਂ ਬਚੋਗੇ, ਬਾਦ ਵਿੱਚ ਨਾ ਤਰਸੋਗੇ, ਕਦੇ ਆਤਮਾਂ ਜਾਗੇਗੀ, ਆਇਨਾ ਫਿਰ ਸੱਚ ਬੋਲੇਗਾ.....
|
|
25 Apr 2014
|