|
 |
 |
 |
|
|
Home > Communities > Punjabi Poetry > Forum > messages |
|
|
|
|
|
ਐਸਾ ਰਾਵਣ ਫੂਕੀਏ ਨਾ |
ਭੰਨੀ ਲੱਤ ਸ਼ਨੀ ਦੀ ਜਿਨ੍ਹੇਂ,
ਕਾਲ ਨੂੰ ਬੰਨ੍ਹਿਆ ਪਾਵੇ ਨਾਲ,
ਦੇਵ, ਦੈਂਤ, ਗੰਧਰਬ ਡਰੇਂਦੇ,
ਮਹਾਂਬਲੀ ਦਾ ਅਜਬ ਜਲਾਲ,
ਐਸਾ ਰਾਵਣ ਫੂਕੀਏ ਨਾ |
ਵੇਦ, ਪੁਰਾਨ, ਨੀਤੀ ਦਾ ਗਿਆਤਾ,
ਸ਼ਸਤਰ ਵਿੱਦਿਆ ਪੂਰੀ ਆਵੇ,
ਪਰਾਕਾਸ਼ਠਾ ਭਗਤੀ ਦੀ ਜੋ,
ਦੱਸ ਸਿਰ ਦੇ ਕੇ ਈਸ਼ਟ ਮਨਾਵੇ,
ਐਸਾ ਰਾਵਣ ਫੂਕੀਏ ਨਾ |
ਵਰ ਸ਼ਕਤੀ ਦੇ ਨਸ਼ੇ ’ਚ ਨਿਰਭੈ,
ਅਕਾਰਣ ਜੋ ਉਤਪਾਤ ਮਚਾਵੇ,
ਜਾਂ ਨਾਰੀ ਦਾ ਮਾਣ ਹਰਨ ਲਈ,
ਦਰਵੇਸ਼ਾਂ ਦਾ ਰੂਪ ਵਟਾਵੇ,
ਉਹਨੂੰ ਸਾੜਨੋ ਚੂਕੀਏ ਨਾ |
ਜਗਜੀਤ ਸਿੰਘ ਜੱਗੀ
|
|
21 Oct 2013
|
|
|
|
ਵਰ ਸ਼ਕਤੀ ਦੇ ਨਸ਼ੇ ’ਚ ਨਿਰਭੈ, ਲੋਕ ਅੱਜ ਸੱਤਾ ਤੇ ਕਾਬਜ਼ ਹਨ ....... ਰਾਵਣ ਦੇ ਸਦਗੁਣਾ ਨੂੰ ਕੌਣ ਵਿਚਾਰਦਾ .....
|
|
21 Oct 2013
|
|
|
|
ਜੱਗੀ ਸਰ ਜੀ ਬਹੁਤ ਸਚ ਕਹਿਆ ਜੀਓ.......
|
|
22 Oct 2013
|
|
|
|
Very well written and good message too,,,jio sir ,,,
|
|
23 Oct 2013
|
|
|
|
ਇਧਰ ਗੇੜਾ ਮਾਰਨ ਲਈ ਅਤੇ ਆਰਟੀਕਲ ਨਵਾਜਨ ਲਈ ਸ਼ੁਕਰੀਆ ਹਰਪਿੰਦਰ ਬਾਈ ਜੀ |
ਜੱਗੀ
ਇਧਰ ਗੇੜਾ ਮਾਰਨ ਲਈ ਅਤੇ ਆਰਟੀਕਲ ਨਵਾਜਨ ਲਈ ਸ਼ੁਕਰੀਆ, ਹਰਪਿੰਦਰ ਬਾਈ ਜੀ |
ਜੱਗੀ
|
|
24 Oct 2013
|
|
|
|
|
|
|
|
|
|
 |
 |
 |
|
|
|