Punjabi Poetry
 View Forum
 Create New Topic
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਅੱਜ ਦਾ ਦਿਨ ਵੀ ਵੈਣ ਪਾਉਂਦਾ ਤੁਰ ਗਿਆ

ਸੋਗ ਦੇ ਹੰਝੂ ਵਹਾਉਂਦਾ ਤੁਰ ਗਿਆ
ਦਰਦ ਸੁਰ ਦੇ ਗੀਤ ਗਾਉਂਦਾ ਤੁਰ ਗਿਆ
ਅੱਜ ਦਾ ਦਿਨ ਵੀ ਵੈਣ ਪਾਉਂਦਾ ਤੁਰ ਗਿਆ

ਸੁਰਖ ਪਰਣਾਇਆ ਉਸ਼ਾ ਦੇ ਅਕਸ ਨੂੰ
ਆਸ ਦੀ ਲਾਲੀ ਉਦੇ ਦੇ ਅਰਸ਼ ਨੂੰ
ਸ਼ਾਮ ਦੀ ਦਹਿਲੀਜ ਆਪਣੀ ਹਾਰ ਤੇ
ਖੂਨ ਦੇ ਹੰਝੂ ਵਹਾਉਂਦਾ ਤੁਰ ਗਿਆ

ਆਇਆ ਸੀ ਤਾਂ ਸੰਦਲੀ ਬੁੱਲ੍ਹੀਂ ਜਿਵੇਂ
ਇੱਤਰਾਂ ਦਾ ਟੁਟ ਘੜਾ ਡੁੱਲਾ ਇਵੇਂ
ਝੱਖੜ ਬਣ ਬਸਕਿਸਮਿਤੀ ਦੇ ਘਰ ਮੇਰੇ
ਖਾਕ ਉੜਾਈ ਦਨਦਨਾਉਂਦਾ ਤੁਰ ਗਿਆ

ਉਹ ਬੁਲਾਰਾ ਸੂਰਜਾਂ ਦਾ ਚੰਦ ਦਾ
ਦੁਨੀਆ ਤਾਈਂ ਲਿਸ਼ਕਦੇ ਰੰਗ ਵੰਡਦਾ
ਫੁੱਲਾਂ ਦਾ ਵਣਜਾਰਾ ਪਰ ਮੇਰੇ ਲਈ
ਰਾਹਾਂ ਵਿਚ ਕੰਡੇ ਵਿਛਾਉਂਦਾ ਤੁਰ ਗਿਆ

ਝਲ ਲਿਆ ਧੱਕਾ ਸੀ ਇਕ ਤਕਦੀਰ ਦਾ
ਸਾਂਭਣਾ ਜਿੰਦ ਹੋਈ ਲੀਰੋ ਲੀਰ ਦਾ
ਤੋੜਦਾ ਕੋਮਲ ਤਣੇ ਉਮਰਾਂ ਦੇ ਸਭ
ਸਾਹਾਂ ਦੇ ਪੱਤੇ ਖਿਡਾਉਂਦਾ ਤੁਰ ਗਿਆ

ਫਿਰ "ਹਵਾ-ਬੂ" ਦੈਂਤ ਬਣ ਕਹਿੰਦਾ ਹੋਇਆ
ਤੁਰ ਆਇਆ ਕੁੱਖਾਂ ਦੀ ਟੋਹ ਲੈਂਦਾ ਹੋਇਆ
ਅਣ-ਜੰਮੀਆਂ ਕਲਿਆਂ ਨੂੰ ਲਾਸ਼ਾਂ ਵਿਚ ਬਦਲ
ਕੁਖ ਧਰਤੀ ਦੀ ਦਬਾਉਂਦਾ ਤੁਰ ਗਿਆ

04 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohna likheya

05 Jan 2011

Reply