|
 |
 |
 |
|
|
Home > Communities > Punjabi Poetry > Forum > messages |
|
|
|
|
|
ਅਜੇ ਤਾਂ |
ਵਕਤ ਆਇਆ ਤਾਂ ਜ਼ਰੂਰ ਕਰਾਂਗਾ, ਤੇਰੀਆਂ ਬਲੌਰੀ ਅੱਖਾਂ ਦੀ ਤਾਰੀਫ਼ ਵੀ, ਨਜ਼ਮਾਂ ਦਾ ਵਿਸ਼ਾ ਬਣਾਵਾਂਗਾ, ਤੇਰੀ ਹਰ ਅਦਾ ਨੂੰ, ਗੋਰੇ ਰੰਗ, ਮਸਤਾਨੀ ਤੋਰ, ਸੁਰਾਹੀ ਵਰਗੀ ਧੌਣ, ਕੋਹ ਕੋਹ ਲੰਮੇ ਵਾਲਾਂ ਨੂੰ ਵੀ। ਪਰ ਅਜੇ
ਫਿਕਰ ਹੋਰ ਨੇ, ਅਜੇ ਲਿਖਣ ਦੀ ਲੋੜ ਹੈ, ਦੇਸ਼ ਨੁੰ ਲੁੱਟ ਰਹੇ ਹਾਕਮਾਂ ਦੀਆਂ ਕਰਤੂਤਾਂ ਖੁਦਕੁਸ਼ੀਆਂ ਕਰਦੇ ਅੰਨਦਾਤੇ ਦੀ ਦਰਦ ਕਹਾਣੀ। ਅਜੇ ਤਾਂ ਕੁੱਖਾਂ ਚ ਮਰਦੀਆਂ ਧੀਆਂ ਦੀ ਹੂਕ ਲਿਖਣੀ ਹੈ, ਅਜੇ ਤਾਂ ਪੜ੍ਹਨ ਲਿਖਣ ਦੀ ਉਮਰੇ, ਰੋਟੀ ਖਾਤਰ ਕੁੜੇ ਦੇ ਢੇਰ ਫਰੋਲਦੇ ਬਾਲਾਂ ਦੀ ਹੋਣੀ ਲਿਖਣੀ ਹੈ। ਅਜੇ ਤਾਂ ਵਰ੍ਹਿਆਂ ਤੱਕ ਪੜ੍ਹਕੇ, ਹੱਥਾਂ ਚ ਡਿਗਰੀਆਂ ਦਾ ਥੱਬਾ ਫੜ੍ਹਕੇ, ਰੋਜ਼ਗਾਰ ਲਈ ਰੁਲਦੀਆਂ ਪ੍ਰਤਿਭਾਵਾਂ ਦੀ ਗਾਥਾ ਲਿਖਣੀ ਹੈ। ਅਜੇ ਤਾਂ ਰੁਜ਼ਗਾਰ ਮੰਗਦੇ ਨੌਜਵਾਨਾਂ, ਆਪਣੀਆਂ ਜ਼ਮੀਨਾਂ ਲਈ ਲੜਦੇ ਕਿਸਾਨਾਂ, ਨਸ਼ਿਆਂ ਦੇ ਹੜ੍ਹ ਵਿੱਚ ਹੜ੍ਹਦੇ ਪੰਜਾਬ ਦੀ ਵਿੱਥਿਆ ਨੁੰ ਕਰਨਾ ਹੈ ਕਲਮ ਬੱਧ। ਅਜੇ ਤਾਂ ਲਾਹੁਣੇ ਨੇ ਮੱਕਾਰ ਸਿਆਸਤਦਾਨਾਂ ਦੇ ਚਿਹਰਿਆਂ ਤੋਂ ਸ਼ਰਾਫ਼ਤ ਦੇ ਮਖੌਟੇ, ਅਜੇ ਤਾਂ ਤੋਲਣਾ ਬਾਕੀ ਹੈ ਬਜੁਰਗਾਂ ਦੇ ਫੈਸਲੇ ਨੂੰ ਕਿ ਕਾਹਤੋਂ ਆਖਦੇ ਨੇ ਉਹ ਆਜ਼ਾਦੀ ਛੇ ਦਹਾਕੇ ਮਗਰੋਂ ਕਿ ਏਸ ਨਾਲੋਂ ਅੰਗਰੇਜ ਦਾ ਰਾਜ ਚੰਗਾ ਸੀ। -
ਹਰਮੇਲ ਪਰੀਤ
|
|
25 Oct 2012
|
|
|
|
Kauda sach nira hi akk hunda hai.......eh kavita ..bilkul ajehi hi hai......asin akhan band kar laye wakhri gal hai....par schye.kadudi hai..
|
|
25 Oct 2012
|
|
|
|
shi kiha a ... ajj de smey nalo tan angrejan da raj chnga si...
|
|
25 Oct 2012
|
|
|
|
|
Right......&......Nycc.......tfs......bittu ji......
|
|
25 Oct 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|