ਅੱਜੇ ਤਾਂ ਬਹੁਤ ਕੁੱਝ ਹੋਣ ਬਾਕੀ ਹੈ।ਰੂਹ ਫੂਕ ਦੇਂਦੀ ਹੈ ਨਦਰਿ ਸਾਕੀ ਹੈ।ਆਤਮ ਨਿਰਭਰ ਹੋਣਾ ਸੋਚਦੇ ਰਹੇ,,ਪਾਵੇ ਮਾਰੀ ਜਿਸ ਅੰਦਰ ਝਾਤੀ ਹੈ।ਰੁਤਬਾ ਅਸਮਾਨੀ ਤੇਰਾ ਮੈਂ ਜਾਣਿਆ,ਪਾਰ ਹੋਏ ਨੇ ਸਾਗਰੋਂ ਜੋ ਤੈਰਾਕੀ ਹੈ।ਸਮਝ ਦਾ ਦਾਇਰਾ ਜਿਸਦਾ ਅਸੀਮ ਹੈ,ਮੇਰੇ ਲਈ ਤੇਰੀ ਯਾਦ ਹੀ ਵੇਸਾਖੀ ਹੈ।ਤੁਰਨ ਲਈ ਮੰਜ਼ਿਲ ਤੇ ਦੋ ਪੈਰ ਕਾਫ਼ੀ ਨੇ,ਬਖਸੀ ਹਿਮੰਤ ਹਿਰਦੇ ਵਿੱਚ ਕਾਫ਼ੀ ਹੈ।