ਅੱਜ ਕਲ ਉਂਝ ਹੀ ਜਾਰੀ ਹੈ ਇੱਕ ਨਾਕਾਮਯਾਬ ਤਲਾਸ਼ ਖੁਸ਼ੀ ਦੀ ਕਿ ਜਿਥੇ ਵੀ ਜਾਵਾਂ ਓਹ ਚੁੱਪ ਮੇਰਾ ਨਾਲ ਰਹਿੰਦੀ ਹੈ ਵੇਖਿਆਂ ਆਪਣਾ ਹੀ ਅਕਸ ਸ਼ੀਸ਼ੇ ਵਿਚ ਇੰਨੀਂ ਨਿਰਾਸ਼ਾ ਕਦੀ ਨਹੀਂ ਹੋਈ ਸੀ ਕਿ ਜਿੱਦਾਂ ਇੱਕ ਉਦਾਸ ਕੁੜੀ ਮੇਰੇ ਨਕਸ਼ਾਂ ਵਿਚ ਆ ਬਹਿੰਦੀ ਹੈ ਚੀਜ਼ਾਂ ਵਸਤਾਂ ਤੇ ਸਭ ਠੀਕ ਨੇ ਤੇ ਜੋ ਠੀਕ ਨਹੀਂ ਅੱਜ ਕੱਲ੍ਹ ਓਹ ਕੋਈ ਚੀਜ਼ ਨਹੀਂ ਕਿ ਜਿੱਦਾਂ ਗੁਰਬਤ ਦੀ ਮਾਰ ਚਾਵਾਂ ਭਰੀ ਇੱਕ ਲਾੜੀ ਸਹਿੰਦੀ ਹੈ ਕੋਈ ਹੱਲ ਨਾ ਲਭੇ ਤਾਂ ਪਰਤ ਜਾਈਦਾ ਬੀਤੇ ਵੱਲ ਚੁੱਕ ਪੋਟਲੀ ਆਪਣੀ ਕਿ ਓਥੇ ਇੱਕ ਖੁਸ਼-ਮਿਜ਼ਾਜ਼ ਮੁਟਿਆਰ ਮੁਸਕੁਰਾਹਟਾਂ ਦੇ ਅੰਗ-ਸੰਗ ਰਹਿੰਦੀ ਹੈ.....!!!!!!!!! ਕੁਕਨੂਸ ੧੧-੨-੨੦੧੨
ਬਹੁਤ ਖੂਬ !!!!!!!!!
very nycc......
Wonderful! :-)
wow ......bahut khoob