Punjabi Poetry
 View Forum
 Create New Topic
  Home > Communities > Punjabi Poetry > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਅੱਜ ਮੈਂ ਵੇਖਿਆ


ਅੱਜ ਮੈਂ ਵੇਖਿਆ
(ਨੋਟ:ਸਾਰੇ ਕਿਰਦਾਰ,ਘਟਨਾ-ਕ੍ਰਮ ਅਤੇ ਵਾਕਿਆਤ ੧੦੦%  ਅਸਲੀ ਅਤੇ ਸਚ ਹਨ)

ਮੁੜ ਘਰ ਆਉਂਦਿਆਂ ਅੱਜ ਮੈਂ ਵੇਖਿਆ
ਪਾਟਿਆ ਕੁੜਤਾ ਤੇ ਮੈਲਾ ਪਜਾਮਾ ਪਾਈ
ਮੇਰੇ ਮੁਲਕ ਦਾ ਆਉਣ ਵਾਲਾ ਕੱਲ੍ਹ
ਹੱਥ ਚ' ਫੜੇ ਪੰਜਾਂ ਦੇ ਚਾਕੂ ਨਾਲ
ਅਣਗਿਣਤ ਮੁਸਕੁਰਾਹਟਾਂ ਮੁਫਤ ਵੰਡ ਰਿਹਾ
ਕਿਸੇ ਆਸਥਾ ਭਰਪੂਰ ਘਰ ਦਾ ਲਾਲ
ਜੂੜੇ ਨੂੰ ਕੇਸਰੀ ਪਟਕੇ ਨਾਲ ਢਕਦਾ
ਤੇ ਸਿਰੀ ਸਾਹਿਬ ਨੂੰ ਸੰਭਾਲਦਾ
ਆਪਣੀ ਮਿਹਨਤਕਸ਼ ਤੋਰ ਤੁਰ ਰਿਹਾ ਸੀ
ਓਹਦੇ ਚਿਹਰੇ ਦੇ ਨੂਰ ਚ'
ਕੁਝ ਐਨਾ ਕੁ ਤੇਜ ਸੀ
ਕਿ ਮੈਂ ਤੁਰਿਆ ਜਾਂਦਾ ਰੁਕ ਗਿਆ
ਤੇ ਭੁੱਲ ਗਿਆ ਮੇਰੇ ਬੇਕਿਰਕ ਸ਼ਹਿਰ ਦਾ ਸਚ
ਕਿ ਜੇ ਤੁਸੀਂ ਨਹੀਂ ਹਟਦੇ ਪਾਸੇ
ਤਾਂ ਹੜ੍ਹ ਵਾਂਗ ਆਉਂਦਾ ਟ੍ਰੈਫਿਕ ਤੇ ਗੱਡੀਆਂ
ਤੁਹਾਨੂੰ ਕੂੜੇ ਦਾ ਢੇਰ ਸਮਝ
ਕੁਚਲ ਕੇ ਔਹ ਜਾਣਗੀਆਂ
ਸੜਕ ਦੇ ਵਿਚਕਾਰ ਖਲੋਤਾ ਮੈਂ
ਤੇ ਮੇਰੇ ਸੱਜੇ-ਖੱਬੇ ਤੋਂ ਜਾ ਰਿਹਾ
ਸ਼ੋਰ ਦਾ ਅਥਾਹ ਸਾਗਰ
ਇਹ ਸਿਲਸਿਲਾ ਸ਼ਾਇਦ ਨਾ ਟੁੱਟਦਾ
ਜੇ ਮੈਨੂੰ ਬਾਂਹ ਤੋਂ ਫੜ ਹਲੂਣ ਕੇ
ਤੇ ਸੜਕ ਕਿਨਾਰੇ ਘਸੀਟ ਲਿਆਉਣ ਤੋਂ ਬਾਅਦ
ਓਹ ਨਿੱਕਾ ਜਿਹਾ ਦੇਵਤਾ ਮੈਨੂੰ
ਇਹ ਨਾ ਪੁਛਦਾ ਕਿ ਤੁਸੀਂ ਠੀਕ ਹੋ ਨਾ?
ਜਦ ਉਸ ਦੀ ਮਾਸੂਮੀਅਤ ਨੂੰ ਮੈਂ ਮੇਚਿਆ
ਸੜਕ ਕੰਢੇ ਖੜ੍ਹੇ ਘਟੀਆ ਹਾਸਾ ਹੱਸਦੇ
ਤਮਾਸ਼ਬੀਨਾਂ ਦੇ ਟੋਲੀ ਨਾਲ
ਤਾਂ ਮੈਨੂੰ ਓਹ ਸਭ ਲੱਗੇ ਬੇਹੱਦ ਬੌਣੇ
ਆਦਤ ਤੋਂ ਮਜਬੂਰ ਮੈਂ
ਗੱਲ ਪੜ੍ਹਾਈ ਤੇ ਲਿਆ ਕੇ ਪੁਛਿਆ
ਤੂੰ ਪੜ੍ਹਦਾ ਨਹੀਂ ਪੁੱਤ?
ਤੇ ਓਹ੍ਦੋਆਂ ਅਖਾਂ ਦੇ ਕੋਏ
ਮੇਰੇ ਸਵਾਲ ਦੀ ਬੇਰਹਿਮੀ ਦਾ
ਇੱਕਦਮ ਅਹਿਸਾਸ ਕਰ ਗਾਏ ਮੈਨੂੰ
ਓਹਦੇ ਝੋਲੇ ਦੇ ਸਾਰੇ ਚਾਕੂ ਕਢ
ਜਦ ਮੈਂ ਮਨ ਕਰੜਾ ਕਰ ਪੁਛਿਆ
ਸਾਰਿਆਂ ਦੇ ਕਿੰਨੇ ਦਵਾਂ ਰਾਜੇ
ਤਾਂ ਇੱਕ ਰੋਹ ਜਾਗ ਉਠਿਆ
ਉਸ ਦੇ ਆਲੇ-ਭੋਲੇ ਚਿਹਰੇ ਤੇ
ਜੋ ਸ਼ਾਇਦ ਸਵੈ-ਮਾਣ ਦਾ ਪ੍ਰਤੀਕ ਸੀ
ਪਰ ਅਗਲੇ ਹੀ ਪਲ ਉਸਦੇ ਹਾਵ-ਭਾਵ
ਜਿਵੇਂ ਹਾਰ ਮੰਨ ਗਏ ਹੋਣ
ਉਸ ਨੂੰ ਯਾਦ ਆਏ ਕੁਝ ਹਾਲਾਤਾਂ ਅੱਗੇ
੧੦੦ ਦੇ ਦੋ ਨੋਟ ਉਸ ਅੱਗੇ ਕਰਦਿਆਂ
ਮੈਂ ਇੱਕ ਫਿੱਕੀ ਹਾਸੀ ਹੱਸਿਆ
ਤੇ ਉਸ ਨੂੰ ਪੈਰ ਘਸੀਟਦਿਆਂ ਹੋਇਆਂ
ਬੱਸ ਚੁੱਪ-ਚਾਪ ਵੇਖਦਾ ਰਿਹਾ
ਇੱਕ ਪਲ ਲਈ ਮੈਂ ਆਪਣੇ ਅੰਦਰਲੇ
ਅਖੌਤੀ ਦਾਨੀ ਬੰਦੇ ਨੂੰ ਥਾਪੜਾ ਦਿੱਤਾ
ਪਰ ਅਗਲੇ ਹੀ ਪਲ
ਸਵੈ-ਘਿਰਣਾ ਦੀ ਇੱਕ ਲਹਿਰ
ਜਿਵੇਂ ਮੇਰੇ ਅੰਦਰੋਂ ਉਠੀ
ਤੇ ਬੱਸ ਤੁਰਦੀ ਬਣੀ
ਮੈਨੂੰ ਸ਼ਰ੍ਮਸ਼ਾਰ ਕਰਕੇ
ਮੈਨੂੰ ਯਾਦ ਆਏ ਓਹ ਸਾਰੇ ਹੀ ਪਲ
ਪੀ.ਵੀ.ਆਰ. ਦੇ ਹਾਸਿਆਂ ਵਾਲੇ
ਤੇ ਸੀ.ਸੀ.ਡੀ. ਦਿਆਂ ਸੋਫਿਆਂ ਵਾਲੇ
ਤੇ ਮੈਨੂੰ ਲੱਗਿਆ ਜਿਵੇਂ ਮੈਂ ਪੀਤਾ ਹੋਵੇ
ਬੋਤਲਾਂ ਚ' ਬੰਦ ਕਿਸੇ ਮਾਸੂਮ ਦਾ
ਖਾਮੋਸ਼ ਤੇ ਠੰਡਾ ਯਖ ਖੂਨ
ਮੇਰਾ ਸਿਰ ਚਕਰਾ ਗਿਆ ਤੇ
ਭਰ ਸਿਆਲ ਚ' ਵੀ ਪਸੀਨਾ
ਮੇਰੇ ਮਥੇ ਤੇ ਚਮਕਣ ਲੱਗਿਆ
ਗੁਨਾਹ ਦੇ ਸਬੂਤ ਵਜੋਂ
ਆਪਣੇ ਕੀਤੇ ਤੇ ਪਛਤਾਉਂਦਾ ਮੈਂ
ਅਗਲੇ ਦਿਨ ਫਿਰ ਤੋਂ
ਤੁਰ ਪਿਆ ਗਿਆਨ ਹਾਸਿਲ ਕਰਨ
ਉਸ ਪਵਿੱਤਰ ਜਗਾਹ ਤੇ
ਜਿਸ ਦੇ ਬਾਹਰ ਆਉਂਦੀਆਂ ਨੇ
ਬਹੁਤ ਤ੍ਰ੍ਸਾਈਆਂ ਅਖਾਂ
ਪੜ੍ਹਨ ਦੀ ਪਿਆਸ ਨਹੀਂ
ਸਗੋਂ ਕਮਾਈ ਦੀ ਆਸ ਲੈ ਕੇ
ਤੇ ਤੁਰ ਪੈਂਦੇ ਨੇ ਉਸ ਕੂੜੇ ਦੇ ਢੇਰ ਵੱਲ
ਜਿਥੇ ਲੱਗੇ ਨੇ ਮਹਿੰਗੇ ਬ੍ਰੈੰਡ ਦੀਆਂ
ਵਸਤਾਂ ਦੀ ਮਸ਼ਹੂਰੀ ਵਾਲੇ ਹੋਰਡਿੰਗ
ਤੇ ਲਿਖਿਆ ਹੋਇਆ ਹੈ ਵੱਡਾ ਵੱਡਾ ਕਰਕੇ
ਲੁਧਿਆਣਾ ਤੁਹਾਡਾ ਆਪਣਾ ਸ਼ਹਿਰ ਹੈ,
ਇਸ ਨੂੰ ਸਾਫ਼ ਰਖੋ ਤੇ ਭਿਖਾਰੀਆਂ ਤੋਂ ਬਚੋ !


ਕੁਕਨੂਸ
੧੧ ਨਵੰਬਰ ,੨੦੧੦

15 Jun 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

kmaaaaLllllllllllllllllll likhea beeba ji ......jio

15 Jun 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
ਅਤਿ ਅੰਤ ਖੂਬਸੂਰਤ.....!!!!!!!!!!
15 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬਹੁਤ ਵਧੀਆ!

15 Jun 2012

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

vry nice..

15 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Another Good One Kuknus..!!

 

tfs...

15 Jun 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

WOW.. :-)

24 Jun 2012

Reply