ਬੜੀ ਤਾਂਘ ਰਹੀ ਸੀ ਦਿਲ ਚੰਦਰੇ ਨੂੰ,
ਯਾਰਾਂ ਨਾਲ ਮਿਲਣ ਦੀ ਦਿਲ ਚੰਦਰੇ ਨੂੰ,
ਅੱਜ ਵਕਤ ਬੁਲਾਵਾ ਘੱਲਿਆ ਹਵਾ ਦੇ ਹਥੀਂ,
ਕੁੰਜੀ ਲਭ ਨਾ ਪਾ ਰਿਹਾ, ਵਕਤ ਜੰਦਰੇ ਦੀ,
ਚਾਅ, ਉਮੰਗਾਂ ਬਸ ਹੁਣ ਅਧੂਰੀਆਂ ਨੇ ,
ਚੋਭ ਸੀਨੇ ਤੱਕ ਪੁੱਜ ਰਹੀ, ਤੀਖ਼ੇ ਖੰਜਰੇ ਦੀ,
ਮਿਲਾਂਗੇ ਫੇਰ ਕੀਤੇ , ਰਾਹੇ ਬਗਾਹੇ ਜਰੂਰ,
ਉਡੀਕ ਕਰਾਂਗੇ ਘੜੀ , ਵਸਲ ਦੇ ਮੰਜਰੇ ਦੀ,
ਵਸਲ ਮੁਬਾਰਕ ਹੋਵੇ ਮੇਰੇ ਵੱਲੋ ਮੇਰੇ ਗਮਖਾਰਾਂ ਨੂੰ,
ਮੈਂ ਸਦਾ ਲੋਚਦਾ ਰਹਾਂਗਾ, ਯਾਰੋ, ਥੋਡੇ ਦੀਦਾਰਾਂ ਨੂੰ |
ਮੈਂ ਤੁਹਾਡਾ ਦਿਲੋਂ ਬੁਲਾਵਾ ਕਬੂਲ ਕਰਦਾ ਹਾਂ, ਜਿਸ ਵਕਤ ਦੀ ਮੈਨੂੰ ਚਿਰਾਂ ਤੋਂ ਉਡੀਕ ਸੀ , ਓਹੀ ਮੇਰੀ ਮਜਬੂਰੀ , ਮੇਰਾ ਕੰਮ ਮੇਰੀ ਲੱਤ ਫੜਕੇ ਖੜ ਗਿਆ ਏ ਸ਼ਾਇਦ ਹਾਲੇ ਮੇਲ ਦਾ ਵਕਤ ਦੂਰ ਏ ......ਯਾਰੋ ਮੇਰੀ ਹਾਜਰੀ ਮੇਰੇ ਸ਼ਬਦਾਂ ਤੋਂ ਲਵਾ ਲੈਣੀ .....ਤਾਂਘ ਫੇਰ ਵੀ ਰਹੇਗੀ .....ਜਿਆਦਾ ਗੱਲ ਸਪਸ਼ਟ ਨਹੀਂ ਕਰਦਾ .....ਪਰ ਰਹਿ ਵੀ ਨਹੀਂ ਹੁੰਦਾ .......ਜਿੰਦਗੀ ਦਾ ਇਹ ਪਲ ਮੈਨੂੰ ਸ਼ਾਇਦ ਫੇਰ ਮਿਲੇ ...ਅਰਦਾਸ ਕਰੋ
ਬੜੀ ਤਾਂਘ ਰਹੀ ਸੀ ਦਿਲ ਚੰਦਰੇ ਦੀ ,
ਯਾਰਾਂ ਨਾਲ ਮਿਲਣ ਦੀ ਦਿਲ ਚੰਦਰੇ ਦੀ,
ਅੱਜ ਵਕਤ ਬੁਲਾਵਾ ਘੱਲਿਆ ਹਵਾ ਦੇ ਹੱਥੀਂ,
ਕੁੰਜੀ ਲਭ ਨਾ ਪਾ ਰਿਹਾ, ਵਕਤ ਜੰਦਰੇ ਦੀ,
ਚਾਅ, ਉਮੰਗਾਂ ਬਸ ਹੁਣ ਅਧੂਰੀਆਂ ਨੇ ,
ਚੋਭ ਸੀਨੇ ਤੱਕ ਪੁੱਜ ਰਹੀ, ਤੀਖ਼ੇ ਖੰਜਰੇ ਦੀ,
ਮਿਲਾਂਗੇ ਫੇਰ ਕਿਤੇ , ਰਾਹੇ ਬਗਾਹੇ ਜਰੂਰ,
ਉਡੀਕ ਕਰਾਂਗੇ ਘੜੀ , ਵਸਲ ਦੇ ਮੰਜਰੇ ਦੀ,
ਵਸਲ ਮੁਬਾਰਕ ਹੋਵੇ ਮੇਰੇ ਵੱਲੋ ਮੇਰੇ ਗਮਖਾਰਾਂ ਨੂੰ,
ਮੈਂ ਸਦਾ ਲੋਚਦਾ ਰਹਾਂਗਾ, ਯਾਰੋ, ਥੋਡੇ ਦੀਦਾਰਾਂ ਨੂੰ |
ਰਿਣੀ ਰਹੂਂਗਾ ਹਰ ਪਲ ਇੰਨੇ ਬਖਸ਼ੇ ਪਿਆਰਾਂ ਨੂੰ,
ਕਬੂਲੋ ਸਜਦਾ ਕਰਦਾ 'ਜੱਸ', ਦਿਲੋਂ ਸੱਦੇ ਯਾਰਾਂ ਨੂੰ |