ਇੰਝ ਲਗੇ ਜਿਵੇ ਆਖਰੀ ਸਾਹ ਗਿਣ ਰਿਹਾ ਹੋਵਾ
ਕਿਨੇ ਕੁ ਰਹਿ ਗਏ ਦੁੱਖ ਮੇਰੇ ਮਿਣ ਰਿਹਾ ਹੋਵਾ
ਭੱਜਦਾ ਹਾਂ, ਦੌੜਦਾ ਹਾਂ, ਸੋਚਾਂ ਤੋ ਕੋਹਾ ਹੀ ਦੂਰ
ਫਿਰ ਆਪਣੇ ਆਪ ਨੂੰ ਸੋਚਾਂ'ਚ ਚਿਣ ਰਿਹਾ ਹੋਵਾ
ਹੰਝੂਆ ਦੇ ਨੇ ਕਾਫਲੇ ਟੁੱਟਦੇ ਨਹੀ ਮੁਕਦੇ ਨਹੀ
ਹਿਜਰ ਵਿਚ ਆਪਣੇ ਆਪ ਨੂੰ ਵਿੰਣ ਰਿਹਾ ਹੋਵਾ
ਖਬਰੇ, ਕਿੰਝ ਤੈਨੂੰ ਪਾਉਣ ਦੀ ਗੱਲ ਕਰਦਾ ਹਾ
ਕਰ ਰਿਹਾ ਮਹਿਸੂਸ ਆਪੇ ਤੋਂ ਛਿਣ ਰਿਹਾ ਹੋਵਾ
"ਦਾਤਾਰ" ਲੱਭ ਰਿਹਾ ਕਾਰਣ ਤੇਰਾ ਵੱਖ ਹੋਣ ਦਾ
ਫਿਰ ਸਮਝ ਪਈ ਤੇਰੀ ਸੋਚ ਤੋ ਭਿੰਨ ਰਿਹਾ ਹੋਵਾ
ਇੰਝ ਲਗੇ ਜਿਵੇ ਆਖਰੀ ਸਾਹ ਗਿਣ ਰਿਹਾ ਹੋਵਾ
ਕਿਨੇ ਕੁ ਰਹਿ ਗਏ ਦੁੱਖ ਮੇਰੇ ਮਿਣ ਰਿਹਾ ਹੋਵਾ
ਭੱਜਦਾ ਹਾਂ, ਦੌੜਦਾ ਹਾਂ, ਸੋਚਾਂ ਤੋ ਕੋਹਾ ਹੀ ਦੂਰ
ਫਿਰ ਆਪਣੇ ਆਪ ਨੂੰ ਸੋਚਾਂ'ਚ ਚਿਣ ਰਿਹਾ ਹੋਵਾ
ਹੰਝੂਆ ਦੇ ਨੇ ਕਾਫਲੇ ਟੁੱਟਦੇ ਨਹੀ ਮੁਕਦੇ ਨਹੀ
ਹਿਜਰ ਵਿਚ ਆਪਣੇ ਆਪ ਨੂੰ ਵਿੰਣ ਰਿਹਾ ਹੋਵਾ
ਖਬਰੇ, ਕਿੰਝ ਤੈਨੂੰ ਪਾਉਣ ਦੀ ਗੱਲ ਕਰਦਾ ਹਾ
ਕਰ ਰਿਹਾ ਮਹਿਸੂਸ ਆਪੇ ਤੋਂ ਛਿਣ ਰਿਹਾ ਹੋਵਾ
"ਦਾਤਾਰ" ਲੱਭ ਰਿਹਾ ਕਾਰਣ ਤੇਰਾ ਵੱਖ ਹੋਣ ਦਾ
ਫਿਰ ਸਮਝ ਪਈ ਤੇਰੀ ਸੋਚ ਤੋ ਭਿੰਨ ਰਿਹਾ ਹੋਵਾ