|
|
| "Akal"......The Intelligence |
ਅਕਲ"
ਬਾਤ ਬਜ਼ੁਰਗਾਂ ਵਾਲੀ ਮਿੱਤਰੋ, ਪਹਿਲੀ ਸੱਟੇ ਭਾਉਂਦੀ ਨੀ, ਅਕਲ ਠੋਕਰਾਂ ਖਾ ਕੇ ਆਵੇ, ਮੇਵੇ ਖਾ ਕੇ ਆਉਂਦੀ ਨੀ।
ਬੰਦਾ ਮੋਢਿਆਂ ਉੱਤੋਂ ਥੁੱਕੇ, ਉਮਰ ਜਵਾਨੀ ਵਿਚ ਮਿੱਤਰੋ, ਬਾਪੂ ਆਲੀਆਂ ਚੇਤੇ ਆਵਣ, ਪਈ ਪ੍ਰੇਸ਼ਾਨੀ ਵਿਚ ਮਿੱਤਰੋ ਉਮਰ ਢਲੀ ਤੋਂ ਉਹੋ ਨਸੀਹਤ, ਬੱਚਿਆਂ ਨੂੰ ਅੱਗੋਂ ਭਾਉਂਦੀ ਨੀ। ਅਕਲ ਠੋਕਰਾਂ ਖਾ ਕੇ ਆਵੇ, ਮੇਵੇ ਖਾ ਕੇ ਆਉਂਦੀ ਨੀ।
ਲੋਕੀਂ ਆਪੇ ਟੋਏ ਪੁੱਟਣ, ਪਿੱਛੋਂ ਵਿਚ ਨੇ ਡਿੱਗ ਪੈਂਦੇ, ਕਿਸੇ ਦੀ ਗਲਤੀ ਤੋਂ ਨਾ ਸਿੱਖਣ, ਖੁਦ ਪੁੱਠੇ ਪੰਗੇ ਲੈ ਲੈਂਦੇ, ਗੱਲ ਵਿਗੜੀ ਤੋਂ ਮੱਥਾ ਪਿੱਟਣ, ਸਮਝ ਅੱਗੋਂ ਕੁਝ ਆਉਂਦੀ ਨੀ, ਅਕਲ ਠੋਕਰਾਂ ਖਾ ਕੇ ਆਵੇ, ਮੇਵੇ ਖਾ ਕੇ ਆਉਂਦੀ ਨੀ।
ਕੁਝ ਅਕਲਾਂ ਵਾਲੇ ਲੀਡਰ ਬਣਗੇ, ਕੁਝ ਫਰਜ਼ੀ ਬਾਬੇ ਬਣ ਗਏ ਨੇ, ਅਖੇ, 'ਸਾਡੀ ਜੂਨ ਸੁਧਰ ਜਾਊ', ਲੋਕੀਂ ਐਵੇਂ ਪਿੱਛੇ ਤੁਰ ਪਏ ਨੇ, ਬਿਨ ਮਰਿਆਂ ਜੰਨਤ ਮਿਲਦੀ ਨਾ, ਇਹ ਸਮਝ ਕਿਸੇ ਨੂੰ ਆਉਂਦੀ ਨੀ, ਅਕਲ ਠੋਕਰਾਂ ਖਾ ਕੇ ਆਵੇ, ਮੇਵੇ ਖਾ ਕੇ ਆਉਂਦੀ ਨੀ।
ਜੇ ਮਿੱਤਰੋ ਇਸ ਦੁਨੀਆਂ ਤੇ, ਕੋਈ ਸੋਚ ਸਮਝ ਕੇ ਕੰਮ ਕਰੇ, ਉਹਦੀ ਬੱਲੇ ਬੱਲੇ ਹੋ ਜਾਏ, ਪਰ ਮੂਰਖ ਬੌਦਾ ਡੰਨ ਭਰੇ, ਰੱਬੀ ਰਹਿਮਤ, ਕੀਤੀ ਮਿਹਨਤ, ਕਹੇ 'ਪ੍ਰੀਤ' ਅਜਾਈਂ ਜਾਂਦੀ ਨੀ, ਅਕਲ ਠੋਕਰਾਂ ਖਾ ਕੇ ਆਵੇ, ਮੇਵੇ ਖਾ ਕੇ ਆਉਂਦੀ ਨੀ।
http://preetludhianvi.blogspot.com/
|
|
21 Dec 2011
|