ਅੱਖਾ ਬੰਦ ਕਰੀਏ ਤਾਂ ਦੀਦਾਰ ਹੁੰਦਾ
ਅੱਖਾ ਖੋਲੀਏ ਤਾਂ ਚੇਹਰਾ ਨਜ਼ਰੋ ਪਾਰ ਹੁੰਦਾ
ਉਸ ਚਿਹਰੇ ਨੂੰ ਦੇਖਣ ਮਾਰਾ ਮੈ ਰਾਤਾਂ ਨੂੰ ਉੱਠਦਾ
ਸਮਝ ਨਹੀ ਪਾਉਂਦਾ ਚੇਹਰਾ ਸੱਚ ਦਾ ਜਾਂ ਝੂਠ ਦਾ
ਸੋਚਿਆ ਘਰ ਦੇ ਮਾਹੌਲ ਤੌ ਦੂਰ ਹੋ ਜਾਈਏ
ਉਸ ਨੂਰਾ ਸ਼ਹਿਜਾਦੀ ਤੌ ਖੇੜਾ ਛੁਡਾਈਏ
ਜਿਸਨੇ ਨੀਦ ਤੇ ਆਰਾਮ ਖੋਇਆ ਪਲ ਪਲ ਦਾ
ਦੇਖਿਆ ਜਾਣਾ ਕਦੋ ਚਿਹਰਾ ਸੂਰਤ ਅਵੱਲ ਦਾ
ਹੁਣ ਕਿੳ ਉਸ ਬਿਨ ਨਹੀ ਸਾਰ ਹੁੰਦਾ
ਅੱਖਾ ਬੰਦ ਕਰੀਏ ਤਾਂ ਦੀਦਾਰ ਹੁੰਦਾ
ਅੱਖਾ ਖੋਲੀਏ ਤਾਂ ਚੇਹਰਾ ਨਜ਼ਰੋ ਪਾਰ ਹੁੰਦਾ
ਸਿਆਣਿਆ ਨੇ ਸਲਾਹ ਧਾਗੇ ਤੇ ਤਵੀਤਾ ਦੀ ਦਿੱਤੀ
ਦੱਸਿਆ ਜਦੋ ਰਾਤ ਮੇਰੇ ਨਾਲ ਕੀ ਬੀਤੀ
ਦੋਸਤ ਕਹਿੰਦੇ ਵਹਿਮ ਤੇਰੇ ਮਨ ਦਾ
ਹੌਲੀ ਹੌਲੀ ਭੁੱਲ ਜੇਂ ਗਾ ਚੇਤਾ ਉਸ ਜਨ ਦਾ
ਸਭ ਨੇ ਆਪਣੀ ਆਪਣੀ ਰਾਇ ਸਮਝਾਈ
ਪਰ ਅਰਸ਼ ਨੂੰ ਤਾਂ ਅੱਜ ਵੀ ਸੁਪਨੇ ਵਿੱਚ ਦਿੰਦੀ ਦਿਖਾਈ
ਕਾਸ਼ ਇਹ ਸੁਪਨਾ ਸੱਚ ਸਾਕਾਰ ਹੁੰਦਾ
ਅੱਖਾ ਬੰਦ ਕਰੀਏ ਤਾਂ ਦੀਦਾਰ ਹੁੰਦਾ
ਅੱਖਾ ਖੋਲੀਏ ਤਾਂ ਚੇਹਰਾ ਨਜ਼ਰੋ ਪਾਰ ਹੁੰਦਾ