|
ਅੱਖਰ |
ਅੱਖਰਾਂ ਦੇ ਵਿਚ ਛੁੱਪੀ ਇਕ ਸੂਰਤ, ਸ਼ਬਦਾਂ ਰਾਹੀਂ ਜ਼ਾਹਰ ਹੈ ਕੀਤੀ। ਅੱਖਰਾਂ ਵਿਚ ਜ਼ਜ਼ਬਾਤ ਛੁੱਪੇ ਨੇ, ਜੋ ਸ਼ਬਦਾਂ ਵਿਚ ਛੁੱਪਾ ਹੈ ਲੀਤੀ। ਮੰਤਰ ਮੁੱਘਦ ਪੱਥਰ ਦੀ ਮੂਰਤ, ਪਾਣੀ ਤੋਂ ਨਿਰਲੇਪ ਰਹੀ ਹੈ। ਪਤਾ ਨਹੀਂ ਕਿੰਝ ਮਨ ਦੀ ਜਾਣੇ, ਆਪਣੀ ਵੇਦਨ ਚੁੱਪ ਚੁੱਪੀਤੀ। ਅੱਖਰ ਰੱਬ ਅੱਖਰ ਹੀ ਬੰਦਾ, ਅੱਖਰ ਬੰਦਗੀ ਰੂਪ ਬਣਾਵੇ, ਅੱਖਰਾਂ ਵਿਚ ਸਮੋਕੇ ਸਾਗਰ, ਅੱਖਰਾਂ ਕਿਸ਼ਤੀ ਪਾਰ ਹੈ ਕੀਤੀ। ਅੱਖਰਾਂ ਮੇਰੇ ਝੱਲ ਵਿਚ ਫਿਰਦੇ, ਅੱਖਰ ਮੇਰੇ ਅਕਾਸ਼ ਗੰਗਾ ਨੇ, ਅੱਖਰ ਸਾਰੇ ਨਦੀਆਂ ਨਾਲੇ, ਅੱਖਰਾਂ ਸੰਯਮ ਸਾਗਰ ਪੀਤੀ। ਅੱਖਰ ਹੀ ਨੇ ਅਰਥ ਖੋਲਦੇ, ਅੱਖਰਾ ਦੇ ਭੰਡਾਰ ਭਰੇ ਨੇ, ਬੇਅਰਥੇ ਕਈ ਅੱਖਰ ਘੁੰਮਦੇ, ਅੱਖਰਾਂ ਕੋਲ ਸ਼ਬਦ ਪ੍ਰਤੀਤੀ। ਅੱਖਰਾਂ ਕਰਕੇ ਧਰਮ ਵਖਰੇਵਾਂ, ਅੱਖਰ ਅਗੰਮ ਦੀ ਗੱਲ ਨੇ ਕਰਦੇ, ਅੱਖਰਾਂ ਬਦਲੇ ਅਰਥ ਧਰਮ ਦੇ, ਅੱਖਰਾਂ ਇਨਸਾਨੀਅਤ ਬੇਰੁਖ ਕੀਤੀ। ਅੱਖਰਾਂ ਵਿਚ ਛਿਪੇ ਜੋ ਚਿਹਰੇ, ਅੱਖਰਾਂ ਨਾਲ ਨੇ ਬਦਲਦੇ ਰਿਸ਼ਤੇ, ਅੱਖਰ ਕਦੀ ਸ਼ਬਦ ਨਹੀਂ ਹੁੰਦੇ, ਅੱਖਰ ਆਖਰ ਮਨ ਦੀ ਰੀਤੀ।
|
|
10 Oct 2013
|