ਇਸ਼ਕ਼ ਦੇ ਰਾਹੀਂ ਪੈ ਕੇ ਕੈਸਾ ਰੋਗ ਸਹੇੜ ਲਿਆ ,
ਖੁਆਬਾਂ ਦੇ ਲਈ ਅੱਖੀਆਂ ਨੇ ਹੈ ਬੂਹਾ ਭੇੜ ਲਿਆ |
ਰੋ ਰੋ ਹੌਲੇ ਹੋ ਗਏ ਅੱਜ ਵੇਖ ਲੈ ਸੱਜਣਾ ਬੱਦਲ ਵੀ ,
ਪੌਣਾਂ ਨੇ ਬਿਰਹੋਂ ਦਾ ਐਸਾ ਰਾਗ ਹੈ ਛੇੜ ਲਿਆ |
ਸ਼ਰੇਆਮ ਓਹ ਕਰ ਗਏ ਮੇਰੇ ਅਰਮਾਨਾਂ ਦਾ ਕਤਲ ,
ਪੱਥਰਾਂ ਨਾਲ ਦਿਲ ਵਟਾ ਕੇ ਕੱਚ ਦੇ ਵਾਂਗ ਤਰੇੜ ਲਿਆ |
ਹੌਲੀ ਹੌਲੀ ਖੁਰ ਚੱਲੇ ਹਾਂ ਕੱਚੀ ਨਹਿਰ ਦੇ ਕੰਢੇ ਵਾਂਗ ,
ਜਿੰਦਗੀ ਦੀ ਬੁਣਤੀ ਨੂੰ ਆਪਣੇ ਹੱਥੀਂ ਆਪ ਉਧੇੜ ਲਿਆ |
ਇੱਕ ਦੀਵਾ ਤਾਂ ਬਲੇਗਾ ਮੇਰੇ ਲਈ ਵੀ ਕਿਸੇ ਮੋੜ ਤੇ ,
ਅੱਜ ਭਾਵੇਂ ਮੇਰੇ ਹਾਸਿਆਂ ਨੂੰ ਤੂੰ ਬੁੱਲਾਂ ਨਾਲੋਂ ਨਿਖੇੜ ਲਿਆ |
ਧੰਨਵਾਦ ,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਇਸ਼ਕ਼ ਦੇ ਰਾਹੀਂ ਪੈ ਕੇ ਕੈਸਾ ਰੋਗ ਸਹੇੜ ਲਿਆ ,
ਖੁਆਬਾਂ ਦੇ ਲਈ ਅੱਖੀਆਂ ਨੇ ਵੀ ਬੂਹਾ ਭੇੜ ਲਿਆ |

|