ਅੱਖੀਆ ਤੋ ਦੂਰ ਦਿਲ ਦੇ ਨੇੜੇ
ਸਾਨੂੰ ਰੋਗ ਸੱਜਣਾ ਇਹੋ ਜੇ ਸਹੇੜੇ
ਆਉਣ ਦੀਆ ਆਸਾ ਲਾਈ ਬੈਠੀ ਆ
ਨੀਦਾਂ ਤੇਰੀਆ ਸੋਚਾਂ ਚ ਗਵਾਈ ਬੈਠੀ ਆ
ਰੋਦਾਂ ਹੈ ਦਿਲ ਪਰ ਅੱਖਾ ਹੱਸਦੀਆ
ਦੇਖਾ ਜਦੋ ਮੇਰੀਆ ਰਕੀਬਾ ਹੋਰ ਵੱਸਦੀਆ
ਸਭ ਦੀਆ ਆਪਣੇ ਮਾਹੀ ਨਾਲ ਰੀਝਾ ਹੁੰਦੀਆ ਪੂਰੀਆ
ਮਾਹੀ ਪਰਦੇਸੀ ਤਾਂ ਸਹਿਣੀਆ ਪੈਂਦੀਆ ਘੂਰੀਆ
ਆਜਾ ਤੂੰ ਸਭ ਕੰਮਾ ਦੇ ਕਰਕੇ ਨਬੇੜੇ
ਅੱਖੀਆ ਤੋ ਦੂਰ ਦਿਲ ਦੇ ਨੇੜੇ
ਸਾਨੂੰ ਰੋਗ ਸੱਜਣਾ ਇਹੋ ਜੇ ਸਹੇੜੇ
ਦਿਨ ਗੁਜਰੇ ਸਾਲ ਬੀਤ ਗਏ
ਮੌਸਮ ਲੰਘ ਗਏ ਠੰਢੀ ਪੌਣ ਸੀਤ ਦੇ
ਜਿੰਦਗੀ ਦਾ ਨਹੀ ਕੋਈ ਭਰੋਸਾ
ਕਦੋ ਰਬ ਨੇ ਕਰ ਲੈਣਾ ਰੋਸਾ
ਉਦੋ ਪੈਸਿਆ ਦਾ ਨਹੀ ਜੌਰ ਚੱਲਣਾ
ਜਦੋ ਯਮਦੂਤਾ ਆਣ ਰੂੰਹ ਨੂੰ ਮੱਲਣਾ
ਵਾਪਿਸ ਨਹੀ ਮੁੜਨੇ ਅਰਸ਼ ਅੱਜ ਦਿਨ ਨੇ ਜਿਹੜੇ
ਅੱਖੀਆ ਤੋ ਦੂਰ ਦਿਲ ਦੇ ਨੇੜੇ
ਸਾਨੂੰ ਰੋਗ ਸੱਜਣਾ ਇਹੋ ਜੇ ਸਹੇੜੇ