ਅਕਰੋਸ਼ ਜਿੰਦਗੀ ਵਿੱਚ ਮਹਿਮਾਨ ਦੀ ਤਰਾਂ ਹੈ।ਸਕੂਨ ਮੇਰੇ ਹਿਰਦੇ ਵਿੱਚ, ਈਮਾਨ ਦੀ ਤਰਾਂ ਹੈ।ਪੱਥਰਾਂ ਦੀ ਮੂਰਤ ਤਰਾਂ ਹੋ ਗਿਆ ਹੈ ਇਨਸਾਨ,ਇਨਸਾਨੀਅਤ ਦਾ ਮਾਦਾ ਨਿਸ਼ਾਨ ਦੀ ਤਰਾਂ ਹੈ।ਕਿਵੇਂ ਲੁੱਕਦਾ ਹੈ ਫਿਰਦਾ ਭਗਵਾਨ ਆਦਮੀ ਤੋਂ,ਬੇਪਰਦਾ ਜਿਵੇਂ ਹੋਇਆ ਇਨਸਾਨ ਦੀ ਤਰਾਂ ਹੈ।ਆਪਾ ਸਾਂਭ ਨਾ ਸਕਿਆ ਮਜ੍ਹਬਾਂ ਵਿੱਚ ਵੰਡਿਆ,ਧਰਮ ਧੰਦਾ ਬਣਾਕੇ ਰੂਪ ਸ਼ੈਤਾਨ ਦੀ ਤਰਾਂ ਹੈ।ਪਾਸ ਸੱਭ ਦੇ ਕੁੱਝ ਕੁ ਪੱਲ ਹੁਦਾਰੇ ਜੀਣ ਲਈ,ਟੱਕਰ ਮੁਕੱਦਰ ਨਾਲ ਲਾਈ ਹੈਵਾਨ ਦੀ ਤਰਾਂ ਹੈ।
ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਕਵੀ ਅਤੇ ਪਾਠਕਾਂ ਦਾ ਧੰਨਵਾਦ