|
 |
 |
 |
|
|
Home > Communities > Punjabi Poetry > Forum > messages |
|
|
|
|
|
ਅਕਸਰ |
ਦੋਸਤੋ! ਕਦੇ ਕਦੇ ਨਹੀਂ ਅਕਸਰ ਮੈਂ ਬਹੁਤੀ ਵਾਰ ਖੁਦਗਰਜ਼ ਹੋ ਜਾਨਾਂ ...ਦੁਨੀਆਵੀ ਢਾਂਚੇ ਵਿਚ ਆਪਣੇ ਆਪ ਨੂੰ ਫਸਿਆ ਪਾਉਨਾਂ ਜਿਵੇਂ ਕੋਈ ਪਤੰਗਾ ਫਸ ਜਾਂਦਾ ਹੈ ਮਕੜਜਾਲ ਵਿਚ ਜਿਵੇਂ ਕੋਈ ਮਨੁੱਖ ਉਲਝ ਜਾਂਦਾ ਹੈ ਰਿਸ਼ਤਿਆਂ ਦੇ ਭਰਮਜਾਲ ਵਿਚ ਜਿਵੇਂ ਕੋਈ ਨੌਸਿਖੀਆ ਡੁੱਬ ਜਾਂਦਾ ਹੈ ਤਰਨਤਾਲ ਵਿਚ ਜਿਵੇਂ ਕੋਈ ਜਲਦੀ ਮਾਂ ਬਣਨ ਵਾਲੀ ਔਰਤ ਰੁੱਕ ਜਾਂਦੀ ਹੈ ਹੜਤਾਲ ਵਿਚ ਮੈਂ ਤਰਜੀਹ ਦੇ ਬੈਠਦਾਂ ਮਾਇਆ ਨੂੰ ਮਿਟਣ ਵਾਲੀ ਸਾਇਆ ਨੂੰ ਸਦੀਵੀਂ ਨਹੀਂ ਰਹਿਣੀ ਜੋ ਉਸ ਕਾਇਆ ਨੂੰ ਸਮਝਦਾ ਹਾਂ ਸਭ ਕੁਝ ਹੈ ਇਹ ਮਾਇਆ ਇਹ ਕਾਲਾ ਤੇ ਲਾਲ ਪ੍ਰਛਾਇਆ ਜਿਸ ਦਾ ਭੇਤ ਅੱਜ ਤੱਕ ਕਿਸੇ ਨਾ ਪਾਇਆ ਪਰ ਜਲਦੀ ਮੇਰਾ ਜ਼ਮੀਰ ਜਾਗ ਉਠਦਾ ਹੈ ਮੇਰਾ ਆਪਾ ਮੇਰੇ ਸਾਹਮਣੇ ਆਂਤਕਵਾਦੀ ਵਾਂਗ ਸੀਨਾ ਤਾਣ ਆ ਖੜਦਾ ਹੈ ਮੈਨੂੰ ਦੁਤਕਾਰਦਾ ਹੈ ਲਲਕਾਰਦਾ ਹੈ ਝਾੜਦਾ ਹੈ ਸਮਝਾਉਂਦਾ ਹੈ ਤੇ ਹਰ ਵਾਰ ਮੈਂ ਡੁਬਣ ਤੋਂ ਪਹਿਲਾਂ ਅਕਸਰ ਤਰ ਜਾਂਦਾ ਹਾਂ ਭਵਸਾਗਰ ਬਚ ਜਾਂਦਾ ਹਾਂ ਡੁਬਣ ਤੋਂ.......
ਗੋਵਰਧਨ ਗੱਬੀ
|
|
25 Oct 2012
|
|
|
|
ਬਹੁਤ ਵਧੀਆ ਰਚਨਾ ਹੈ.....ਬਿੱਟੂ ਜੀ......TFS......
|
|
26 Oct 2012
|
|
|
|
kis trah dubde ho te fer zamir tuhanu bharamjaal cho kadh dha hai ... bohat wadhia jazbaat sanjhe kitte tusin ...
realy beautiful
|
|
26 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|