ਭੋਗਣ ਤੱਤੜੀ ਚਰਖਾ ਕੱਤਦੀ / ਸੋਚਾਂ ਵਿੱਚ ਕੁਰਲਾਈ .............. ਜੋਗੀ ਉਤਰ ਪਹਾੜੋਂ ਆਇਆਅਲਖ - ਨਿਰੰਜਨ ਕਹਿ / ਆ ਬ੍ਹੁਹੇ ਅਲਖ ਜਗਾਈਭੋਗਣ ਆ ਲਿੱਬੜੇ ਹੱਥੀਂ / ਖੈਰ ਜੋਗੀ ਨੂੰ ਪਾਈਖੈਰ ਪਾਉਂਦਿਆਂ / ਆਟੇ ਲਿਬੜਿਆ ਹੱਥ, ਭੋਗਣ ਦਾਜੋਗੀ ਦੇ ਕਾਸੇ ਨੂੰ ਛੋਹ ਗਿਆ / ਪਤਾ ਨਾ ਲੱਗਾ ਕੀ ਹੋ ਗਿਆ ਜੋਗੀ ਦਾ ਕਾਸਾ ਭਰਿਆ- ਭਰਿਆ ../ ਖਾਲੀ ਹੱਥ ਭੋਗਣ ਦਾ ਹੋ ਗਿਆ .ਜੁਗਤੀ ..ਮੁਕਤੀ..../ ਭੋਗਣ ਦਾ ਭੋਗ ਗਿਆ ਜੋਗੀ ਦਾ ਜੋਗ ਗਿਆ ...ਨਜ਼ਰਾਂ ਦਾ ਮੇਲ..ਭੋਗਣ ਦਾ ਜੋਗ ਜਗਿਆ ਜੋਗੀ ਦਾ ਭੋਗ ਜਗਿਆ......... ਨਜ਼ਰਾਂ ਦਾ ਸੇਕ / ਜੋਗੀ ਕੋਲੋਂ ਸਹਿ ਨਾ ਹੋਇਆਮੈਂ ਜੋਗੀ ਨਹੀਂ ... ਕਹਿ ਨਾ ਹੋਇਆ ....ਜੋਗੀ ਦਾ ਮੱਥਾ ਤੱਕ / ਮੂੰਦੀਆਂ ਅੱਖਾਂ ਭੋਗਣ ਨੇ .... ਨੀਲ ਕੰਠ ...ਸਤ੍ਯਮ-ਸ਼ਿਵਮ -ਸੁੰਦਰਮ ! ਭੋਗਣ ਹੋ ਗਈ ਜੋਗਨ... ਮੋਰ-ਮੁਕਟਧਾਰੀ .../ ਮੀਰਾ ..ਮੋਹਨ ਦੀ ਪਿਆਰੀ.ਬ੍ਰਿਦਾਵਨ ਜਾ ਆਈ.......ਮੁੜ ਜੋਗਨ ਨੇ ਆ ਅਲਖ ਜਗਾਈ.... ..ਹੜ੍ਹ ਆਇਆ ਦਰਿਆ ਸ਼ੂਕ ਰਿਹਾ ਸੀ'ਪਰਮ-ਆਨੰਦ ' ਪਰਮ-ਆਨੰਦ 'ਭੋਗੀ ਕੂਕ ਰਿਹਾ ਸੀ / ਖਾਲੀ ਕਾਸਾ ਲੈ ਤੁਰੀ ਜੋਗਨ ...ਹਲਕਾ ਜੇਹਾ ਮੁਸਕਾਈ .../ ਅਲਖ-ਨਿਰੰਜਨ ਦੀ ਧੁੰਨੀ ਜਾ ਅੰਬਰ ਨਾਲ /ਟਕਰਾਈ.... ...
ਤੇਜਿੰਦਰ
ਖੂਬ.......tfs.....