|
 |
 |
 |
|
|
Home > Communities > Punjabi Poetry > Forum > messages |
|
|
|
|
|
ਕਵਿਤਾ ਨੂੰ ਅਲਵਿਦਾ |
ਵਕਤ ਆ ਗਿਆ ਹੈ ਕਿ ਬੰਸਰੀ ਦੇ ਸੁਰ ਜਿਹੀ ਵੱਜਦੀ ਮੱਠੀ ਮੱਠੀ ਪੌਣ ਵਾਂਗ ਵਗਦੀ ਜ਼ੁਲਫਾਂ ਵਾਂਗ ਛਾਂ ਕਰਦੀ ਤੇ ਕਿਣ-ਮਿਣ ਵਰ੍ਹਦੀ ਕਵਿਤਾ ਨੂੰ ਅਲਵਿਦਾ ਕਹੀਏ
ਕਿਓਂਕਿ ਜਦੋਂ ਕੰਨਾਂ ਵਿੱਚ ਤੇਲ ਭਰ ਜਾਵੇ ਸੋਚ ਦੀ ਉੜਾਨ ਮਰ ਜਾਵੇ ਰੂਹਾਂ ਵਿੱਚ ਸਿੱਕਾ ਉੱਤਰ ਆਵੇ ਚਮੜੀ ਗੈਂਡੇ ਦੀ ਹੋ ਜਾਵੇ ਤੇ ਮਨਾਂ ਨੂੰ 'ਮੁਰਦਾ ਸ਼ਾਂਤੀ' ਹੀ ਭਾਵੇ
ਤਾਂ ਸੰਖ ਵਜਾਉਣੇ ਪੈਂਦੇ ਨੇ ਝੱਖੜ ਝੁਲਾਉਣੇ ਪੈਂਦੇ ਨੇ ਨਸ਼ਤਰ ਖੁਭਾਉਣੇ ਪੈਂਦੇ ਨੇ ਤੇ ਕਦੀ ਕਦੀ 'ਬੋਲਿਆਂ ਨੂੰ ਸੁਣਾਉਣ ਲਈ ਬੰਬ ਚਲਾਉਣੇ ਪੈਂਦੇ ਨੇ'
ਆਓ ਡੰਕਾ ਨਗਾੜੇ ਤੇ ਧਰੀਏ ਹੰਗਾਮਾ ਕੋਈ ਕਰੀਏ ਮੂਸਲਾਧਾਰ ਵਰ੍ਹੀਏ ਬਣ ਕੇ ਸੈਲਾਬ ਜਾ ਚੜ੍ਹੀਏ ਤੇ ਮਧੁਰ ਮਧੁਰ ਬੰਸਰੀ ਦੇ ਸੁਰ ਜਿਹੀ ਕਵਿਤਾ ਦਾ ਸੋਲ੍ਹਾ ਜਾ ਪੜ੍ਹੀਏ
ਡਾ. ਨਵਦੀਪ ਸਿੰਘ
|
|
22 Jan 2014
|
|
|
|
ਬਾ ਕਮਾਲ ਰਚਨਾ ਬਾਈ ਜੀ, Thanks for sharing |
|
|
22 Jan 2014
|
|
|
|
Dr. Navdeep singh ji di eh kavita bohat shaandaar rahi,...........TFS Bittu sir....
|
|
22 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|