ਜਨਾਬ ਅਨਵਰ ਮਸੂਦ ਜੀ ਪਾਕਿਸਤਾਨ ਦੇ ਬੜੇ ਹੀ ਮਕਬੂਲ ਸ਼ਾਯਰ ਨੇ, ਓਹਨਾ ਦੀ ਇਕ ਰਚਨਾ ਮੇਰੇ ਦਿਲ ਦੇ ਬਹੁਤ ਕਰੀਬ ਹੈ...ਜੋ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ.....
ਵੈਸੇ ਤਾਂ ਓਹ ਮਜਾਹੀਆ ਸ਼ਾਯਰੀ ਲਿਖਦੇ ਨੇ ਪਰ ਇਹ ਇਕ ਨਾਯਾਬ ਪੇਸ਼ਕਸ਼ ਹੈ ਓਹਨਾ ਦੀ (ਅੰਬਰੀ)....ਸਕੂਲ ਪੜ੍ਹਦੇ ਦੋ ਦੋਸਤਾਂ ਦੀ ਸਚੀ ਕਹਾਣੀ ਹੈ...ਇਕ ਹੈ ਬਸ਼ੀਰਾ ਤੇ ਦੂਜਾ ਹੈ ਅਕਰਮਾ...ਬਸ਼ੀਰਾ ਸਕੂਲ ਲੇਟ ਆਉਂਦਾ ਹੈ...ਸਕੂਲ ਦਾ ਮਾਸਟਰ (ਮੁਨਸ਼ੀ) ਓਹਨੂੰ ਲੇਟ ਆਉਣ ਦਾ ਕਰਨ ਪੁਛਦਾ ਹੈ....
ਅੱਜ ਬੜੀ ਦੇਰ ਨਾਲ ਆਇਆ ਏ ਓਏ ਬਸ਼ੀਰਿਆ,
ਇਹ ਤੇਰਾ ਪਿੰਡ ਏ ਤੇ ਨਾਲ ਹੀ ਸਕੂਲ ਏ,
ਜਾਵੇਂਗਾ ਤੂੰ ਮੇਰੇ ਕੋਲੋਂ ਹੱਡੀਆਂ ਭੰਨਾ ਕੇ
ਆਇਆਂ ਏਂ ਤੂੰ ਦੋਵੇਂ ਤੰਬੀਆਂ ਘੁਸਾ ਕੇ
ਓਹ ਕਹਿੰਦਾ ਮੁਨਸ਼ੀ ਜੀ,
ਮੇਰੀ ਇਕ ਗੱਲ ਪਹਿਲਾਂ ਸੁਣ ਲਓ
ਅਕ੍ਰ੍ਮੇ ਨੇ ਨੇਰ੍ਹ ਜਿਹਾ ਨੇਰ੍ਹ ਅੱਜ ਪਾਇਆ ਏ
ਮਾਈ ਨੂੰ ਇਹ ਮਾਰਦਾ ਏ, ਤੇ ਬੜਾ ਡਾਢਾ ਮਾਰਦਾ ਏ
ਅੱਜ ਏਸ ਭੈੜਕੇ ਨੇ ਹੱਦ ਚਾ ਮੁਕਾਈ ਏ,
ਓਹਨੂੰ ਮਾਰ-ਮਾਰ ਮਧਾਣੀ ਭੰਨ ਸੱਟੀ ਏ,
ਬੰਦੇ ਕਠੇ ਹੋਏ ਤੇ ਓਥੋਂ ਭਜ ਵਗਿਆ ਏ
ਚੁੱਕ ਕੇ ਕਿਤਾਬਾਂ ਸਕੂਲ ਵੱਲ ਨੱਸ ਆਇਆ ਏ
ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ
ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ
ਅਖਾਂ ਵਿਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ
ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ
ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ
ਅਖਾਂ ਵਿਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ
ਕਹਿਣ ਲੱਗੀ ਸੋਹਣਿਆ, ਵੇ ਪੁੱਤਰ ਬਸ਼ੀਰਿਆ
ਮੇਰਾ ਇਕ ਕੰਮ ਵੀ ਤੂੰ ਕਰੀਂ ਅੱਜ ਹੀਰਿਆ,
ਰੋਟੀ ਮੇਰੇ ਅਕ੍ਰ੍ਮੇ ਦੀ ਲਈ ਜਾ ਮਦਰੱਸੇ
ਅੱਜ ਫਿਰ ਟੂਰ ਗਿਆ ਏ ਮੇਰੇ ਨਾਲ ਰੁੱਸ ਕੇ
ਘਿਓ ਨਾਲ ਗੁੰਨ ਕੇ ਪਰੌਂਠੇ ਓਹਨੇ ਪਕਾਏ ਨੇ
ਰੀਝ ਨਾਲ ਰਿੰਨਿਆ ਸ਼ੂ ਆਂਡਿਆਂ ਦਾ ਹਲਵਾ
ਪੋਣੇ ਵਿਚ ਬੰਨ ਕੇ ਮੇਰੇ ਹਥ ਦਿੱਤੇ ਸੂ
ਏਹੀਓ ਗੱਲ ਆਖਦੀ ਸੀ ਮੁੜ-ਮੁੜ ਮੁਨਸ਼ੀ ਜੀ
ਛੇਤੀ ਨਾਲ ਜਾਈ ਬੀਬਾ, ਦੇਰੀਆਂ ਨਾ ਲਾਈੰ ਬੀਬਾ
ਓਹਦੀਆਂ ਤੇ ਲੁਸ੍ਦੀਆਂ ਹੋਣਗੀਆਂ ਆਂਦਰਾਂ ਮੇਰੇ ਲਾਲ ਦੀਆਂ
ਭੁਖਾ ਭਾਣਾ ਅੱਜ ਓਹ ਸਕੂਲੇ ਟੁਰ ਗਿਆ ਏ
ਰੋਟੀ ਓਹਨੇ ਦਿੱਤੀ ਮੈਂ ਭੱਜਾ-ਭੱਜਾ ਆਇਆ ਜੇ
ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ
ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ