|
ਅਮਿਓ ਰਸ |
ਮੈਂ ਸਾਂ ਪੱਥਰ, ਮੂਰਤ ਤੂੰ ਕੀਤਾ,
ਮੈਂ ਸਾਂ ਮਿੱਟੀ ਸੂਰਤ ਤੂੰ ਕੀਤਾ॥
ਮੈਂ ਬਿਗਾਨਾ ਕਿਦਾਂ ਹੋਇਆ,
ਮੈਨੂੰ ਸੁਰਤੋਂ ਸ਼ਬਦ ਤੂੰ ਕੀਤਾ॥
ਤੂੰ ਪਵਨ ਨੂੰ ਪ੍ਰਾਣ ਬਣਾਇਆ,
ਅਹਿਸਾਸਾਂ ਦੀ ਪੂੰਜੀ ਦਿਤੀ,
ਜਿਥੇ ਚਾਹਿਆ ਉਥੇ ੲਖਿਆ,
ਭੁੱਲੀ ਜਦ ਹਜ਼ੂਰ ਤੂੰ ਕੀਤਾ॥
ਬਸੰਤ ਬਹਾਰ ਤੂੰ ਮਨਮੋਹਕ ਦਿਤੀ,
ਤਨ ਮਨ ਮੌਲਿਆ ਤੇਰੇ ਕਰਕੇ,
ਪੱਤ ਝੜੇ ਅੰਕੁਰ ਫਿਰ ਫੁੱਟੇ,
ਅਕਾਸ਼ ਜਲਵਾਯੂ ਸ਼ੁੱਧ ਤੂੰ ਕੀਤਾ॥
ਸੁੰਦਰ ਸੁਹਾਣੇ ਅਹਿਸਾਸ ਉਮੰਡੇ,
ਮਨ ਅੰਦਰ ਹੁਲਸ ਵੀ ਤੇਰੇ ਕਰਕੇ,
ਰੁੱਤ ਮਿੱਠੀ ਹਵਾ ਠੰਡੀ ਸੁਹਾਣੀ,
ਨਾਦ ਤੋਂ ਮੈਨੂੰ ਅਨਹਦ ਕੀਤਾ॥
ਫਲ ਫੁੱਲ ਰੁੱਖ ਸਭ ਮੌਲਣ ਲੱਗੇ,
ਕੁਦਰਤ ਵਿਚ ਲਿਆਂਦਾ ਨਿਖਾਰ,
ਪੀਲੇ ਫੁੱਲਾਂ ਨਾਲ ਸਰਸੋਂ ਤੂੰ ਲੱਦੀ,
ਨਿਕਰਮਨ ਨੂੰ ,ਅਮਿਓ ਰਸ ਤੂੰ ਕੀਤਾ॥
ਮੈਂ ਸਾਂ ਪੱਥਰ, ਮੂਰਤ ਤੂੰ ਕੀਤਾ,ਮੈਂ ਸਾਂ ਮਿੱਟੀ ਸੂਰਤ ਤੂੰ ਕੀਤਾ। ਦਸ ਮੈਂ ਬਿਗਾਨਾ ਕਿਦਾਂ ਹੋਇਆ,ਮੈਨੂੰ ਸੁਰਤੋਂ ਸ਼ਬਦ ਤੂੰ ਕੀਤਾ।
ਤੂੰ ਪਵਨ ਨੂੰ ਪ੍ਰਾਣ ਬਣਾਇਆ,ਤੇ ਅਹਿਸਾਸਾਂ ਦੀ ਪੂੰਜੀ ਦਿਤੀ, ਜਿਥੇ ਤੂੰ ਚਾਹਿਆ ਉਥੇ ਰੱਖਿਆ,ਭੁੱਲੀ ਜਦ ਹਜ਼ੂਰ ਤੂੰ ਕੀਤਾ।
ਬਸੰਤ ਬਹਾਰ ਮਨਮੋਹਕ ਦਿਤੀ,ਤਨ ਮਨ ਮੌਲਿਆ ਤੇਰੇ ਕਰਕੇ, ਪੱਤ ਝੱੜੇ ਅੰਕੁਰ ਫਿਰ ਫੁੱਟੇ,ਰੁੱਖਾਂ ਜੀਵਾਂ ਜਲਵਾਯੂ ਸ਼ੁੱਧ ਤੂੰ ਕੀਤਾ।
ਆਤਮਾ ਵਿੱਚ ਅਹਿਸਾਸ ਉਮੰਡੇ,ਮਨ ਅੰਦਰ ਹੁਲਾਸ ਵੀ ਮੇਰੇ , ਰੁੱਤ ਮਿੱਠੀ ਹਵਾ ਠੰਡੀ ਸੁਹਾਣੀ,ਨਾਦ ਤੋਂ ਮੈਨੂੰ ਅਨਹਦ ਕੀਤਾ।
ਫਲ ਫੁੱਲ ਰੁੱਖ ਸਭ ਮੌਲਣ ਲੱਗੇ,ਕੁਦਰਤ ਵਿਚ ਲਿਆਂਦਾ ਨਿਖਾਰ, ਪੀਲੇ ਫੁੱਲਾਂ ਨਾਲ ਸਰਸੋਂ ਲੱਦੀ,ਨਿਕਰਮਨ ਤੂੰ ਅਮਿਓ ਰਸ ਤੂੰ ਕੀਤਾ। ਗੁਰਮੀਤ ਸਿੰਘ
|
|
09 Feb 2013
|