Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਕਥ
ਸਾਗਰ ਦੀ ਸਹਿਕ ਜੇਹਾ , ਖੁਸ਼ਨੂਦ ਹਵਾ ਵਰਗਾ
ਧਰਤੀ ਦਾ ਸਿਦਕ ਲੱਗਦੈ ,ਅੰਬਰ ਦੀ ਵਫ਼ਾ ਵਰਗਾ |
ਪੀੜਾਂ ਦੀ ਮਹਿਕ ਰੰਗਾ , ਚਾਵਾਂ 'ਚ ਰਵਾਂ ਹੋਇਆ
ਸ਼ਮਸ਼ਾਦ ਹੁਨਰ ਵਾਲਾ , ਮਿਸ਼ਰੀ ਦੀ ਜ਼ੁਬਾਂ ਚੋਇਆ |
ਨਾਰੰਗੀ ਅਗਨ ਜੇਹਾ , ਦਿਲਦਾਰ ਤਲਾਅ ਵਰਗਾ
ਧੁੱਪਾਂ ਦੇ ਸੁਭਾਅ ਜੇਹਾ , ਸਰਹੰਗ ਨਿਗ੍ਹਾ ਵਰਗਾ |
ਰੇਸ਼ਮ ਦਾ ਮਹਿਲ ਬਣਿਆ , ਖੱਦਰ ਦਾ ਪੜਾਅ ਆਇਆ
ਮੁਸ਼ਕੀਨ ਮੈਦਾਂ ਲੰਘਿਆ , ਵਣਖੰਡ ਹਰਾ ਆਇਆ
ਅਲਸੀ ਦੇ ਖੇਤ ਜਿਹਾ , ਕਿਰਸਾਨ ਕਪਾਹ ਵਰਗਾ
ਮਰੂਏ ਦੀ ਮਹਿਕ ਰਲੇ , ਤੁਲਸੀ ਦੇ ਸਾਹ ਵਰਗਾ |

ਹਰਮਨਜੀਤ .....
30 Nov 2014

Reply