|
 |
 |
 |
|
|
Home > Communities > Punjabi Poetry > Forum > messages |
|
|
|
|
|
ਅੰਨਦਾਤਾ |

ਭੁੱਖ ਤੇਹ ਨਾਲ ਲੜਦਾ ਜਦ ਸੀ ਓਹ ਹਰ ਗਿਆ ਲੋਕੀੰ ਕਹਿਣ, ਲੱਗਦੈ ਕੁਝ ਖਾ ਕੇ ਮਰ ਗਿਆ।
ਕੱਲ੍ਹ ਤੱਕ ਜੋ ਭਰਦਾ ਸੀ ਭੰਡਾਰ ਅੰਨ੍ਹ ਅਨਾਜ਼ ਦੇ ਅੱਜ ਉਹਦਾ ਖੇਤ ਕਿਉੰ ਸਲਫ਼ਾਸ ਨਾਲ ਭਰ ਗਿਆ।
ਸੱਪਾਂ ਦੀਆਂ ਸਿਰੀਆਂ ਮਿੱਧਦਾ ਗਲੀਆਂ ਦੇ ਕੁੱਤੇ ਘੂਰਦਾ ਜਵਾਨ ਹੁੰਦੀ ਧੀ ਦੇ ਕੱਦ ਤੋੰ ਕਿਉੰ ਡਰ ਗਿਆ।
ਮੀਹਾਂ ਦੀ ਉਡੀਕ ਵਿੱਚ ਮਿਹਨਤਾਂ ਸੀ ਮਾਰ ਕੇ ਮੁੜ੍ਹਕੇ ਸਿੰਝੇ ਵਾਣ੍ਹ ਵਿੱਚ ਕਰਜ਼ ਕਿੱਥੋੰ ਵਰ ਗਿਆ।
ਖੂਹ ਵਾਲੇ ਖੇਤ ਵਿੱਚ ਹੱਥੀੰ ਲਾਈ ਨਿੰਮ ਥੱਲੇ ਭੱਤਾ ਚੁੱਕ ਕਿਹੜਾ ਵੈਰੀ ਫਾਹਾ ਅੱਜ ਧਰ ਗਿਆ।
- ਸ਼ਿਵਜੀਤ ਸਿੰਘ 'ਫਰੀਦਕੋਟ'
|
|
25 Jul 2013
|
|
|
|
ਅਤਿ ਸੁੰਦਰ ਵੀਰ !
ਇਕ ਨਾਜ਼ੁਕ ਮਸਲੇ ਤੇ ਇਕ ਸੰਵੇਦਨਸ਼ੀਲ ਕਿਰਤ !
ਜਗਜੀਤ ਸਿੰਘ ਜੱਗੀ
ਅਤਿ ਸੁੰਦਰ ਵੀਰ !
ਇਕ ਨਾਜ਼ੁਕ ਮਸਲੇ ਤੇ ਇਕ ਸੰਵੇਦਨਸ਼ੀਲ ਅਤੇ classic ਕਿਰਤ ! classic ਭਾਵ excellent !
ਜਗਜੀਤ ਸਿੰਘ ਜੱਗੀ
|
|
25 Jul 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|