ਵਿਅਕਤੀ ਜਿਉਂ ਜਿਉਂ ਆਪਣੇ ਅੰਦਰ ਜਾਣ ਲਗਦਾ ਹੈ,
ਉਸਨੂੰ ਆਤਮ ਆਨੰਦ ਦੀ ਅਨੂਭੂਤੀ ਹੋਣ ਕਗਦੀ ਹੈ।ਮਨ ਤੇ ਬੁੱਧੀ ਦਾ ਸੰਗਮ ਆਤਮਾਂ ਦੀ ਪਹਿਚਾਣ ਕਰਨ ਵਿੱਚ ਸਹਾਈ ਹੁੰਦਾ ਹੈ। ਇਨਸਾਨ ਦੀ ਲੋੜ ਇਨਸਾਫ਼ ਹੈ। ਸੱਭ ਤੋਂ ਪਹਿਲਾਂ ਇਨਸਾਫ਼ ਦੀ ਲੋੜ ਇਨਸਾਨ ਨੂੰ ਹੁੰਦੀ ਹੈ। ਵਿਅਕਤੀ ਦਾ ਆਪਣੇ ਆਪਨੂੰ ਪਹਿਚਾਣ ਲੈਣਾ ਆਤਮਿਕ ਆਨੰਦ ਦੀ ਪ੍ਰਾਪਤੀ ਕਰਨਾ ਹੈ। ਇਨਸਾਫ਼,ਸੱਚ ਦੀ ਚਾਦਰ ਹੈ ਜੋ ਕਿਸੇ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਦੀ ਹੈ ਉਹ ਆਪਣੇ ਆਪ ਨੂੰ ਸੱਭ ਤੋਂ ਵੱਧ ਪਿਆਰ ਕਰਦੇ ਹਨ। ਪਿਆਰ ਕਰਨ ਵਾਲੇ ਲੋਕ ਇਨਸਾਫ਼ ਕਰਨ ਲਈ ਕਦੀ ਮਜ਼ਬੂਰ ਨਹੀਂ ਹੁੰਦੇ ਸਹਿਜ ਸ਼ਾਤ ਤੇ ਨਿਰਮਲ ਹੁੰਦੇ ਹਨ।