ਆਪਣਾ ਜਾਣ ਕੇ,ਐ ਮੇਰੇ ਖੁਦਾ,ਨਾ ਰਹਿ ਜੁਦਾ,ਬੇਵੱਸ ਨਾ ਕਰੀਂ,ਏਨਾਂ ਝੁੱਕਾ ਨਾ ਦਈ,ਤੇਰੇ ਤੋਂ ਪਹਿਲਾਂ,ਸਿਰ ਝੁੱਕ ਜਾਏ,ਪਹਿਚਾਣ ਨਾ ਸਕਾਂ,ਆਪਣੇ ਤੇ ਗੈਰ,ਆਤਰ ਨਾ ਕਰੀਂ,ਕਿਸੇ ਗੈਰ ਨੂੰ ਵੀ,ਦੋ ਰੋਟੀਆਂ ਲਈ,ਝਿੱੜਕ ਨਾ ਪੁਵਾਂਈ,ਆਪਣਿਆ ਦੀ ਬੇਕਿਰਕੀ,ਸਹਿਣ ਤੋਂ ਪਹਿਲਾਂ,ਸਮੋ ਲਈ ਬੁੱਕਲ 'ਚ,ਆਪਣਾ ਜਾਣ ਕੇ,ਪੇਟ ਭਰਨ ਲਈ,ਭੀਖ ਨਹੀਂ ਹਿੰਮਤ ਦਈਂ,ਸੱਭ ਨੂੰ ਦਈਂ ਸਵੈਮਾਣ,ਤੇ ਖੋਹਣ ਲਈ ਅਧਿਕਾਰ,ਹਥਿਆਰ ਦਈਂ ਫ਼ਰਜ਼ ਦਾ,ਸਵੈ ਪੜਚੋਲ ਤੇ ਨਿਰਣਾ।
ਬਹੁਤ ਹੀ ਖੂਬ .... ਬਹੁਤ ਹੀ ਪਿਆਰਾ ਲਿਖਿਆ ... TFS