|
" ਆਪਣੇ ਗੀਤ ਪਿਆਰੇ " ,,,ਹਰਪਿੰਦਰ " ਮੰਡੇਰ ",,, |
ਅੱਜ ਮੈਂ ਆਪਣੇ ਗੀਤ ਪਿਆਰੇ,
ਤੇਰੇ ਨਵੇਂ ਕਰ ਰਿਹਾ ਹਾਂ,
ਹਿਜਰਾਂ ਦੀ ਇਸ ਅੱਗ ਵਿਚ ਸੜਕੇ,
ਹੋਲੀ ਹੋਲੀ ਮਰ ਰਿਹਾ ਹਾਂ,,,
ਮਿਲਦੇ ਸੀ ਕਦੇ ਨਹਿਰ ਕਿਨਾਰੇ,
ਦਿਨ ਲੰਘਦੇ ਸੀ ਬੜੇ ਪਿਆਰੇ,
ਕਰਕੇ ਚੇਤੇ ਮੁਲਾਕਾਤਾਂ ਓਹ,
ਲੂਣ ਦੇ ਵਾਂਗੂੰ ਖ਼ਰ ਰਿਹਾ ਹਾਂ,,,
ਦਿੱਤੀ ਸੀ ਜੋ ਪਿਆਰ ਨਿਸ਼ਾਨੀ,
ਤੇਰੇ ਗਲ ਨੂੰ ਕਾਲੀ ਗਾਨੀਂ,
ਉਸ ਗਾਨੀਂ ਦੇ ਮਣਕੇ ਖਿਲਰੇ,
ਚੁਗ ਕੇ ਝੋਲੀ ਭਰ ਰਿਹਾ ਹਾਂ,,,
ਰੋਹੀ ਵਾਲੇ ਪਿੱਪਲ ਥੱਲੇ,
ਜਦੋਂ ਵਟਾਏ ਮੁੰਦੀਆਂ ਛੱਲੇ,
ਉਸ ਵੇਲੇ ਨੂੰ ਯਾਦ ਕਰਦਿਆਂ,
ਜੇਠ ਹਾੜ ਵਿਚ ਠਰ ਰਿਹਾ ਹਾਂ,,,
ਟੁੱਟ ਗਾਈਆਂ ਪ੍ਰੀਤਾਂ ,ਸਧਰਾਂ ਰੋਈਆਂ,
ਉਡੀਕ ਤੇਰੀ ਦੀਆਂ ਆਸਾਂ ਮੋਈਆਂ,
ਦੁਨੀਆ ਸਾਰੀ ਜਿੱਤ ਕੇ ਅੜੀਏ,
ਪੈਰ ਪੈਰ ਤੇ ਹਰ ਰਿਹਾ ਹਾਂ,,,
ਤੂੰ ਸੀ " ਮੰਡੇਰ " ਦੇ ਦਿਲ ਦੀ ਰਾਣੀ,
ਰੁਲ ਗਈ ਸਾਡੀ ਪਿਆਰ ਕਹਾਣੀ,
ਟੁੱਟ ਗਈ ਯਾਰੀ ਵਾਲੇ ਦੁਖੜੇ,
ਦਿਲ ਆਪਣੇ ਤੇ ਜ਼ਰ ਰਿਹਾ ਹਾਂ,,,
ਹਰਪਿੰਦਰ " ਮੰਡੇਰ "
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
ਅੱਜ ਮੈਂ ਆਪਣੇ ਗੀਤ ਪਿਆਰੇ,
ਤੇਰੇ ਨਾਂ ਕਰ ਰਿਹਾ ਹਾਂ,
ਹਿਜਰਾਂ ਦੀ ਇਸ ਅੱਗ ਵਿਚ ਸੜ ਕੇ,
ਹੋਲੀ ਹੋਲੀ ਮਰ ਰਿਹਾ ਹਾਂ,,,
ਮਿਲਦੇ ਸੀ ਕਦੇ ਨਹਿਰ ਕਿਨਾਰੇ,
ਦਿਨ ਲੰਘਦੇ ਸੀ ਬੜੇ ਪਿਆਰੇ,
ਕਰਕੇ ਚੇਤੇ ਮੁਲਾਕਾਤਾਂ ਓਹ,
ਲੂਣ ਦੇ ਵਾਂਗੂੰ ਖ਼ਰ ਰਿਹਾ ਹਾਂ,,,
ਦਿੱਤੀ ਸੀ ਜੋ ਪਿਆਰ ਨਿਸ਼ਾਨੀ,
ਤੇਰੇ ਗਲ ਨੂੰ ਕਾਲੀ ਗਾਨੀਂ,
ਉਸ ਗਾਨੀਂ ਦੇ ਮਣਕੇ ਖਿਲਰੇ,
ਚੁਗ ਕੇ ਝੋਲੀ ਭਰ ਰਿਹਾ ਹਾਂ,,,
ਰੋਹੀ ਵਾਲੇ ਪਿੱਪਲ ਥੱਲੇ,
ਜਦੋਂ ਵਟਾਏ ਮੁੰਦੀਆਂ ਛੱਲੇ,
ਉਸ ਵੇਲੇ ਨੂੰ ਯਾਦ ਕਰਦਿਆਂ,
ਜੇਠ ਹਾੜ ਵਿਚ ਠਰ ਰਿਹਾ ਹਾਂ,,,
ਟੁੱਟ ਗਾਈਆਂ ਪ੍ਰੀਤਾਂ ,ਸਧਰਾਂ ਰੋਈਆਂ,
ਉਡੀਕ ਤੇਰੀ ਵਿਚ ਆਸਾਂ ਮੋਈਆਂ,
ਦੁਨੀਆ ਸਾਰੀ ਜਿੱਤ ਕੇ ਅੜੀਏ,
ਪੈਰ ਪੈਰ ਤੇ ਹਰ ਰਿਹਾ ਹਾਂ,,,
ਤੂੰ ਸੀ " ਮੰਡੇਰ " ਦੇ ਦਿਲ ਦੀ ਰਾਣੀ,
ਰੁਲ ਗਈ ਸਾਡੀ ਪਿਆਰ ਕਹਾਣੀ,
ਟੁੱਟ ਗਈ ਯਾਰੀ ਵਾਲੇ ਦੁੱਖੜੇ,
ਦਿਲ ਆਪਣੇ ਤੇ ਜ਼ਰ ਰਿਹਾ ਹਾਂ,,,
ਹਰਪਿੰਦਰ " ਮੰਡੇਰ "
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
|
|
13 May 2011
|
|
|
|
ਬਾਈ ਹਰਪਿੰਦਰ ਨਜਾਰਾ ਆਗਇਆ . ਤੇਰਾ ਆਹ ਗੀਤ ਪ੍ੜ ਕੇ ਮੈਨੂ ਇਕ ਸ਼ੇਯਰ ਚੇਤੇ ਆਗਯਾ. "ਆਜੀਵ ਦਾਸਤਾਨ ਹੈ ਜੇ ਮੋਹਬਤ ਕੀ, ਕੋਈ ਹਮੇ ਨਾ ਮਿਲਾ,ਕਿਸੀਕੋ ਹਮ ਨਾ ਮਿਲੇ."
|
|
13 May 2011
|
|
|
|
ਬਹੁਤ ਸੋਹਣਾ ਲਿਖੀਆਂ ਵੀਰ ਜੀ ,,,,,,
|
|
13 May 2011
|
|
|
|
|
ਮੁਝ ਅਨਜਾਣ ਦੀ ਇਸ ਛੋਟੀ ਜੇਹੀ ਰਚਨਾ ਨੂੰ ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ,,,ਜਿਓੰਦੇ ਵਸਦੇ ਰਹੋ,,,
|
|
14 May 2011
|
|
|
|
|
ਮੇਰੇ ਖਿਆਲ ਚ ਬੜਾ ਮਿੱਠਾ ਜਿਹਾ ਗੀਤ ਹੈ ..ਸਾਦਾ ਜਿਹਾ ! ਭਾਵੇਂ ਸ਼ਬਦਾਵਲੀ ਤੁਸੀਂ ਸਾਧਾਰਣ ਹੀ ਵਰਤੀ ਹੈ ..ਪਰ ਜਚਦੀ ਹੈ ਗੀਤ ਦੇ ਮਿਜਾਜ਼ ਨਾਲ ! ਅੱਜਕੱਲ ਦੇ ਗੀਤਾਂ ਨਾਲੋਂ ਕਿਤੇ ਬਿਹਤਰ ... ਜੀਓ ਮੰਡੇਰ ਵੀਰ !
|
|
14 May 2011
|
|
|
|
bahut hi sohna likheya veer ji....really nice..tfs !!
|
|
14 May 2011
|
|
|
|
ਦਿਵਰੂਪ ਵੀਰ ਅਤੇ ਨਿਮਰ ਵੀਰ,,,ਇਸ ਰਚਨਾ ਨੂੰ ਆਪਣਾ ਕੀਮਤੀ
ਸਮਾਂ ਦੇਣ ਲਈ ਧੰਨਵਾਦ ,,,,,,,,,,,,,,,,,,,,,,,,,,,,,ਅੱਗੇ ਤੋਂ ਹੋਰ ਬੇਹਤਰ ਲਿਖਣ ਦੀ ਕੋਸ਼ਿਸ਼ ਕਰਾਂਗਾ,,,
ਦਿਵਰੂਪ ਵੀਰ ਅਤੇ ਨਿਮਰ ਵੀਰ,,,ਇਸ ਰਚਨਾ ਨੂੰ ਆਪਣਾ ਕੀਮਤੀ
ਸਮਾਂ ਦੇਣ ਲਈ ਧੰਨਵਾਦ ,,,,,,,,,,,,,,,,,,,,,,,,,,,,
|
|
14 May 2011
|
|
|
|
|
bahut sohna likheya bai ji
|
|
22 Dec 2011
|
|
|