|
 |
 |
 |
|
|
Home > Communities > Punjabi Poetry > Forum > messages |
|
|
|
|
|
|
ਆਪਣੇ ਹਾਸੇ ਨੂੰ ਸਵਾਲ ਦਾ ਜਵਾਬ ਨਾ ਕਰ |
ਆਪਣੇ ਹਾਸੇ ਨੂੰ ਸਵਾਲ ਦਾ ਜਵਾਬ ਨਾ ਕਰ,
ਹੁਣ ਮੇਰੀਆਂ ਤੂੰ ਆਦਤਾਂ ਖ਼ਰਾਬ ਨਾ ਕਰ ।
ਤੇਰਾ ਦਰਦ ਕਿ ਸਿਤਮ ਜਾਂ ਸਮਝਾਂ ਮਜਬੂਰੀ,
ਹੈਰਾਨ ਨਾ ਕਰ ਹੱਸ ਕੇ ਲਾ-ਜਵਾਬ ਨਾ ਕਰ ।
ਡੁੱਬਿਆਂ ਬਿਨਾਂ ਪਾਰ ਹੋਣਾ ਨਹੀਂ ਇਸ਼ਕ ਦਰਿਆ,
ਕੰਢੇ ਬੈਠ ਕੇ ਸੱਜਣਾ ਤੂੰ ਇਨਕਲਾਬ ਨਾ ਕਰ ।
ਹਿਜਰਾਂ ਦਾ ਕਾਰੋਬਾਰ ਕੁਝ ਪੀੜਾਂ ਨੇ ਵੇਚੀਆਂ,
ਕੀ ਵੱਟਿਆ ਕੀ ਖੱਟਿਆ ਹੁਣ ਹਿਸਾਬ ਨਾ ਕਰ।
ਨਾ ਲਿਖੀਂ ਅਧੂਰੀ ਆਪਣੇ ਪਿਆਰ ਦੀ ਕਹਾਣੀ ,
ਮੈਨੂੰ ਚੰਨ ਕਹਿ ਕੇ ਖੁਦ ਨੂੰ ਆਫਤਾਬ ਨਾ ਕਰ ।
ਮੁਕਾ ਦੇ ਦਾਸਤਾਨ ਗਮ ਦੀ ਬਸ ਇਕੋ ਸਫ਼ੇ ਤੇ
ਲਹੂ ਭਿੱਜੇ ਲਫਜਾਂ ਦੀ ਪੂਰੀ ਕਿਤਾਬ ਨਾ ਕਰ ।
ਸ਼ਰਨਪ੍ਰੀਤ ਰੰਧਾਵਾ
|
|
27 Sep 2012
|
|
|
|
|
ਖੂਬ ਲਿਖਿਆ ਹੈ ! ਜਿਉਂਦੇ ਰਹੋ ।☬।
ਪਰ ਇੱਕ ਸ਼ੰਕਾ ਹੈ :
ਡੁੱਬਿਆਂ ਬਿਨਾ ਪਾਰ ਹੋਣਾ ਨਹੀਂ ਇਸ਼ਕ ਦਰਿਆ .......
ਜੇ ਡੁੱਬ ਹੀ ਗਏ ਫੇਰ ਪਾਰ ਕਿਵੇਂ ਹੋਏ ? :)
ਮਾਫ ਕਰਨਾ , ਇਹ ਇੱਕ ਪਾਠਕ ਦੇ ਵਿਚਾਰ ਮਾਤਰ ਹਨ , ਉਮੀਦ ਹੈ ਤੁਸੀਂ ਇਸ ਉੱਤੇ ਇੱਕ ਕਵੀ ਵਰਗਾ ਪ੍ਰਤੀਕਰਮ ਦਵੋਗੇ ਨਾ ਕਿ ਆਪਣਾ ਪੱਖ ਸਹੀ ਦੱਸਣ ਲਈ ਪਾਠਕਾਂ ਦੇ ਵਿਚਾਰਾਂ ਤੇ ਵਿਅਕਤੀਗਤ ਟਿੱਪਣੀਆਂ ਕਰੋਗੇ ।
|
|
11 Oct 2012
|
|
|
|
|
:)
this 1 is ultimate,
I was expecting .. aag ka darrya hai aur doob ke jana hai .... wala
|
|
12 Oct 2012
|
|
|
|
|
ऐ चाँद मुझको गहरे समंदर में लो चलो
मैं डूबने लगा हूँ किनारों के सामने ......
|
|
12 Oct 2012
|
|
|
|
la-jwaab rachna....dil khush ho gya pard k...kaimo kaim ;)...!
|
|
12 Oct 2012
|
|
|
|
MUKA DE DAASTA'N GAM DI BAS IKO SAFEY TE, LAHU BHIJJE LAFZA'N DI PURI KITAAB NA KAR... ------ WOW NICELY WRITTEN -----------
ਤੁਆਡੀ ਪੋਸਟ ਤੇ ਰੇਪ੍ਲੀ ਕਰਨ ਲਈ ਮੈਂ ਅਕਾਉੰਟ ਬਣਾਇਆ ... :)
|
|
12 Oct 2012
|
|
|
|
ਬਹੁਤ ਖੂਬ ਲਿਖਿਆ ਸ਼ਰਨ ਜੀ .....
ਇਸ਼ਕ ਮੇਂ ਡੂਬੀ ਹੈ ਸਾਰੀ ਦੁਨੀਆ,
ਹਮ ਖੁਸ਼ਨਾਸੀਬ ਹੈਂ ਕਿ ਇਸ਼ਕ ਸੇ
ਖੂਬਸੂਰਤ ਹੈ ਹਮਾਰੀ ਦੁਨੀਆ |
ਖੁਸ਼ ਰਹੋ
ਬਹੁਤ ਖੂਬ ਲਿਖਿਆ ਸ਼ਰਨ ਜੀ .....
ਇਸ਼ਕ ਮੇਂ ਡੂਬੀ ਹੈ ਸਾਰੀ ਦੁਨੀਆ,
ਹਮ ਖੁਸ਼ਨਾਸੀਬ ਹੈਂ ਕਿ ਇਸ਼ਕ ਸੇ
ਖੂਬਸੂਰਤ ਹੈ ਹਮਾਰੀ ਦੁਨੀਆ |
ਖੁਸ਼ ਰਹੋ
|
|
12 Oct 2012
|
|
|
|
ਬਹੁਤ ਹੀ ਖੂਬ ਲਿਖੀਆ ਹੈ......ਸ਼ਰਣ ਜੀ.....
|
|
12 Oct 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|