Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਆਪਣੇ ਜ਼ਖਮਾਂ ਵਿੱਚੋਂ

ਆਪਣੇ ਜ਼ਖਮਾਂ ਵਿੱਚੋਂ ਰੱਤ ਲੈਕੇ ਕਲਮ ਭਿਓ ਲੈ
ਮੂੰਹ ਸੁੱਕਿਆ ਕਲਮ ਦਾ ਕੋਈ ਤਾਂ ਖੁਰਾਕ ਦੇ

ਘੋੜੇ ਚੜ੍ਹ ਜੋ ਆੳੁਂਦੇ ਨੇ ਤੈਨੂੰ ਲੁੱਟਣ ਖਿਆਲ
ੳੁਨ੍ਹਾਂ ਨੂੰ ਆਪਣੀ ਪੈਦਲ ਕਲਮ ਨਾਲ ਹੀ ਮਾਤ ਦੇ

ਤੇਰੇ ਭੇਜੇ ਆਪਣੇ ਪਰਤ ਗਏ ਰੱਬਾ ਤੇਰੀ ਨਗਰੀ
ਫਿੱਕੀ ਪਈ ਜਿੰਦ ਨੂੰ ਹੁਣ ਰੱਬਾ ਕੋਈ ਤਾਂ ਸਾਕ ਦੇ

ਜੋ ਜ਼ਹਿਨ 'ਚ ਯਾਦ ਬਣ ਕੈਦ ਰਹੀ ੳਮਰ ਭਰ
ੳੁਸ ਯਾਦ ਨੂੰ ਲਫ਼ਜ਼ ਨਹੀਂ ਤਾਂ ਲਫ਼ਜ਼ਾਂ ਦੀ ਰਾਖ ਦੇ

ਉਮਰਾਂ ਦੀ ੳੁਨੀਂਦੀ ਨਜ਼ਮ ਨੂੰ ਜੋ ਨੀਂਦਰ ਬਖਸ਼ੇ
ਮੇਰੇ ਸੁਫਨਿਆਂ ਦੀ ਹਾਕਮ ਨੂੰ ਰੱਬਾ ਐਸੇ ਜਜ਼ਬਾਤ ਦੇ

ਮਜਬੂਰੀਆਂ ਦੀ ਝੜੀ ਵਿਚ ਵਾਂਗ ਮਿੱਟੀ ਹੁਣ ਖੁਰੀ
ੲਿਸ ਨਜ਼ਮ ਨੂੰ ਜੋੜਦਾ ਕੋਈ ਮੁਹੱਬਤੀ ਵਾਕ ਦੇ

ਘੁੰਗਰੂ ਵਾਂਗ ਵੱਜ ਰਹੀ ਹੈ ਅੱਜ ਬੇੲੀਮਾਨੀ ਦੇ ਪੈਰੀਂ
ਕੋਈ ਮਸੀਹਾ ਲਾ ਲੇਖੇ ਰੱਬਾ ੲਿਸ ਮਰਦੇ ੲਿਖਲਾਕ ਦੇ

ਆਪਣੇ ੲਿਸ ਵਜੂਦ ਨੂੰ ਭਾਵੇ ਰਹਿਣ ਦੇ ਤੂੰ ਭਟਕਦਾ
ਭਟਕੀਆਂ ਸੋਚ ਦੀਆਂ ਮੱਝੀਆਂ ਨੂੰ ਕੋਈ ਤਾਂ ਚਾਕ ਦੇ

ਜੋ ਸਿੳੁਂਕ ਵਾਂਗ ਖਾ ਰਹੀ ਹੈ 'ਸੋਝੀ' ਤੈਨੂੰ ਅੰਦਰੋਂ
ਵਿਚ ਕਚਿਹਰੀ ਲਫਜ਼ਾਂ ਦੀ ਉਸ ਸੋਚ ਨੂੰ ਤਲਾਕ ਦੇ

05 Aug 2014

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 

Zakhma di gehraee badi sohni biaan kiti hai.  Likhde raho, khush raho....

05 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਰਪਾਲ ਜੀ ਆਪਣੇ ਕੀਮਤੀ ਵਕਤ ਵਿੱਚੋਂ ਵਕਤ ਕੱਢ ਕੇ ਕਿਰਤ ਦਾ ਮਾਣ ਕਰਨ ਲਈ ਬਹੁਤ-੨ ਸ਼ੁਕਰੀਆ ਜੀ।
05 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g , 

 

as usual ik dil nu choo jaan wali rachna .......

 

eho ji ki baar baar padan da mann kare....

 

superb....one of my favourite among urs....

 

gustaakhi karan lagi aa g.....so maafi di hakkdar rakhio....

 

 

"Na apne zakhmo ke gehre sawaalo ka bojh uski soch pe daal

 

 kahin aisa na ho ki  ik raasta ban jaye tere zakhmo se uske zakhmo tak .....

 

 manzil bhi ek ho jayegi fir ,or rasta bhi.....

 

 kahin aisa na ho ki tu azaad ho jaye or usko sazaa mil jaye saat janmo tak"

 

 by - navi

 

 

07 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
nissabd gazal hai sandeep g speachless!!!!!!!!
07 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Sanjeev g thanks for your precious words...and thanks for taking time off for reading. .
07 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਸੰਦੀਪ ਬਾਈ ਜੀ ! 
ਓਹ ਕਹਿੰਦੇ ਆ ਨਾ ? 
"ਸੂਲਾਂ ਜੰਮਦੀਆਂ ਦੇ ਹੁੰਦਾ ਆ ਮੂੰਹ ਤਿੱਖੇ"
ਠੀਕ  ਉਸੇ ਤਰਾਂ  ਇਸ ਕਿਰਤ ਦੀ ਓਪਨਿੰਗ ਬ ਕਮਾਲ ਏ -
ਆਪਣੇ ਜ਼ਖਮਾਂ ਵਿੱਚੋਂ ਰੱਤ ਲੈਕੇ ਕਲਮ ਭਿਓ ਲੈ
ਮੂੰਹ ਸੁੱਕਿਆ ਕਲਮ ਦਾ ਕੋਈ ਤਾਂ ਖੁਰਾਕ ਦੇ
ਘੋੜੇ ਚੜ੍ਹ ਜੋ ਆੳੁਂਦੇ ਨੇ ਤੈਨੂੰ ਲੁੱਟਣ ਖਿਆਲ
ੳੁਨ੍ਹਾਂ ਨੂੰ ਆਪਣੀ ਪੈਦਲ ਕਲਮ ਨਾਲ ਹੀ ਮਾਤ ਦੇ

ਬਹੁਤ ਖੂਬ ਸੰਦੀਪ ਬਾਈ ਜੀ ! 


ਓਹ ਕਹਿੰਦੇ ਆ ਨਾ ? 


"ਸੂਲਾਂ ਜੰਮਦੀਆਂ ਦੇ ਹੁੰਦਾ ਆ ਮੂੰਹ ਤਿੱਖੇ"


ਠੀਕ ਉਸੇ ਤਰਾਂ ਇਸ ਕਿਰਤ ਦੀ ਓਪਨਿੰਗ ਬਾ ਕਮਾਲ ਏ -


"ਆਪਣੇ ਜ਼ਖਮਾਂ ਵਿੱਚੋਂ ਰੱਤ ਲੈਕੇ ਕਲਮ ਭਿਓ ਲੈ

  ਮੂੰਹ ਸੁੱਕਿਆ ਕਲਮ ਦਾ ਕੋਈ ਤਾਂ ਖੁਰਾਕ ਦੇ


  ਘੋੜੇ ਚੜ੍ਹ ਜੋ ਆੳੁਂਦੇ ਨੇ ਤੈਨੂੰ ਲੁੱਟਣ ਖਿਆਲ

  ੳੁਨ੍ਹਾਂ ਨੂੰ ਆਪਣੀ ਪੈਦਲ ਕਲਮ ਨਾਲ ਹੀ ਮਾਤ ਦੇ"

 


ਸਾਰੀ ਕਵਿਤਾ ਈ ਬਹੁਤ ਖੂਬਸੂਰਤ ਹੈ |

ਬਸ ਇਸੇ ਤਰਾਂ ਲੱਗੇ ਰਹੋ !
God Bless !

 

10 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸਮਾਂ ਕੱਢ ਕੇ ਕਿਰਤ ਦਾ ਮਾਣ ਕਰਨ ਲਈ ਤੇ ਹੌਸਲਾ ਅਫਜਾੲੀ ਲੲੀ ਬਹੁਤ-੨ ਸ਼ੁਕਰੀਆ ਜਗਜੀਤ ਸਰ । ਤੁਹਾਡੇ ਕਮੈਂਟ੍‍ਸ ਸਦਾ ਹੀ ਅਗਾਂਹ ਨੂੰ ਵਧਾਉਣ ਵਾਲੇ ਤੇ ੲਿਕ ਨਵੀਂ ਲੋਅ ਵਰਗੇ ਹੁੰਦੇ ਨੇ ।
12 Aug 2014

Reply